ਨਵੀਂ ਦਿੱਲੀ: ਦਿੱਲੀ ਦੇ ਚਿੜੀਆਘਰ 'ਚ ਜੰਗਲੀ ਜੀਵਾਂ ਨੂੰ ਦੇਖਣ ਆਉਣ ਵਾਲੇ ਸੈਲਾਨੀਆਂ ਲਈ ਖੁਸ਼ਖਬਰੀ ਹੈ। ਦਰਅਸਲ, ਦਿੱਲੀ ਦੇ ਚਿੜੀਆਘਰ (Delhi Zoo) ਵਿੱਚ ਵਿਸ਼ਾਖਾਪਟਨਮ ਚਿੜੀਆਘਰ (Visakhapatnam Zoo) ਤੋਂ ਨਵੇਂ ਮਹਿਮਾਨ ਆਏ ਹਨ। ਵਿਸ਼ਾਖਾਪਟਨਮ ਤੋਂ ਨਵੇਂ ਮਹਿਮਾਨਾਂ ਦੇ ਆਉਣ ਨਾਲ ਚਿੜੀਆਘਰ ਵਿੱਚ ਜੰਗਲੀ ਜੀਵ ਪ੍ਰਜਾਤੀਆਂ ਦੀ ਕੁੱਲ ਗਿਣਤੀ ਹੁਣ 94 ਹੋ ਗਈ ਹੈ।
ਦਿੱਲੀ ਚਿੜੀਆਘਰ ਦੀ ਡਾਇਰੈਕਟਰ ਡਾ. ਸੋਨਾਲੀ ਘੋਸ਼ (Director Dr. Sonali Ghosh) ਨੇ ਦੱਸਿਆ ਕਿ ਵਿਸ਼ਾਖਾਪਟਨਮ ਚਿੜੀਆਘਰ (Visakhapatnam Zoo) ਤੋਂ ਦੋ ਜੰਗਲੀ ਕੁੱਤੇ, 15 ਸਟਾਰ ਕੱਛੂ, ਇੱਕ ਨਰ ਹਾਇਨਾ, ਇੱਕ ਹਮਾਦਰੀ ਬਾਬੂਨ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਦਿੱਲੀ ਚਿੜੀਆਘਰ ਵਿੱਚ ਜੰਗਲੀ ਜੀਵ ਦੀਆਂ ਕੁੱਲ 94 ਪ੍ਰਜਾਤੀਆਂ ਅਤੇ 1200 ਦੇ ਕਰੀਬ ਜੰਗਲੀ ਜਾਨਵਰ ਹਨ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਨ੍ਹਾਂ ਜੰਗਲੀ ਜੀਵਾਂ ਨੂੰ ਐਨੀਮਲ ਐਕਸਚੇਂਜ (Animal Exchange) ਅਧੀਨ ਲਿਆਂਦਾ ਗਿਆ ਹੈ। ਫਿਲਹਾਲ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ। ਕਰੀਬ 15 ਤੋਂ 30 ਦਿਨ ਡਾਕਟਰਾਂ ਦੀ ਨਿਗਰਾਨੀ ਹੇਠ ਰਹਿਣ ਤੋਂ ਬਾਅਦ ਇਨ੍ਹਾਂ ਜੰਗਲੀ ਜੀਵਾਂ ਨੂੰ ਬਾੜੇ ਵਿੱਚ ਛੱਡ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਦਿੱਲੀ ਚਿੜੀਆਘਰ ਨੂੰ ਦੇਖਣ ਆਉਣ ਵਾਲੇ ਸੈਲਾਨੀ ਇਨ੍ਹਾਂ ਜੰਗਲੀ ਜੀਵਾਂ ਨੂੰ ਦੇਖ ਸਕਣਗੇ।
ਇਹ ਵੀ ਪੜ੍ਹੋ: Cyclone Jawad: ਉੜੀਸਾ ਅਤੇ ਆਂਧਰ ਵੱਲ ਵਧ ਰਿਹਾ 'ਜਵਾਦ' ਤੁਫਾਨ, ਤਿੰਨ ਰਾਜਾਂ ’ਚ ਹਾਈ ਅਲਰਟ