ਬਿਹਾਰ: ਬੋਧਗਯਾ ਸਥਿਤ ਗਰਲਜ਼ ਸ਼ੈਲਟਰ (Girls Shelter Home) ਵਿੱਚ ਲੜਕੀ ਨਾਲ ਕਥਿਤ ਯੌਨ ਸ਼ੋਸ਼ਣ ਮਾਮਲੇ ਵਿੱਚ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਬਾਲ ਸੁਰੱਖਿਆ ਯੂਨਿਟ ਦੇ ਸਹਾਇਕ ਨਿਰਦੇਸ਼ਕ ਦਿਵੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਰਾਜ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਕਮੇਟੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਰਅਸਲ ਘਰੋਂ ਤੋਂ ਭਜਾਉਣ ਦੇ ਮਾਮਲੇ ਵਿੱਚ ਨਵਾਦਾ ਸਿਵਲ ਕੋਰਟ ਦੇ ਦੁਆਰਾ ਲੜਕੀ ਨੂੰ ਬੋਧਗਯਾ ਦੇ ਬਾਲਿਕਾ ਗ੍ਰਹਿ ਵਿੱਚ ਰੱਖਣ ਦਾ ਆਦੇਸ਼ ਦਿੱਤਾ ਸੀ। 13 ਜੁਲਾਈ ਤੋਂ 10 ਅਗਸਤ ਤੱਕ ਲੜਕੀ ਬੋਧਗਯਾ ਦੇ ਬਾਲਿਕਾ ਗ੍ਰਹਿ ਵਿੱਚ ਰਹਿ ਰਹੀ ਸੀ। ਇਸ ਦੌਰਾਨ ਲੜਕੀ ਨੂੰ ਉਸ ਦੇ ਪਰਿਵਾਰਕ ਮੈਂਬਰ 10 ਅਗਸਤ ਨੂੰ ਨਵਾਦਾ ਲੈ ਗਏ।
ਇਸੇ ਸਿਲਸਿਲੇ ਵਿੱਚ ਲੜਕੀ ਨੇ ਨਵਾਦਾ ਸਿਵਲ ਕੋਰਟ ਵਿੱਚ ਇੱਕ ਚਿੱਠੀ ਦੇ ਕੇ ਆਪਣੇ ਨਾਲ ਹੋਏ ਜੌਨ ਸ਼ੋਸ਼ਣ ਦੇ ਮਾਮਲੇ ਦਾ ਖੁਲਾਸਾ ਕੀਤਾ। ਉਸ ਨੇ ਇਹ ਦੋਸ਼ ਮੈਡਮ ਅਤੇ ਬਾਲਿਕਾ ਗ੍ਰਹਿ ਦੇ ਕੁਝ ਕਰਮਚਾਰੀਆਂ 'ਤੇ ਲਗਾਇਆ ਹੈ। ਲੜਕੀ ਨੇ ਇਲਜ਼ਾਮ ਲਾਇਆ ਕਿ ਉੱਥੇ ਰਹਿਣ ਵਾਲੇ ਕਰਮਚਾਰੀਆਂ ਨੇ ਉਸ ਰਾਤ ਦੇ ਖਾਣੇ ਦੌਰਾਨ ਉਸ ਨੂੰ ਕੁਝ ਨਸ਼ੀਲੇ ਪਦਾਰਥ ਦਿੱਤੇ ਜਾਂਦੇ ਸੀ। ਉਸ ਤੋਂ ਬਾਅਦ ਉਸ ਨਾਲ ਗਲਤ ਕੰਮ ਕੀਤਾ ਜਾਂਦਾ ਸੀ। ਜਦੋਂ ਲੜਕੀ ਨੇ ਇਸ ਬਾਰੇ ਬਾਲਿਕਾ ਗ੍ਰਹਿ ਦੀ ਮੈਡਮ ਨੂੰ ਸ਼ਿਕਾਇਤ ਕੀਤੀ ਤਾਂ ਉਸ ਲੜਕੀ ਨੂੰ ਡਰਾ ਧਮਕਾ ਕੇ ਚੁੱਪ ਕਰਾ ਦਿੱਤਾ ਜਾਂਦਾ ਸੀ।
ਇਸ ਦੇ ਨਾਲ ਹੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਸਹਾਇਕ ਨਿਰਦੇਸ਼ਕ ਦਿਵੇਸ਼ ਕੁਮਾਰ ਨੇ ਕਿਹਾ ਕਿ ਇਹ ਇਲਜ਼ਾਮ ਪੂਰੀ ਤਰ੍ਹਾਂ ਬੇਬੁਨਿਆਦ ਹੈ, ਕਿਉਂਕਿ ਇੱਥੇ 5-5 ਮਹਿਲਾ ਪੁਲਿਸ ਕਰਮਚਾਰੀਆਂ ਸਮੇਤ CCTV ਕੈਮਰੇ ਲੱਗੇ ਹੋਏ ਹਨ, ਜਿਨ੍ਹਾਂ ਦੀ ਦੇਖਰੇਖ ਦੇ ਲਈ ਬਹੁਤ ਸਾਰੇ ਲੋਕ ਹਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਦਿਵੇਸ਼ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਜ਼ਿਲ੍ਹਾ ਪੱਧਰੀ ਟੀਮ ਦਾ ਗਠਨ ਕੀਤਾ ਗਿਆ ਹੈ, ਜਦੋਂ ਕਿ ਰਾਜ ਪੱਧਰੀ ਟੀਮ ਵੀ ਇਸ ਦੀ ਜਾਂਚ ਕਰੇਗੀ। ਸਾਰੇ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ, ਨਾਲ ਹੀ CCTV ਫੁਟੇਜ ਦੀ ਵੀ ਜਾਂਚ ਕੀਤੀ ਜਾਵੇਗੀ।
ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਰਿਪੋਰਟ 2 ਤੋਂ 3 ਦਿਨਾਂ ਵਿੱਚ ਦੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਘਰੋਂ ਭੱਜਦੇ ਹਨ, ਉਨ੍ਹਾਂ ਨੂੰ ਅਦਾਲਤ ਦੇ ਆਧਾਰ 'ਤੇ ਬਾਲ ਸੁਰੱਖਿਆ ਭਲਾਈ ਕਮੇਟੀ ਵੱਲੋਂ ਗਰਲਜ਼ ਸੁਧਾਰ ਘਰ ਵਿੱਚ ਰੱਖਿਆ ਜਾਂਦਾ ਹੈ। ਇਹ ਉਨ੍ਹਾਂ ਵਿੱਚੋ ਹੀ ਇੱਕ ਕੁੜੀ ਸੀ। ਉਨ੍ਹਾਂ ਕਿਹਾ ਕਿ ਬੋਧਗਯਾ ਗਰਲਜ਼ ਸੁਧਾਰ ਘਰ ਵਿੱਚ 50 ਤੋਂ 54 ਅਜਿਹੇ ਲੋਕ ਰਹਿੰਦੇ ਹਨ, ਜਿਨ੍ਹਾਂ ਦੀ ਦੇਖਭਾਲ ਕੀਤੀ ਜਾਂਦੀ ਹੈ।
ਇਹ ਵੀ ਪੜੋ: ਪਾਕਿਸਤਾਨ ਨੇ ਬੱਸ 'ਤੇ ਹਮਲੇ ਲਈ ਭਾਰਤ ਤੇ ਅਫਗਾਨਿਸਤਾਨ ਨੂੰ ਠਹਿਰਾਇਆ ਜ਼ਿੰਮੇਵਾਰ