ETV Bharat / bharat

ਅੱਜ ਤੋਂ ਹੋਣ ਵਾਲੀਆਂ ਹਨ ਇਹ ਵੱਡੀਆਂ ਤਬਦੀਲੀਆਂ, ਤੁਹਾਡੀ ਜੇਬ ਉੱਤੇ ਪਾਉਣਗੀਆਂ ਅਸਰ - Sept 1 2022 Toll prices

ਹਰ ਮਹੀਨੇ ਦੀ ਪਹਿਲੀ ਤਰੀਕ ਆਪਣੇ ਨਾਲ ਕਈ ਬਦਲਾਅ ਲੈ ਕੇ ਆਉਂਦੀ ਹੈ। ਅੱਜ ਤੋਂ ਸਤੰਬਰ ਮਹੀਨੇ ਦੇ ਪਹਿਲੇ ਦਿਨ ਤੋਂ ਤੁਹਾਡੀ ਜੇਬ 'ਤੇ ਬੋਝ ਹੋਰ ਵੀ ਵੱਧ ਗਿਆ ਹੈ। ਹਾਈਵੇ 'ਤੇ ਸਫਰ ਕਰਨ ਤੋਂ ਲੈ ਕੇ ਜ਼ਮੀਨ ਖਰੀਦਣ ਤੱਕ ਮਹਿੰਗਾ ਹੋ ਗਿਆ ਹੈ। ਇਸ ਤੋਂ ਇਲਾਵਾ ਐਨਪੀਐਸ ਦੇ ਨਿਯਮਾਂ 'ਚ ਵੀ ਵੱਡੇ ਬਦਲਾਅ ਕੀਤੇ ਗਏ ਹਨ।

New rules from Sept 1
ਅੱਜ ਤੋਂ ਹੋਣ ਵਾਲੀਆਂ ਹਨ ਇਹ ਵੱਡੀਆਂ ਤਬਦੀਲੀਆਂ
author img

By

Published : Sep 1, 2022, 10:59 AM IST

ਨਵੀਂ ਦਿੱਲੀ: ਅੱਜ ਤੋਂ ਸਤੰਬਰ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਪਹਿਲੀ ਤਰੀਕ ਤੋਂ ਕਈ ਬਦਲਾਅ ਲਾਗੂ ਕੀਤੇ ਜਾ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਗੈਸ ਸਿਲੰਡਰ ਦੀ ਕੀਮਤ ਤੋਂ ਲੈ ਕੇ ਬੈਂਕਿੰਗ ਨਿਯਮਾਂ ਤੱਕ ਕਈ ਬਦਲਾਅ ਦੇਖਣ ਨੂੰ ਮਿਲਣਗੇ। ਇਸ ਤੋਂ ਇਲਾਵਾ ਨਵਾਂ ਮਹੀਨਾ ਤੁਹਾਡੀ ਜੇਬ ਨੂੰ ਪ੍ਰਭਾਵਿਤ ਕਰਨ ਵਾਲਾ ਹੈ। ਦਰਅਸਲ, ਟੋਲ ਟੈਕਸ ਤੋਂ ਲੈ ਕੇ ਜ਼ਮੀਨ ਖਰੀਦਣ ਤੱਕ, ਹੁਣ ਤੁਹਾਨੂੰ ਹੋਰ ਜੇਬਾਂ ਢਿੱਲੀਆਂ ਕਰਨੀਆਂ ਪੈਣਗੀਆਂ। ਆਓ ਜਾਣਦੇ ਹਾਂ 1 ਸਤੰਬਰ ਤੋਂ ਬਾਅਦ ਕੀ ਖਾਸ ਬਦਲਾਅ ਹੋਏ ਹਨ।

ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕਟੌਤੀ
ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕਟੌਤੀ

1. ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕਟੌਤੀ: ਪੈਟਰੋਲੀਅਮ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਐਲਪੀਜੀ ਦੀਆਂ ਕੀਮਤਾਂ ਵਿੱਚ ਸੋਧ ਕਰਦੀਆਂ ਹਨ। ਇਸ ਵਾਰ ਵੀ ਕੰਪਨੀਆਂ ਨੇ ਪਹਿਲੀ ਤਰੀਕ 'ਤੇ ਕੀਮਤਾਂ 'ਚ ਬਦਲਾਅ ਕੀਤਾ ਹੈ। ਐਲਪੀਜੀ ਦੀਆਂ ਕੀਮਤਾਂ ਵਿੱਚ 100 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਹ ਕਟੌਤੀਆਂ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ 'ਤੇ ਕੀਤੀਆਂ ਗਈਆਂ ਹਨ। 1 ਸਤੰਬਰ ਨੂੰ ਦਿੱਲੀ 'ਚ 1 ਇੰਡੇਨ ਦੇ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 91.50 ਰੁਪਏ, ਕੋਲਕਾਤਾ 'ਚ 100 ਰੁਪਏ, ਮੁੰਬਈ 'ਚ 92.50 ਰੁਪਏ, ਚੇਨਈ 'ਚ 96 ਰੁਪਏ ਸਸਤੀ ਹੋ ਜਾਵੇਗੀ।

