ਨਵੀਂ ਮੁੰਬਈ: ਇੱਕ 15 ਸਾਲਾ ਕੁੜੀ ਨੇ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ। ਕਿਉਂਕਿ ਉਸ ਦੀ ਮਾਂ ਉਸ 'ਤੇ ਪੜ੍ਹਾਈ ਕਰਨ ਲਈ ਜੋਰ ਪਾ ਰਹੀ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਪਹਿਲਾਂ ਇਹ ਮਾਮਲਾ ਖ਼ੁਦਕੁਸ਼ੀ ਦਾ ਲੱਗ ਰਿਹਾ ਸੀ, ਪਰ ਪੁਲਿਸ ਦੀ ਮੁੱਢਲੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਕਿ 15 ਸਾਲਾ ਨਾਬਾਲਿਗ ਨੇ ਆਪਣੀ ਕਰਾਟੇ ਬੈਲਟ ਨਾਲ ਗੱਲਾ ਘੁੱਟ ਕੇ ਮਾਂ ਦਾ ਕਤਲ ਕਰ ਦਿੱਤਾ। ਕਤਲ ਮਗਰੋਂ ਉਸ ਨੇ ਇਸ ਘਟਨਾ ਨੂੰ ਮਾਂ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਦੱਸਿਆ।
ਪੁਲਿਸ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਮ੍ਰਿਤਕਾ ਸ਼ਿਲਪਾ ਜਾਧਵ (40) ਤੇ ਸਤੋਸ਼ ਜਾਧਵ (44) ਸੈਕਟਰ 7 ਏਰੋਲੀ ਵਿਖੇ ਰਹਿੰਦੇ ਸਨ। ਮਾਪੇ ਚਾਹੁੰਦੇ ਸਨ ਕਿ ਉਨ੍ਹਾਂ ਦੀ ਕੁੜੀ ਡਾਕਟਰ ਬਣੇ । ਇਸ ਦੇ ਲਈ ਮਾਪਿਆਂ ਨੇ ਉਸ ਨੂੰ ਨੀਟ ਦੀ ਪ੍ਰੀਖਿਆ ਵਿੱਚ ਵੀ ਲੈ ਕੇ ਗਏ ਸਨ। ਮਾਂ ਵੱਲੋਂ ਧੀ 'ਤੇ ਲਗਾਤਾਰ ਪ੍ਰੀਖਿਆ ਪਾਸ ਕਰਨ ਤੇ ਪੜ੍ਹਾਈ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਸੀ। ਜਿਸ ਕਾਰਨ ਅਕਸਰ ਮਾਂ 'ਤੇ ਧੀ ਵਿੱਚ ਝਗੜਾ ਹੁੰਦਾ ਸੀ।
ਇਸ ਮਾਮਲੇ ਨੂੰ ਲੈ ਕੇ ਪੁਲਿਸ ਇੱਕ ਵਾਰ ਪਹਿਲਾਂ ਮਾਮਲੇ ਨੂੰ ਸੁਲਝਾ ਚੁੱਕੀ ਸੀ, ਪਰ ਇਸ ਤੋਂ ਬਾਅਦ ਵੀ ਮਾਪਿਆਂ ਨੇ ਕੁੜੀ 'ਤੇ ਪੜ੍ਹਾਈ ਲਈ ਦਬਾਅ ਪਾਉਣਾ ਜਾਰੀ ਰੱਖਿਆ ਤੇ ਉਸ ਨਾਲ ਕਈ ਵਾਰ ਕੁੱਟਮਾਰ ਵੀ ਕੀਤੀ, ਜਿਸ ਕਾਰਨ ਮਾਂ ਤੇ ਧੀ ਵਿੱਚ ਝਗੜਾ ਹੋ ਗਿਆ। ਇਸ ਝਗੜੇ ਦੌਰਾਨ ਮਾਂ ਨੇ ਬੱਚੀ ਦਾ ਹੱਥ ਕੱਟ ਦਿੱਤਾ, ਜਿਸ ਮਗਰੋਂ ਬੱਚੀ ਨੇ ਗੁੱਸੇ 'ਚ ਆ ਕੇ ਪਹਿਲਾਂ ਮਾਂ ਨੂੰ ਧੱਕਾ ਦਿੱਤਾ ਤੇ ਬਾਅਦ 'ਚ ਕਰਾਟੇ ਬੈਲਟ ਨਾਲ ਮਾਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਮਗਰੋਂ ਉਸ ਨੇ ਰਿਸ਼ਤੇਦਾਰਾਂ ਨੂੰ ਮਾਂ ਦੇ ਨਾਂਅ 'ਤੇ ਖ਼ੁਦਕੁਸ਼ੀ ਕਰਨ ਸਬੰਧੀ ਮੈਸੇਜ ਭੇਜ ਦਿੱਤਾ। ਆਖਿਰ 'ਚ ਪੁਲਿਸ ਜਾਂਚ ਵਿੱਚ ਨਾਬਾਲਿਗ ਨੇ ਮਾਂ ਦਾ ਕਤਲ ਕਰਨ ਦਾ ਗੁਨਾਹ ਕਬੂਲ ਲਿਆ।
ਇਹ ਵੀ ਪੜ੍ਹੋ : 2 ਭੈਣਾਂ ਨਾਲ ਕੀਤਾ ਬਲਾਤਕਾਰ ਫਿਰ ਪਿਲਾਇਆ ਜ਼ਹਿਰ