ਚੰਡੀਗੜ੍ਹ: ਦੇਸ਼ ’ਚ ਅੱਜ ਬੇਟਾ ਬੇਟੀ ਦਿਵਸ ( National Son and Daughter Day) ਮਨਾਇਆ ਜਾ ਰਿਹਾ ਹੈ। ਅੱਜ ਦੇ ਸਮੇਂ ਚ ਪੁੱਤ ਅਤੇ ਧੀਆਂ ਬਰਾਬਰ ਹਨ। ਅੱਜ ਦੇ ਸਮੇਂ ’ਚ ਧੀਆਂ ਕਿਸੇ ਵੀ ਤੋਂ ਘੱਟ ਨਹੀਂ ਹਨ। ਧੀਆਂ ਦੇ ਪ੍ਰਤੀ ਨਜਰੀਏ ਨੂੰ ਲੈ ਕੇ ਬਹੁਤ ਬਦਲਾਅ ਦੇਖਣ ਨੂੰ ਮਿਲਿਆ ਹੈ ਪਰ ਅਜੇ ਵੀ ਧੀ ਦੇ ਮਹੱਤਵ ਨੂੰ ਸਮਝਣ ਦੇ ਲਈ ਬਹੁਤ ਲੰਬਾ ਸਮਾਂ ਤੈਅ ਕਰਨਾ ਬਾਕੀ ਹੈ।
ਮੁੰਡੇ-ਕੁੜੀਆਂ ਇੱਕ ਬਰਾਬਰ
ਟੋਕੀਓ ਓਲਪਿੰਕ ਖੇਡਾਂ ਚ ਜਿੱਥੇ ਦੇਸ਼ ਦੇ ਮੁੰਡਿਆ ਨੇ ਮਾਣ ਵਧਾਇਆ ਉੱਥੇ ਹੀ ਦੇਸ਼ ਦੀਆਂ ਧੀਆਂ ਨੇ ਵੀ ਦੇਸ਼ ਦਾ ਨਾਂ ਰੋਸ਼ਨ ਕੀਤਾ। ਅੱਜ ਪੂਰੇ ਦੇਸ਼ ਨੂੰ ਆਪਣੇ ਪੁੱਤਰ ਅਤੇ ਧੀਆਂ ’ਤੇ ਮਾਣ ਹੈ। ਭਾਰਤੀ ਮਹਿਲਾ ਹਾਕੀ ਟੀਮ ਨੇ ਬੇਸ਼ਕ ਜਿੱਤ ਹਾਸਿਲ ਨਹੀਂ ਕੀਤੀ ਪਰ ਸੈਮੀਫਾਈਨਲ ਚ ਪੁੱਜ ਕੇ ਇਤਿਹਾਸ ਸਿਰਜ ਦਿੱਤਾ।
ਦੱਸ ਦਈਏ ਕਿ ਭਾਰਤ ਚ ਧੀਆਂ ਦੇ ਦਿਨ ਨੂੰ ਮਨਾਉਣ ਦੇ ਪਿੱਛੇ ਇੱਕ ਖਾਸ ਗੱਲ ਹੈ ਜੀ ਹਾਂ ਧੀਆਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇਸ ਇਸ ਖਾਸ ਦਿਨ ਨੂੰ ਮਨਾਇਆ ਜਾਂਦਾ ਹੈ। ਜਨਮ ਤੋਂ ਪਹਿਲਾਂ ਕੁੱਖਾਂ ਚ ਧੀਆਂ ਨੂੰ ਮਾਰ ਦੇਣਾ, ਕੁੜੀਆਂ ਨੂੰ ਪੜਾਉਣ ਤੋਂ ਰੋਕਣਾ, ਘਰੇਲੂ ਹਿੰਸਾ, ਦਹੇਜ ਅਤੇ ਦੁਸ਼ਕਰਮ ਤੋਂ ਕੁੜੀਆਂ ਨੂੰ ਬਚਾਉਣ ਦੇ ਲਈ ਲੋਕਾਂ ਨੂੰ ਇਸ ਖਾਸ ਦਿਨ ਮੌਕੇ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਇਹ ਵੀ ਸਮਝਾਇਆ ਜਾਂਦਾ ਹੈ ਕਿ ਅੱਜ ਧੀਆਂ ਕਿਸੇ ਤੇ ਵੀ ਭਾਰ ਨਹੀਂ ਹਨ ਸਗੋਂ ਘਰ ਦਾ ਇੱਕ ਅਹਿਮ ਹਿੱਸਾ ਅਤੇ ਮਾਣ ਹਨ।
ਇਹ ਵੀ ਪੜੋ: ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਨੇ ਕਹੀ ਵੱਡੀ ਗੱਲ, ਤੁਸੀਂ ਵੀ ਸੁਣੋ