ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ 1 ਫਰਵਰੀ ਨੂੰ ਬਜਟ 2023 ਪੇਸ਼ ਕੀਤਾ ਹੈ। 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਦਾ ਇਹ ਆਖਰੀ ਪੂਰਾ ਬਜਟ ਹੈ। ਅਗਲੇ ਸਾਲ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਵੀ ਹੋਣੀਆਂ ਹਨ। ਅਜਿਹੇ 'ਚ ਚੋਣਾਂ ਦੇ ਨਜ਼ਰੀਏ ਤੋਂ ਵੀ ਇਹ ਬਜਟ ਬੇਹੱਦ ਖਾਸ ਹੈ ਅਤੇ ਸਾਰਿਆਂ ਦੀਆਂ ਨਜ਼ਰਾਂ ਇਸ 'ਤੇ ਟਿਕੀਆਂ ਹੋਈਆਂ ਹਨ। ਪਿਛਲੇ ਸਾਲ ਸਰਕਾਰ ਨੇ ਟੈਕਸ ਸਲੈਬ ਵਿੱਚ ਕੋਈ ਬਦਲਾਅ ਨਹੀਂ ਕੀਤਾ ਸੀ। ਨਾ ਰਾਹਤ ਦਿੱਤੀ ਤੇ ਨਾ ਹੀ ਕੋਈ ਬੋਝ ਵਧਾਇਆ।
![New tax system announced, no tax on income up to 7 lakhs](https://etvbharatimages.akamaized.net/etvbharat/prod-images/copy-of-copy-pb-income-tax-1_0102newsroom_1675239924_262.png)
ਕੀ ਹੈ ਨਵਾਂ ਟੈਕਸ ਸਲੈਬ
ਨਵੀਂ ਟੈਕਸ ਸਲੈਬ ਤਹਿਤ ਇਨਕਮ ਟੈਕਸ ਐਕਟ ਦੀ ਧਾਰਾ 80ਸੀ ਦੇ ਤਹਿਤ 5 ਲੱਖ ਰੁਪਏ ਤੱਕ ਦੀ ਕੁੱਲ ਆਮਦਨ 'ਤੇ ਟੈਕਸ ਛੋਟ ਮਿਲੇਗੀ।
2.5 ਲੱਖ ਤੋਂ 5 ਲੱਖ ਰੁਪਏ ਤੱਕ ਦੀ ਕੁੱਲ ਆਮਦਨ 'ਤੇ 5% ਟੈਕਸ
5 ਲੱਖ ਤੋਂ 7.5 ਲੱਖ ਰੁਪਏ ਤੱਕ ਦੀ ਕੁੱਲ ਆਮਦਨ 'ਤੇ 10 ਫੀਸਦੀ ਟੈਕਸ
7.5 ਲੱਖ ਤੋਂ 10 ਲੱਖ ਰੁਪਏ ਤੱਕ ਦੀ ਕੁੱਲ ਆਮਦਨ 'ਤੇ 15% ਟੈਕਸ
10 ਲੱਖ ਤੋਂ 12.5 ਲੱਖ ਰੁਪਏ ਦੀ ਕੁੱਲ ਆਮਦਨ 'ਤੇ 20 ਫੀਸਦੀ ਟੈਕਸ
![New tax system announced, no tax on income up to 7 lakhs](https://etvbharatimages.akamaized.net/etvbharat/prod-images/copy-of-copy-pb-income-tax_0102newsroom_1675239924_40.png)
2020-21 ਦੇ ਬਜਟ ਵਿੱਚ, ਸਰਕਾਰ ਨੇ ਇੱਕ ਵਿਕਲਪਿਕ ਆਮਦਨ ਟੈਕਸ ਪ੍ਰਣਾਲੀ ਲਿਆਂਦੀ ਹੈ ਜਿਸ ਦੇ ਤਹਿਤ ਵਿਅਕਤੀਆਂ ਅਤੇ ਹਿੰਦੂ ਅਣਵੰਡੇ ਪਰਿਵਾਰਾਂ ਨੂੰ ਘੱਟ ਦਰਾਂ 'ਤੇ ਟੈਕਸ ਲਗਾਇਆ ਜਾਣਾ ਸੀ ਜੇਕਰ ਉਹ ਨਿਰਧਾਰਤ ਛੋਟਾਂ ਅਤੇ ਕਟੌਤੀਆਂ ਦਾ ਲਾਭ ਨਹੀਂ ਲੈਂਦੇ, ਜਿਵੇਂ ਕਿ ਮਕਾਨ ਕਿਰਾਇਆ ਭੱਤਾ, ਹੋਮ ਲੋਨ 'ਤੇ ਵਿਆਜ। ਅਤੇ ਸੈਕਸ਼ਨ 80C ਦੇ ਤਹਿਤ ਨਿਵੇਸ਼। ਇਸ ਤਹਿਤ 2.5 ਲੱਖ ਰੁਪਏ ਤੱਕ ਦੀ ਕੁੱਲ ਆਮਦਨ ਟੈਕਸ ਤੋਂ ਮੁਕਤ ਹੋਵੇਗੀ।
ਟੈਕਸ ਸਲੈਬ 'ਚ ਬਦਲਾਅ, ਜਾਣੋ ਕਿਸ ਨੂੰ ਦੇਣਾ ਪਵੇਗਾ ਟੈਕਸ ਅਤੇ ਕਿੰਨਾ ਟੈਕਸ
7 ਲੱਖ ਤੱਕ ਨਹੀਂ ਦੇਣਾ ਪਵੇਗਾ ਕੋਈ ਟੈਕਸ
ਪਹਿਲਾਂ ਇਸ ਦੀ ਸੀਮਾ 5 ਲੱਖ ਰੁਪਏ ਸੀ।
0 ਤੋਂ 3 ਲੱਖ ਤੱਕ ਕੋਈ ਟੈਕਸ ਨਹੀਂ
3 ਤੋਂ 6 ਲੱਖ ਤੱਕ ਦੀ ਆਮਦਨ 'ਤੇ 5 ਫੀਸਦੀ ਟੈਕਸ
6 ਤੋਂ 9 ਲੱਖ ਤੱਕ 10 ਫੀਸਦੀ ਟੈਕਸ
9 ਤੋਂ 12 ਲੱਖ ਤੱਕ ਦੀ ਆਮਦਨ 'ਤੇ 15 ਫੀਸਦੀ ਟੈਕਸ, 9 ਲੱਖ ਦੀ ਆਮਦਨ ਵਾਲੇ ਵਿਅਕਤੀ ਨੂੰ ਸਿਰਫ 45 ਹਜ਼ਾਰ ਰੁਪਏ ਦੇਣੇ ਪੈਣਗੇ।