ਤਿਰੂਵਨੰਤਪੁਰਮ: ਕੋਚੀ ਜਲ ਸੈਨਾ ਦੇ ਬੇਸ ਹੈੱਡਕੁਆਰਟਰ 'ਤੇ 19 ਸਾਲਾ ਸਮੁੰਦਰੀ ਜਲ ਸੈਨਾ ਮੁਲਾਜ਼ਮ ਵਲੋਂ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਤੁਸ਼ਾਰ ਅਤਰੀ ਵਜੋਂ ਹੋਈ ਹੈ, ਜੋ ਯੂਪੀ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ:ਅਣਪਛਾਤੇ ਲੁਟੇਰਿਆਂ ਨੇ ਵਡਾਲਾ ਦੇ ਸਰਪੰਚ ਨੂੰ ਮਾਰੀ ਗੋਲੀ
ਮੁਢਲੀ ਤਫ਼ਤੀਸ਼ ਤੋਂ ਇਹ ਸਾਹਮਣੇ ਆਇਆ ਹੈ ਕਿ ਉਕਤ ਮੁਲਾਜ਼ਮ ਵਲੋਂ ਖੁਦਕੁਸ਼ੀ ਕੀਤੀ ਗਈ ਹੈ। ਮੁਲਾਜ਼ਮ ਵਲੋਂ ਖੁਦਕੁਸ਼ੀ ਦੇ ਕਾਰਨਾਂ ਦਾ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਹ ਹਾਦਸਾ ਸੋਮਵਾਰ ਸਵੇਰ ਸਮੇਂ ਵਾਪਰਿਆ ਹੈ। ਇਸ ਘਟਨਾ ਨੂੰ ਲੈਕੇ ਨੇਵੀ ਵਲੋਂ ਅੰਦਰੂਨੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵਲੋਂ ਵੀ ਗੈਰ ਕੁਦਰਤੀ ਮੌਤ ਦਾ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:mukhtar ansari ambulance case : ਮਾਮਲੇ 'ਚ ਚਾਰਜਸ਼ੀਟ ਫ਼ਾਈਲ, ਸੁਣਵਾਈ 19 ਜੁਲਾਈ ਨੂੰ