ETV Bharat / bharat

ਅੰਸਾਰੀ ਦੇ ਕਬਜ਼ੇ ਵਿੱਚ ਸੀ ਐਂਬੂਲੈਂਸ, ਜਾਂਚ ਲਈ ਐਸਆਈਟੀ ਟੀਮ ਦਾ ਗਠਨ

author img

By

Published : Apr 5, 2021, 7:31 PM IST

ਮੁਖ਼ਤਾਰ ਅੰਸਾਰੀ ਨੂੰ ਯੂਪੀ ਦੀ ਬਾਂਦਾ ਜੇਲ੍ਹ ਵਿੱਚ ਵਾਪਸੀ ਲਈ ਪੁਲਿਸ ਦੀ ਸਪੈਸ਼ਲ ਟੀਮ ਰੋਪੜ ਲਈ ਰਵਾਨਾ ਹੋ ਗਈ ਹੈ। ਉਧਰ, ਮੁਖ਼ਤਾਰ ਅੰਸਾਰੀ ਵੱਲੋਂ ਵਰਤੀ ਗਈ ਐਂਬੂਲੈਂਸ ਦੇ ਪੰਜਾਬ ਵਿੱਚ ਇੱਕ ਢਾਬੇ ਨਜ਼ਦੀਕ ਮਿਲਣ ਤੋਂ ਬਾਅਦ ਐਂਬੂਲੈਂਸ ਦੀ ਜਾਂਚ ਸ਼ੁਰੂ ਹੋ ਗਈ ਹੈ।

ਮੁਖ਼ਤਾਰ ਅੰਸਾਰੀ ਨੂੰ ਪੰਜਾਬ ਤੋਂ ਲਿਆਉਣ ਲਈ ਯੂਪੀ ਪੁਲਿਸ ਦੀ ਸਪੈਸ਼ਲ ਟੀਮ ਰਵਾਨਾ

ਬਾਰਾਬਾਂਕੀ: ਮੁਖ਼ਤਾਰ ਅੰਸਾਰੀ ਨੂੰ ਯੂਪੀ ਦੀ ਬਾਂਦਾ ਜੇਲ੍ਹ ਵਿੱਚ ਵਾਪਸੀ ਲਈ ਪੁਲਿਸ ਦੀ ਸਪੈਸ਼ਲ ਟੀਮ ਰੋਪੜ ਲਈ ਰਵਾਨਾ ਹੋ ਗਈ ਹੈ। ਉਧਰ, ਮੁਖ਼ਤਾਰ ਅੰਸਾਰੀ ਵੱਲੋਂ ਵਰਤੀ ਗਈ ਐਂਬੂਲੈਂਸ ਦੇ ਪੰਜਾਬ ਵਿੱਚ ਇੱਕ ਢਾਬੇ ਨਜ਼ਦੀਕ ਮਿਲਣ ਤੋਂ ਬਾਅਦ ਐਂਬੂਲੈਂਸ ਦੀ ਜਾਂਚ ਸ਼ੁਰੂ ਹੋ ਗਈ ਹੈ। ਬਾਰਾਬਾਂਕੀ ਤੋਂ ਰੋਪੜ ਪੁੱਜੀ ਪੁਲਿਸ ਦੀ ਇੱਕ ਟੀਮ ਸਾਹਮਣੇ ਹੀ ਐਂਬੂਲੈਂਸ ਦੀ ਪੜਤਾਲ ਕੀਤੀ ਜਾ ਰਹੀ ਹੈ। ਜੇਕਰ ਇਹ ਉਹੀ ਐਂਬੂਲੈਂਸ ਹੋਈ, ਜਿਸ ਦਾ ਬਾਰਾਬਾਂਕੀ ਵਿੱਚ ਕੇਸ ਦਰਜ ਕੀਤਾ ਗਿਆ ਹੈ, ਤਾਂ ਉਸ ਨੂੰ ਰੋਪੜ ਪੁਲਿਸ ਤੋਂ ਬਾਰਾਬਾਂਕੀ ਪੁਲਿਸ ਕਸਟਡੀ ਵਿੱਚ ਲੈ ਕੇ ਉਸ ਨੂੰ ਬਾਰਾਬਾਂਕੀ ਲਿਆਵੇਗੀ।