ਟੋਲ ਟੈਕਸ ’ਤੇ ਦੇਣੇ ਹੋਣਗੇ ਜਿਆਦਾ ਪੈਸੇ
ਟੋਲ ਟੈਕਸ ’ਤੇ ਦੇਣੇ ਹੋਣਗੇ ਜਿਆਦਾ ਪੈਸੇ

2. ਟੋਲ ਟੈਕਸ ’ਤੇ ਦੇਣੇ ਹੋਣਗੇ ਜਿਆਦਾ ਪੈਸੇ: ਜੇਕਰ ਤੁਸੀਂ ਯਮੁਨਾ ਐਕਸਪ੍ਰੈਸਵੇਅ ਰਾਹੀਂ ਦਿੱਲੀ ਆਉਂਦੇ-ਜਾਂਦੇ ਹੋ ਤਾਂ ਅੱਜ ਤੋਂ ਤੁਹਾਨੂੰ ਜ਼ਿਆਦਾ ਟੋਲ ਟੈਕਸ ਦੇਣਾ ਪਵੇਗਾ। 1 ਸਤੰਬਰ ਤੋਂ ਲਾਗੂ ਹੋਏ ਨਵੇਂ ਵਾਧੇ ਅਨੁਸਾਰ ਕਾਰਾਂ, ਜੀਪਾਂ, ਵੈਨਾਂ ਅਤੇ ਹੋਰ ਹਲਕੇ ਮੋਟਰ ਵਾਹਨਾਂ ਲਈ ਟੋਲ ਟੈਕਸ ਦੀ ਦਰ 2.50 ਰੁਪਏ ਪ੍ਰਤੀ ਕਿਲੋਮੀਟਰ ਤੋਂ ਵਧਾ ਕੇ 2.65 ਕਿਲੋਮੀਟਰ ਕਰ ਦਿੱਤੀ ਗਈ ਹੈ। ਯਾਨੀ ਕਿ 10 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਹੋਇਆ ਹੈ। ਹਲਕੇ ਵਪਾਰਕ ਵਾਹਨਾਂ, ਹਲਕੇ ਮਾਲ ਵਾਹਨਾਂ ਜਾਂ ਮਿੰਨੀ ਬੱਸਾਂ ਲਈ ਟੋਲ ਟੈਕਸ 3.90 ਰੁਪਏ ਪ੍ਰਤੀ ਕਿਲੋਮੀਟਰ ਤੋਂ ਵਧਾ ਕੇ 4.15 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ। ਬੱਸ ਜਾਂ ਟਰੱਕ ਲਈ ਟੋਲ ਦਰ 7.90 ਰੁਪਏ ਪ੍ਰਤੀ ਕਿਲੋਮੀਟਰ ਤੋਂ ਵਧਾ ਕੇ 8.45 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤੀ ਗਈ ਹੈ।

ਬੀਮਾ ਏਜੰਟਾਂ ਨੂੰ ਝਟਕਾ
ਬੀਮਾ ਏਜੰਟਾਂ ਨੂੰ ਝਟਕਾ

3. ਬੀਮਾ ਏਜੰਟਾਂ ਨੂੰ ਝਟਕਾ: IRDAI ਨੇ ਜਨਰਲ ਇੰਸ਼ੋਰੈਂਸ ਦੇ ਨਿਯਮਾਂ ਵਿੱਚ ਵੱਡੇ ਬਦਲਾਅ ਕੀਤੇ ਹਨ। ਹੁਣ ਬੀਮਾ ਏਜੰਟ ਨੂੰ 30 ਤੋਂ 35 ਫੀਸਦੀ ਦੀ ਬਜਾਏ 20 ਫੀਸਦੀ ਘੱਟ ਕਮਿਸ਼ਨ ਮਿਲੇਗਾ। ਇਸ ਕਾਰਨ ਜਿੱਥੇ ਏਜੰਟਾਂ ਨੂੰ ਝਟਕਾ ਲੱਗਾ ਹੈ, ਉੱਥੇ ਹੀ ਲੋਕਾਂ ਦੀ ਪ੍ਰੀਮੀਅਮ ਦੀ ਰਕਮ ਵਿੱਚ ਵੀ ਕਟੌਤੀ ਹੋਵੇਗੀ, ਜਿਸ ਨਾਲ ਵੱਡੀ ਰਾਹਤ ਮਿਲੇਗੀ। ਕਮਿਸ਼ਨ ਬਦਲਣ ਦਾ ਨਿਯਮ 2022 ਤੋਂ ਲਾਗੂ ਹੋਵੇਗਾ।

