ਨੰਗਲ: ਘਰੋਂ ਖੁਸ਼ੀ-ਖੁਸ਼ੀਂ ਮੱਥਾ ਟੇਕਣ ਗਏ ਪਰਿਵਾਰ ਨਾਲ ਬੇਹੱਦ ਮੰਦਭਾਗਾ ਹਾਦਸਾ ਵਾਪਰਿਆ। ਜਦੋਂ ਇਹ ਪਰਿਵਾਰ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਤਾਂ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ। ਕਾਰ 'ਚ 4 ਵਿਅਕਤੀ ਸਵਾਰ ਸਨ। ਜਿਨ੍ਹਾਂ ਵਿੱਚੋਂ 3 ਵਿਅਕਤੀ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪਾਣੀ 'ਚ ਹੀ ਰੁੜ੍ਹ ਗਏ। ਜਾਣਕਾਰੀ ਮੁਤਾਬਿਕ ਹਾਦਸੇ 'ਚ 3 ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋਈ ਜਦਕਿ ਇੱਕ ਵਿਅਕਤੀ ਨੂੰ ਬਚਾਅ ਲਿਆ ਗਿਆ ਹੈ।ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਈ ਆਈ 20 ਕਾਰ ਨੂੰ ਵੀ ਨਹਿਰ ਚੋਂ ਬਾਹਰ ਕੱਢ ਲਿਆ ਗਿਆ ਹੈ। ਗੋਤਾਖੋਰਾਂ ਵੱਲੋਂ 3 ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵੀ ਪਾਣੀ ਚੋਂ ਬਾਹਰ ਕੱਢ ਲਿਆ ਗਿਆ ਹੈ।
ਗੋਤਾਖੋਰਾਂ ਦਾ ਬਿਆਨ: ਇਸ ਘਟਨਾ ਤੋਂ ਬਾਅਦ ਗੋਤਾਖੋਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਵੱਲੋਂ ਤੁੰਰਤ ਬਚਾਅ ਕਾਰਜ ਸ਼ੁਰੂ ਕੀਤੇ ਗਏ। ਇਸ ਬਚਾਅ ਕਾਰਜ 'ਚ ਇੱਕ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਜਦਕਿ 3 ਵਿਅਕਤੀਆਂ ਦੀਆਂ ਲਾਸ਼ਾਂ ਅਤੇ ਕਾਰ ਨੂੰ ਬਾਹਰ ਕੱਢਿਆ ਗਿਆ ਹੈ।ਇਸ ਸਭ ਲਈ ਉਨ੍ਹਾਂ ਨੂੰ 1 ਘੰਟੇ ਦਾ ਸਮਾਂ ਲੱਗਿਆ।
ਪੁਲਿਸ ਅਧਿਕਾਰੀ ਦਾ ਕੀ ਕਹਿਣਾ: ਇਸ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਚਾਏ ਗਏ ਵਿਅਕਤੀ ਦੀ ਪਛਾਣ ਮੋਹਨ ਲਾਲ ਵੱਜੋਂ ਹੋਈ ਹੈ। ਜਦਕਿ ਬਾਕੀ 3 ਮੈਂਬਰ ਜਿਨ੍ਹਾਂ ਦੀ ਮੌਤ ਹੋਈ ਹੈ ਉਨ੍ਹਾਂ ਚੋਂ ਕਾਰ ਚਾਲਕ ਅਕਸ਼ੈ ਕੁਮਾਰ, ਉਸਦੀ ਪਤਨੀ ਸੁਮਨ ਕੁਮਾਰੀ ਤੇ ਸੰਤੋਸ਼ ਕੁਮਾਰੀ ਵੱਜੋਂ ਪਛਾਣ ਹੋਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਪੀੜਤ ਪਰਿਵਾਰਕ ਮੈਬਰਾਂ ਦੇ ਬਿਆਨਾਂ ਤੋਂ ਬਾਅਦ ਅੱਗੇ ਦੀ ਕਾਰਵਾਈ ਕਰਨਗੇ।
ਇਹ ਵੀ ਪੜ੍ਹੋ: Attack on Girl : ਨਕਾਬਪੋਸ਼ਾਂ ਨੇ ਘਰ 'ਚ ਵੜ ਕੇ ਲੜਕੀ ਉਤੇ ਕੀਤਾ ਹਮਲਾ, ਪਰਿਵਾਰ ਵੱਲੋਂ ਪੁਲਿਸ ਉਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