ETV Bharat / bharat

Muzaffarpur Murder: ਪ੍ਰੇਮੀ ਦਾ ਕਤਲ ਕਰਕੇ ਥਾਣੇ ਪਹੁੰਚੀ ਪ੍ਰੇਮਿਕਾ, ਕਿਹਾ- 'ਮੈਨੂੰ ਪਰੇਸ਼ਾਨ ਕਰ ਰਿਹਾ ਸੀ, ਇਸ ਲਈ ਮਾਰਿਆ' - ਪ੍ਰੇਮਿਕਾ ਨੇ ਕੀਤਾ ਕਤਲ

ਬਿਹਾਰ ਦੇ ਮੁਜ਼ੱਫਰਪੁਰ 'ਚ ਪ੍ਰੇਮੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਵਿਆਹੁਤਾ ਪ੍ਰੇਮਿਕਾ ਨੇ ਆਪਣੇ ਪਤੀ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਮਹਿਲਾ ਨੇ ਥਾਣੇ ਪਹੁੰਚ ਕੇ ਗੁਨਾਹ ਕਬੂਲ ਕਰ ਲਿਆ ਕਿ ਉਸ ਨੇ ਹੀ ਇਹ ਕਤਲ ਕੀਤਾ ਹੈ।

Muzaffarpur Murder: Woman reached the police station after killing her lover, said- 'He was troubling me, so killed'
Muzaffarpur Murder : ਵਿਆਹੁਤਾ ਨਾਲ ਇਸ਼ਕ ਨੌਜਵਾਨ ਨੂੰ ਪਿਆ ਭਾਰੀ, ਪਤੀ ਨਾਲ ਮਿਲ ਕੇ ਪ੍ਰੇਮਿਕਾ ਨੇ ਕੀਤਾ ਕੰਮ ਤਮਾਮ ਤੇ ਪਹੁੰਚ ਗਈ ਥਾਣੇ
author img

By

Published : Jul 1, 2023, 6:28 PM IST

ਮੁਜ਼ੱਫਰਪੁਰ: ਬਿਹਾਰ ਦੇ ਮੁਜ਼ੱਫਰਪੁਰ ਵਿੱਚ ਇੱਕ ਅਜੀਬ ਕਿਸਮ ਦੀ ਪ੍ਰੇਮ ਕਹਾਣੀ ਸਾਹਮਣੇ ਆਈ ਹੈ। ਜਿਥੇ ਵਿਆਹੁਤਾ ਔਰਤ ਨਾਲ ਪਿਆਰ ਕਰਨਾ ਇਕ ਨੌਜਵਾਨ ਨੂੰ ਮਹਿੰਗਾ ਇੰਨਾ ਭਾਰੀ ਪਿਆ ਕਿ ਪ੍ਰੇਮਿਕਾ ਨੇ ਆਪਣੇ ਪਤੀ ਨਾਲ ਮਿਲ ਕੇ ਆਪਣੇ ਪ੍ਰੇਮੀ ਦਾ ਕਤਲ ਕਰ ਦਿੱਤਾ ਅਤੇ ਫਿਰ ਇਸ ਤੋਂ ਬਾਅਦ ਉਹ ਖੁਦ ਥਾਣੇ ਪਹੁੰਚੀ। ਉਸ ਨੇ ਪੁਲਿਸ ਨੂੰ ਜੋ ਕਿਹਾ, ਉਸ ਤੋਂ ਪੁਲਿਸ ਵੀ ਹੈਰਾਨ ਹੋ ਗਈ। ਮਾਮਲਾ ਜ਼ਿਲ੍ਹੇ ਦੇ ਕਰਜਾ ਥਾਣਾ ਖੇਤਰ ਦਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਪ੍ਰਮੋਦ ਕੁਮਾਰ ਵਜੋਂ ਹੋਈ ਹੈ।