PNB KYC ਅੱਪਡੇਟ ਦੀ ਆਖਰੀ ਮਿਤੀ ਖਤਮ
PNB KYC ਅੱਪਡੇਟ ਦੀ ਆਖਰੀ ਮਿਤੀ ਖਤਮ

4. PNB KYC ਅੱਪਡੇਟ ਦੀ ਆਖਰੀ ਮਿਤੀ ਖਤਮ: ਪੰਜਾਬ ਨੈਸ਼ਨਲ ਬੈਂਕ (Punjab National Bank) ਲੰਬੇ ਸਮੇਂ ਤੋਂ ਆਪਣੇ ਗਾਹਕਾਂ ਨੂੰ ਕੇਵਾਈਸੀ(Know Your Customers) ਅਪਡੇਟ ਕਰਨ ਲਈ ਕਹਿ ਰਿਹਾ ਹੈ। ਕੇਵਾਈਸੀ ਅਪਡੇਟਸ ਨੂੰ ਅਪਡੇਟ ਕਰਨ ਦੀ ਆਖਰੀ ਮਿਤੀ ਅੱਜ ਤੋਂ ਖਤਮ ਹੋ ਗਈ ਹੈ। ਇਸ ਕੰਮ ਨੂੰ ਪੂਰਾ ਕਰਨ ਲਈ ਬੈਂਕ ਨੇ ਆਖਰੀ ਮਿਤੀ 31 ਅਗਸਤ 2022 ਨਿਸ਼ਚਿਤ ਕੀਤੀ ਹੈ। ਬੈਂਕ ਨੇ ਸਾਫ ਕਿਹਾ ਹੈ ਕਿ ਜੇਕਰ ਤੁਸੀਂ ਕੇਵਾਈਸੀ ਨਹੀਂ ਕੀਤਾ ਹੈ, ਜੇਕਰ ਤੁਸੀਂ ਇਹ ਕੰਮ ਨਹੀਂ ਕੀਤਾ ਹੈ ਤਾਂ ਤੁਰੰਤ ਆਪਣੀ ਬ੍ਰਾਂਚ ਨਾਲ ਸੰਪਰਕ ਕਰੋ।

NPS ਦੇ ਨਿਯਮਾਂ 'ਚ ਵੱਡਾ ਬਦਲਾਅ
NPS ਦੇ ਨਿਯਮਾਂ 'ਚ ਵੱਡਾ ਬਦਲਾਅ

5. NPS ਦੇ ਨਿਯਮਾਂ 'ਚ ਵੱਡਾ ਬਦਲਾਅ: 1 ਸਤੰਬਰ ਤੋਂ ਇਕ ਹੋਰ ਵੱਡੇ ਬਦਲਾਅ ਦੀ ਗੱਲ ਕਰੀਏ ਤਾਂ ਇਹ ਰਾਸ਼ਟਰੀ ਪੈਨਸ਼ਨ ਯੋਜਨਾ 'ਚ ਕੀਤਾ ਗਿਆ ਹੈ। ਅੱਜ ਤੋਂ NPS ਖਾਤਾ ਖੋਲ੍ਹਣ 'ਤੇ ਕਮਿਸ਼ਨ ਦਾ ਭੁਗਤਾਨ ਪੁਆਇੰਟ ਆਫ ਪ੍ਰੈਜ਼ੈਂਸ (POP) 'ਤੇ ਕੀਤਾ ਜਾਵੇਗਾ। ਅਜਿਹੀ ਸਥਿਤੀ ਵਿੱਚ, ਇਹ ਕਮਿਸ਼ਨ 1 ਸਤੰਬਰ, 2022 ਤੋਂ 10 ਰੁਪਏ ਤੋਂ 15,000 ਰੁਪਏ ਤੱਕ ਹੋਵੇਗਾ।

ਇਹ ਵੀ ਪੜੋ: ਮਹੀਨੇ ਦੇ ਪਹਿਲੇ ਦਿਨ ਇੰਨਾ ਸਸਤਾ ਹੋਇਆ LPG ਸਿਲੰਡਰ, ਜਾਣੋ ਕੀ ਹਨ ਨਵੇਂ ਰੇਟ

ETV Bharat Logo

Copyright © 2025 Ushodaya Enterprises Pvt. Ltd., All Rights Reserved.