ਮਹਾਰਾਸ਼ਟਰ: ਮਹਾਰਾਸ਼ਟਰ ਦੇ ਅਮਰਾਵਤੀ ਵਿੱਚ ਗੋਲਾਕਾਰ ਪੱਥਰਾਂ ਦਾ ਇੱਕ ਵਿਲੱਖਣ ਭੂਗੋਲਿਕ ਢਾਂਚਾ ਮੌਜੂਦ ਹੈ, ਜੋ ਹੈਰਾਨ ਕਰਨ ਵਾਲਾ ਹੈ। ਮੇਲਾਘਾਟ ਦੇ ਨਾਰਨਾਲਾ ਅਭਿਯਾਰਣਿਯ ਵਿੱਚ ਮਲਕਾਪੁਰ ਗੋਂਡ ਪਿੰਡ ਦੇ ਨਜ਼ਦੀਕ ਇਕ ਨਾਲੇ ਕੋਲ ਗੋਲਾਕਾਰ ਪੱਥਰ ਪਾਏ ਜਾਂਦੇ ਹਨ। ਪੱਥਰਾਂ ਦੇ ਗੋਲ ਆਕਾਰ ਕਾਰਨ ਨਾਲੇ ਨੂੰ ਗੋਲਿਆਦੇਵ ਦਾ ਨਾਲਾ ਵੀ ਕਿਹਾ ਜਾਂਦਾ ਹੈ। ਲੋਕ ਗੋਲਿਆਦੇਵ ਦੀ ਪੂਜਾ ਕਰਦੇ ਹਨ। ਪਿੰਡ ਵਿੱਚ ਕੁੱਲ ਚਾਰ ਗੋਲਿਆਦੇਵ ਹਨ ਅਤੇ ਜੰਗਲ ਵਿੱਚ ਪਹਾੜ ਉੱਤੇ ਗੋਲਿਆਦੇਵ ਦਾ ਇਕ ਮੰਦਰ ਵੀ ਹੈ।
ਸਥਾਨਕ ਵਾਸੀ ਅਸ਼ੋਕ ਮਹਾਲੇ ਨੇ ਦੱਸਿਆ ਕਿ ਉਹ ਹਰ ਸਾਲ ਇੱਥੇ ਭਗਵਾਨ ਗੋਲਿਆਦੇਵ ਦੀ ਪੂਜਾ ਕਰਦਾ ਹਨ। ਸਾਡੇ ਪਿੰਡ ਦੇ ਨੇੜੇ ਇਕ ਨਦੀ ਹੈ। ਇਸ 'ਤੇ ਵੱਡੇ ਆਕਾਰ ਦੇ ਗੋਲ ਪੱਥਰ ਹਨ। ਇਨ੍ਹਾਂ ਨੂੰ ਹੀ ਗੋਲਿਆ ਭਗਵਾਨ ਵਜੋਂ ਜਾਣਿਆ ਜਾਂਦਾ ਹੈ।
1990 ਵਿੱਚ, ਜੰਗਲਾਤ ਵਿਭਾਗ ਨੇ ਨਹਿਰ ਵਿੱਚੋਂ 80 ਦੇ ਕਰੀਬ ਗੋਲਾਕਾਰ ਪੱਥਰਾਂ ਦੀ ਖੁਦਾਈ ਕੀਤੀ ਸੀ। ਕੁਝ ਪੱਥਰਾਂ ਦਾ ਭਾਰ 300 ਕਿੱਲੋ ਤੋਂ ਵੀ ਵੱਧ ਸੀ। ਉਸ ਦੌਰਾਨ, ਖੁਦਾਈ ਵਿੱਚ ਵਿਭਾਗ ਦੇ ਮਰਹੂਮ ਵਿਜੇ ਭੌਂਸਲੇ ਦਾ ਵੱਡਾ ਯੋਗਦਾਨ ਸੀ। ਭੂਗੋਲਿਕ ਵਿਗਿਆਨੀ ਵਿਜੇ ਭੋਂਸਲੇ ਹੀ ਇਸ ਇਸ ਆਕਾਰ ਦੇ ਰਸਾਇਣਿਕ ਅਤੇ ਮੇਕੈਨੀਕਲ ਢਾਂਚੇ ਨੂੰ ਸਮਝਾਉਂਦੇ ਸਨ।
