ਹੈਦਰਾਬਾਦ: ਅੱਜ ਤੋਂ ਨਵਰਾਤਰੀ ਦੀ ਸ਼ੁਰੂਆਤ ਹੋ ਚੁੱਕੀ ਹੈ। ਦੇਸ਼ ਭਰ 'ਚ ਲੋਕ ਮਾਤਾ ਰਾਣੀ ਦੇ ਸਵਾਗਤ ਦੀਆਂ ਤਿਆਰੀਆਂ 'ਚ ਲੱਗੇ ਹੋਏ ਹਨ। ਨੌ ਦਿਨਾਂ ਤੱਕ ਚਲਣ ਵਾਲੇ ਇਸ ਤਿਓਹਾਰ ਦੀ ਰੌਣਕ ਹਰ ਜਗ੍ਹਾਂ ਦੇਖਣ ਨੂੰ ਮਿਲ ਰਹੀ ਹੈ। ਹਿੰਦੂ ਧਰਮ 'ਚ ਨਵਰਾਤਰੀ ਦਾ ਕਾਫ਼ੀ ਮਹੱਤਵ ਹੈ। ਇਨ੍ਹਾਂ ਨੌ ਦਿਨਾਂ 'ਚ ਲੋਕ ਸ਼ਕਤੀ ਦੀ ਪੂਜਾ ਕਰਦੇ ਹਨ। ਇਸ ਤਿਓਹਾਰ ਨੂੰ ਦੇਸ਼ ਦੇ ਕਈ ਹਿੱਸਿਆਂ 'ਚ ਅਲੱਗ-ਅਲੱਗ ਤਰ੍ਹਾਂ ਨਾਲ ਮਨਾਇਆ ਜਾਂਦਾ ਹੈ। ਇਸਦੇ ਨਾਲ ਹੀ ਅਲੱਗ ਨਾਮਾਂ ਨਾਲ ਵੀ ਜਾਣਿਆ ਜਾਂਦਾ ਹੈ। ਕੁਝ ਲੋਕ ਇਸਨੂੰ ਦੁਰਗਾ ਪੂਜਾ ਦੇ ਰੂਪ 'ਚ ਜਾਣਦੇ ਹਨ, ਤਾਂ ਕੁਝ ਲੋਕ ਕਾਲੀ ਪੂਜਾ ਦੇ ਰੂਪ 'ਚ ਜਾਣਦੇ ਹਨ। ਇਸ ਦੌਰਾਨ ਮਾਤਾ ਰਾਣੀ ਦੇ ਨੌ ਰੂਪਾ ਦੀ ਪੂਜਾ ਕੀਤੀ ਜਾਂਦੀ ਹੈ।
ਨਵਰਾਤਰੀ ਦੇ ਨੌ ਦਿਨਾਂ ਦਾ ਮਹੱਤਵ: ਨਵਰਾਤਰੀ ਦਾ ਅਰਥ ਨੌ ਰਾਤਾ ਹੈ। ਇਨ੍ਹਾਂ ਨੌ ਰਾਤਾਂ ਦੀ ਗਿਣਤੀ ਅਮਾਵਸਿਆ ਦੇ ਅਗਲੇ ਦਿਨ ਤੋਂ ਕੀਤੀ ਜਾਂਦੀ ਹੈ। ਇਹ ਦੇਵੀ ਲਈ ਇੱਕ ਵਿਸ਼ੇਸ਼ ਸਮੇਂ ਹੈ। ਦੁਰਗਾ, ਲਕਸ਼ਮੀ ਅਤੇ ਸਰਸਵਤੀ ਨੂੰ ਔਰਤ ਦੇ ਤਿੰਨ ਮਾਪਾਂ ਦੇ ਰੂਪ 'ਚ ਦੇਖਿਆ ਜਾਂਦਾ ਹੈ। ਜਿਹੜੇ ਲੋਕ ਤਾਕਤ ਜਾਂ ਸ਼ਕਤੀ ਦੀ ਇੱਛਾ ਰੱਖਦੇ ਹਨ, ਉਹ ਧਰਤੀ ਮਾਤਾ, ਦੁਰਗਾ ਜਾਂ ਕਾਲੀ ਦੀ ਪੂਜਾ ਕਰਦੇ ਹਨ ਅਤੇ ਜੋ ਲੋਕ ਪੈਸਾ, ਜਨੂੰਨ ਜਾਂ ਭੌਤਿਕ ਤੋਹਫ਼ੇ ਦੀ ਇੱਛਾ ਰੱਖਦੇ ਹਨ, ਉਹ ਲਕਸ਼ਮੀ ਜਾਂ ਸੂਰਜ ਦੀ ਪੂਜਾ ਕਰਦੇ ਹਨ। ਦੂਜੇ ਪਾਸੇ ਜਿਹੜੇ ਲੋਕ ਗਿਆਨ ਆਦਿ ਦੀ ਇੱਛਾ ਰੱਖਦੇ ਹਨ, ਉਹ ਲੋਕ ਸਰਸਵਤੀ ਜਾਂ ਚੰਦਰਮਾਂ ਦੀ ਪੂਜਾ ਕਰਦੇ ਹਨ।
