ਨਵੀਂ ਦਿੱਲੀ/ਦੇਹਰਾਦੂਨ: ਨੈਨੀਤਾਲ ਐਸਟੀਐਫ (Nainital STF) ਨੂੰ ਵੱਡੀ ਕਾਮਯਾਬੀ ਮਿਲੀ ਹੈ। ਮੁਖਾਨੀ ਥਾਣਾ ਖੇਤਰ ਵਿੱਚ ਸਾਈਬਰ ਧੋਖਾਧੜੀ ਦੇ ਮਾਮਲੇ ਵਿੱਚ ਐਸਟੀਐਫ ਨੇ ਦੋ ਠੱਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਵੱਲੋਂ 19 ਲੱਖ ਰੁਪਏ ਦੀ ਸਾਈਬਰ ਧੋਖਾਧੜੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਐਸਟੀਐਫ ਨੇ ਮੁਲਜ਼ਮਾਂ ਕੋਲੋਂ ਸਾਢੇ 3 ਲੱਖ ਰੁਪਏ ਅਤੇ ਕਈ ਪਾਸਪੋਰਟ, ਏਟੀਐਮ ਕਾਰਡਾਂ ਸਮੇਤ ਉਨ੍ਹਾਂ ਨੂੰ ਦਿੱਲੀ-ਐਨਸੀਆਰ ਤੋਂ ਗ੍ਰਿਫ਼ਤਾਰ ਕੀਤਾ ਹੈ।
ਫੜ੍ਹੇ ਗਏ ਮੁਲਜ਼ਮ ਪੱਛਮੀ ਬੰਗਾਲ ਦਾਰਜਲਿੰਗ ਦੇ ਵਸਨੀਕ ਹਨ, ਜਿਨ੍ਹਾਂ ਦੇ ਨਾਂ ਸੂਰਜ ਤਮਾਂਗ ਅਤੇ ਵਿਕਰਮ ਲਿੰਬੂ ਹਨ। ਸੀਓ ਐਸਟੀਐਫ ਪੂਰਨਿਮਾ ਗਰਗ ਨੇ ਦੱਸਿਆ ਕਿ ਮੁਖਾਨੀ ਥਾਣੇ ਵਿੱਚ ਫੇਸਬੁੱਕ ਰਾਹੀਂ 19 ਲੱਖ ਦੀ ਸਾਈਬਰ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ। ਜਾਂਚ ਐਸਟੀਐਫ ਕੋਲ ਆਈ ਸੀ। STF ਨੇ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਦੋਵਾਂ ਬਦਮਾਸ਼ਾਂ ਨੂੰ ਦਿੱਲੀ NCR ਤੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਨਾਈਜੀਰੀਅਨ ਠੱਗਾਂ ਨਾਲ ਵੀ ਸਬੰਧ ਹਨ। ਜਿਸ ਨੂੰ ਇਹ ਭਾਰਤੀ ਬੈਂਕਾਂ ਦੇ ਖਾਤੇ ਵਿੱਚ ਪੈਸੇ ਮੁਹੱਈਆ ਕਰਵਾਉਂਦੇ ਸਨ।
ਇਹ ਵੀ ਪੜ੍ਹੋ: ਤੇਜ਼ ਰਫਤਾਰ ਬੱਸ ਨੇ ਨੌਜਵਾਨ ਨੂੰ ਮਾਰੀ ਟੱਕਰ, ਵੀਡੀਓ ਵਾਇਰਲ