ਮੁਜ਼ੱਫਰਪੁਰ 'ਚ ਪ੍ਰੇਮੀ ਦਾ ਕਤਲ: ਘਟਨਾ ਬਾਰੇ ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਪਤੀ ਵਿਦੇਸ਼ 'ਚ ਕੰਮ ਕਰਦਾ ਸੀ। ਇੱਥੇ ਇਹ ਔਰਤ ਪਿੰਡ ਦੇ ਹੀ ਇੱਕ ਨੌਜਵਾਨ ਨਾਲ ਪਿਆਰ ਕਰਨ ਲੱਗੀ। ਇਸ ਬਾਰੇ ਉਸ ਦੇ ਪਤੀ ਨੂੰ ਪਤਾ ਲੱਗਾ।ਇਸ ਤੋਂ ਬਾਅਦ ਪਤਨੀ ਨੇ ਆਪਣੇ ਆਪ ਨੂੰ ਪਾਕ ਸਾਫ ਸਾਬਤ ਕਰਨ ਲਈ ਪਤੀ ਨਾਲ ਮਿਲ ਕੇ ਪ੍ਰੇਮੀ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਪਤਨੀ ਨੇ ਦੱਸਿਆ ਕਿ ਨੌਜਵਾਨ ਉਸ ਨੂੰ ਪ੍ਰੇਸ਼ਾਨ ਕਰਦਾ ਹੈ। ਇਸ ਤੋਂ ਬਾਅਦ ਪਤੀ ਵੀ ਉਸ ਨੂੰ ਰਸਤੇ ਤੋਂ ਹਟਾਉਣ ਲਈ ਰਾਜ਼ੀ ਹੋ ਗਿਆ।

ਕਤਲ ਤੋਂ ਬਾਅਦ ਲਾਸ਼ ਘਰ ਦੇ ਪਿੱਛੇ ਸੁੱਟੀ : ਔਰਤ ਨੇ ਧੋਖੇ ਨਾਲ ਆਪਣੇ ਪ੍ਰੇਮੀ ਨੂੰ ਘਰ ਬੁਲਾਇਆ ਅਤੇ ਦੋਵਾਂ ਪਤੀ-ਪਤਨੀ ਨੇ ਰੱਸੀ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਲਾਸ਼ ਨੂੰ ਘਰ ਦੇ ਪਿੱਛੇ ਸੁੱਟ ਦਿੱਤਾ ਗਿਆ। ਸਵੇਰੇ ਜਦੋਂ ਸਥਾਨਕ ਲੋਕਾਂ ਨੇ ਖੇਤ 'ਚ ਜਾ ਕੇ ਲਾਸ਼ ਪਈ ਦੇਖੀ ਤਾਂ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਜਦੋਂ ਆਸਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਕਿਸੇ ਨੇ ਵੀ ਘਟਨਾ ਬਾਰੇ ਕੁਝ ਨਹੀਂ ਦੱਸਿਆ। ਇਸ ਤੋਂ ਬਾਅਦ ਪੁਲਿਸ ਥਾਣੇ ਪਹੁੰਚੀ ਅਤੇ ਜਾਂਚ 'ਚ ਜੁੱਟ ਗਈ।

ਪ੍ਰੇਮੀ ਦਾ ਕਤਲ ਕਰਕੇ ਮਹਿਲਾ ਪਹੁੰਚੀ ਥਾਣੇ: ਇੱਥੇ ਘਟਨਾ ਤੋਂ ਬਾਅਦ ਮਹਿਲਾ ਨੇ ਅਚਾਨਕ ਥਾਣੇ ਪਹੁੰਚ ਕੇ ਕਤਲ 'ਚ ਆਪਣੀ ਸ਼ਮੂਲੀਅਤ ਕਬੂਲ ਕਰ ਲਈ। ਉਸ ਨੇ ਕਿਹਾ, ਸਾਹਿਬ, ਮੈਂ ਉਸ ਨੂੰ ਮਾਰਿਆ ਹੈ। ਉਹ ਮੈਨੂੰ ਤੰਗ ਕਰਦਾ ਸੀ। ਤੰਗ ਆ ਕੇ ਮੈਂ ਇਹ ਕਦਮ ਚੁੱਕਿਆ ਹੈ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਔਰਤ ਨੂੰ ਹਿਰਾਸਤ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਦੇ ਬਾਅਦ ਤੋਂ ਔਰਤ ਦਾ ਪਤੀ ਘਰੋਂ ਫਰਾਰ ਦੱਸਿਆ ਜਾ ਰਿਹਾ ਹੈ, ਜਿਸ ਦੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਪੁਲਿਸ ਦੇ ਸਾਹਮਣੇ ਇਕ ਔਰਤ ਨੇ ਆਪਣੀ ਗੱਲ ਕਬੂਲ ਕਰ ਲਈ ਹੈ। ਫਿਲਹਾਲ ਦੋਸ਼ੀ ਔਰਤ ਤੋਂ ਪੁੱਛਗਿੱਛ ਜਾਰੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ, ਕੁਮਾਰ ਚੰਦਨ, ਐਸ.ਡੀ.ਪੀ.ਓ., ਸਰਾਇਆ

ETV Bharat Logo

Copyright © 2024 Ushodaya Enterprises Pvt. Ltd., All Rights Reserved.