ਨਵਰਾਤਰੀ ਦੀ ਪੂਜਾ: ਨਵਰਾਤਰੀ ਦੇ ਨੌਂ ਦਿਨਾਂ ਨੂੰ ਮੂਲ ਗੁਣਾਂ ਅਨੁਸਾਰ ਸ਼੍ਰੇਣੀਬੱਧ ਕੀਤਾ ਗਿਆ ਹੈ। ਪਹਿਲੇ ਤਿੰਨ ਦਿਨ ਸਿਹਤ ਦੀ ਪ੍ਰਤੀਨਿਧਤਾ ਕਰਨ ਵਾਲੀ ਦੁਰਗਾ ਨੂੰ ਸਮਰਪਿਤ ਹਨ, ਅਗਲੇ ਤਿੰਨ ਦਿਨ ਦੌਲਤ ਦੀ ਪ੍ਰਤੀਨਿਧਤਾ ਕਰਨ ਵਾਲੀ ਮਹਾਲਕਸ਼ਮੀ ਨੂੰ ਅਤੇ ਆਖਰੀ ਦੇ ਤਿੰਨ ਦਿਨ ਗਿਆਨ ਦੀ ਪ੍ਰਤੀਨਿਧਤਾ ਕਰਨ ਵਾਲੀ ਮਹਾ ਸਰਸਵਤੀ ਨੂੰ ਸਮਰਪਿਤ ਹਨ। ਵਿਜਯਾਦਸ਼ਮੀ ਜੀਵਨ ਦੇ ਇਨ੍ਹਾਂ ਤਿੰਨ ਪਹਿਲੂਆਂ 'ਤੇ ਜਿੱਤ ਦੇ ਪ੍ਰਤੀਕ ਵਜੋਂ ਦਸਵੇਂ ਦਿਨ ਮਨਾਈ ਜਾਂਦੀ ਹੈ। ਦੇਵੀ ਦੇ ਪਹਿਲੇ ਦੋ ਮਾਪ ਮਨੁੱਖੀ ਬਚਾਅ ਅਤੇ ਤੰਦਰੁਸਤੀ ਲਈ ਜ਼ਰੂਰੀ ਹਨ। ਜਦਕਿ ਤੀਸਰਾ ਹੈ ਸੀਮਾਵਾਂ ਤੋਂ ਪਾਰ ਜਾਣ ਦੀ ਇੱਛਾ। ਇਸ ਦੇ ਲਈ ਤੁਹਾਨੂੰ ਮਹਾਸਰਸਵਤੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨੀ ਪਵੇਗੀ, ਨਹੀਂ ਤਾਂ ਤੁਸੀਂ ਉਸ ਤੱਕ ਨਹੀਂ ਪਹੁੰਚ ਸਕਦੇ।
ਨਵਰਾਤਰੀ ਦਾ ਅਰਥ: ਨਵਰਾਤਰੀ ਦੇ ਇਨ੍ਹਾਂ ਨੌਂ ਦਿਨਾਂ ਦੌਰਾਨ ਦੇਵੀ ਦੁਰਗਾ, ਲਕਸ਼ਮੀ ਅਤੇ ਸਰਸਵਤੀ ਦੇ ਤਿੰਨ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ, ਜੋ ਕ੍ਰਮਵਾਰ ਤਮੋਗੁਣ, ਰਜੋਗੁਣ ਅਤੇ ਸਤੋਗੁਣ ਤਿੰਨ ਗੁਣਾਂ ਦੇ ਪ੍ਰਤੀਕ ਹਨ। ਜੀਵਨ ਵਿੱਚ ਸਫ਼ਲਤਾ, ਸੁੱਖ ਅਤੇ ਖੁਸ਼ੀ ਲਈ ਇਨ੍ਹਾਂ ਤਿੰਨਾਂ ਗੁਣਾਂ ਨੂੰ ਸੰਤੁਲਨ ਵਿੱਚ ਰੱਖਣਾ ਪੈਂਦਾ ਹੈ। ਇਹ ਨੌਂ ਦਿਨ ਤੁਹਾਡੀ ਪੂਰੀ ਸਮਰੱਥਾ ਦੇ ਵਿਕਾਸ ਬਾਰੇ ਹਨ ਅਤੇ ਦਸਵਾਂ ਦਿਨ ਵਿਜਯਾਦਸ਼ਮੀ ਹੈ, ਜਿਸਦਾ ਅਰਥ ਹੈ ਜਿੱਤ ਦਾ ਦਿਨ, ਜੋ ਦਰਸਾਉਂਦਾ ਹੈ ਕਿ ਬੁਰਾਈ ਕਿੰਨੀ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਅੰਤ ਵਿੱਚ ਚੰਗਿਆਈ ਦੀ ਹਮੇਸ਼ਾ ਜਿੱਤ ਹੁੰਦੀ ਹੈ।