ਵਾਈਲਡ ਲਾਈਫ ਕੰਜ਼ਰਵੇਟਰ ਡਾ. ਜੈਅੰਤ ਵਾਡਟਕਰ ਨੇ ਕਿਹਾ ਕਿ ਅਸੀਂ ਇਨ੍ਹਾਂ ਪੱਥਰਾਂ ਬਾਰੇ ਜਾਣਦੇ ਹਾਂ। ਅਜਿਹੇ ਅਕਾਰ ਦਾ ਪੱਥਰ ਕੋਈ ਇਨਸਾਨ ਨਹੀਂ ਬਣਾ ਸਕਦਾ। ਪੂਰੀ ਤਰ੍ਹਾਂ ਨਾਲ ਗੋਲ ਇਹ ਪੱਥਰ ਏਲਿਅਨਜ਼ ਨੇ ਬਣਾਏ ਹੋਣਗੇ, ਅਜਿਹੀਆਂ ਰਿਪੋਰਟਾਂ ਅਤੇ ਡਿਸਕਵਰੀ ਚੈਨਲ ਜ਼ਰੀਏ ਸਾਨੂੰ ਜਾਣਕਾਰੀ ਮਿਲੀ ਹੈ। ਇਸ ਥਾਂ ਦੇ ਪੱਥਰ ਕੁਝ ਬਾਹਰ ਕੱਢੇ ਗਏ ਹਨ। ਕੁਝ ਮਲਕਾਪੂਰ ਗੌਂਡ ਵਿੱਚ ਪੱਥਰ ਹਨ। ਇਸ ਪਿੰਡ ਦੇ ਲੋਕ ਇਸ ਨੂੰ ਭਗਵਾਨ ਮੰਨ ਕੇ ਇਨ੍ਹਾਂ ਦੀ ਪੂਜਾ ਕਰਦੇ ਨੇ ਤੇ ਕੁਝ ਪੱਥਰ ਮਲਕਾਪੂਰ ਦੇ ਕੋਲ ਹਨ। ਪੱਥਰਾਂ ਦੀ ਬਿਲਕੁਲ ਸਹੀ ਗੋਲਾਕਾਰ ਇਥੇ ਆਉਣ ਵਾਲੇ ਸੈਲਾਨੀਆਂ ਨੂੰ ਹੈਰਾਨ ਕਰ ਦਿੰਦੀ ਹੈ।
ਭੂ-ਵਿਗਿਆਨਕ ਡਾ. ਸ਼ੁਭਾਂਗੀ ਦੇਸ਼ਮੁਖ ਨੇ ਕਿਹਾ ਕਿ ਜਦੋਂ ਅਸੀਂ ਇਸ ਨੂੰ ਭੂਗੋਲਿਕ ਨਜ਼ਰੀਏ ਤੋਂ ਵੇਖਦੇ ਹਾਂ, ਤਾਂ ਉਚਾਈ ਤੋਂ ਡਿੱਗਦਾ ਪਾਣੀ ਮਕੈਨੀਕਲ ਖਾਰ ਕਾਰਨ ਬਣਦਾ ਹੈ। ਇਸ ਨਾਲ ਪੱਥਰ ਟੁੱਟ ਜਾਂਦੇ ਹਨ ਅਤੇ ਪਾਣੀ ਦੇ ਵਹਾਅ ਨਾਲ ਵਹਿ ਜਾਂਦੇ ਹਨ। ਵਹਿੰਦੇ ਸਮੇਂ ਪੱਥਰ ਇਕ ਦੂਜੇ ਨਾਲ ਟਕਰਾ ਜਾਂਦੇ ਹਨ। ਉਸ ਸਮੇਂ ਚੰਗਾਰੀ ਨਿਕਲਦੀ ਹੈ। ਇਸ ਪ੍ਰਕਿਰਿਆ ਦੇ ਕਾਰਨ, ਪੱਥਰ ਨੂੰ ਗੋਲ ਰੂਪ ਮਿਲਦਾ ਹੈ। ਨਾਲ ਹੀ, ਇਹ ਪੱਥਰ ਖਣਿਜਾਂ ਨਾਲ ਭਰਪੂਰ ਹਨ, ਇਸ ਲਈ ਇੱਥੇ ਰਸਾਇਣਕ ਖਾਰ ਵੀ ਹੁੰਦਾ ਹੈ। ਮੇਰਾ ਅਜਿਹਾ ਮੰਨਣਾ ਹੈ ਕਿ ਇਨ੍ਹਾਂ ਦੋਵਾਂ ਕਾਰਨਾਂ ਕਰਕੇ, ਇੱਥੇ ਪੱਥਰਾਂ ਨੂੰ ਗੋਲ ਰੂਪ ਮਿਲਿਆ ਹੋਵੇਗਾ।
ਸੋ, ਜੇ ਤੁਸੀਂ ਭੂਗੋਲਿਕ ਭੇਦਾਂ ਨੂੰ ਜਾਣਨ ਦੀ ਇੱਛਾ ਰੱਖਦੇ ਹੋ ਤਾਂ, ਤੁਹਾਨੂੰ ਵੀ ਇਸ ਥਾਂ ਦੀ ਯਾਤਰਾ ਜ਼ਰੂਰ ਕਰਨੀ ਚਾਹੀਦੀ ਹੈ।