ਮੁਖ਼ਤਾਰ ਅੰਸਾਰੀ ਦੇ ਕਬਜ਼ੇ ਵਿੱਚ ਸੀ ਐਂਬੂਲੈਂਸ

ਦੱਸ ਦੇਈਏ ਕਿ ਲੰਘੇ ਬੁੱਧਵਾਰ ਨੂੰ ਮਾਫ਼ੀਆ ਮੁਖ਼ਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਤੋਂ ਮੋਹਾਲੀ ਅਦਾਲਤ ਲਿਆਂਦਾ ਗਿਆ ਸੀ, ਜਿਸ ਵਾਹਨ ਵਿੱਚ ਅੰਸਾਰੀ ਨੂੰ ਲਿਆਂਦਾ ਗਿਆ ਸੀ, ਉਹ ਨਿੱਜੀ ਐਂਬੂਲੈਂਸ ਸੀ। ਐਂਬੂਲੈਂਸ ਦੀ ਨੰਬਰ ਪਲੇਟ ਨੇ ਵਿਵਾਦ ਪੈਦਾ ਕਰ ਦਿੱਤਾ ਅਤੇ ਜਦੋਂ ਜਾਂਚ ਕੀਤੀ ਗਈ ਤਾਂ ਜਿਹੜੀਆਂ ਪਰਤਾਂ ਖੁੱਲ੍ਹੀਆਂ ਉਸ ਨੇ ਸੂਬੇ ਭਰ ਵਿੱਚ ਹੜਕੰਪ ਮਚਾ ਦਿੱਤੀ।

ਬਾਰਾਬਾਂਕੀ ਟਰਾਂਸਪੋਰਟ ਵਿਭਾਗ ਵਿੱਚ ਰਜਿਸਟਰ ਹੈ ਐਂਬੂਲੈਂਸ

ਦਰਅਸਲ ਇਸ ਐਂਬੂਲੈਂਸ 'ਤੇ ਜਿਹੜੀ ਨੰਬਰ ਪਲੇਟ ਸੀ, ਉਸ 'ਤੇ ਯੂਪੀ 41 ਏਟੀ 7171 ਦਰਜ ਸੀ। ਇਹ ਨੰਬਰ ਬਾਰਾਬਾਂਕੀ ਦਾ ਸੀ। ਸੋ ਬਾਰਾਬਾਂਕੀ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ। ਇਥੋਂ ਦੇ ਟਰਾਂਸਪੋਰਟ ਵਿਭਾਗ ਵਿੱਚ ਜਦੋਂ ਇਸ ਐਂਬੂਲੈਂਸ ਦੇ ਕਾਗਜ਼ਾਂ ਦੀ ਜਾਂਚ ਕੀਤੀ ਗਈ ਤਾਂ ਹੈਰਾਨੀਜਨਕ ਖੁਲਾਸੇ ਹੋਏ। ਇਹ ਐਂਬੂਲੈਂਸ ਡਾ. ਅਲਕਾ ਰਾਏ ਦੇ ਨਾਂਅ 'ਤੇ ਰਜਿਸਟਰਡ ਸੀ। ਇਸਦਾ 21 ਦਸੰਬਰ 2013 ਵਿੱਚ ਬਾਰਾਬਾਂਕੀ ਟਰਾਂਸਪੋਰਟ ਵਿਭਾਗ ਵਿੱਚ ਰਜਿਸਟਰਡ ਕੀਤਾ ਗਿਆ ਸੀ। ਐਂਬੂਲੈਂਸ ਮਾਲਕ ਡਾ. ਅਲਕਾ ਰਾਏ ਵਾਸੀ 56, ਰਫੀਨਗਰ ਬਾਰਾਬਾਂਕੀ ਦਰਜ ਸੀ। ਐਂਬੂਲੈਂਸ ਦੀ ਵਰਤੋਂ ਸ਼ਿਆਮ ਸੰਜੀਵਨੀ ਹਸਪਤਾਲ ਅਤੇ ਰਿਸਰਚ ਸੈਂਟਰ ਪ੍ਰਾਈਵੇਟ ਲਿਮ. ਲਈ ਹੁੰਦਾ ਸੀ।

ਗਲਤ ਤੱਥਾਂ 'ਤੇ ਕਰਵਾਈ ਰਜਿਸਟ੍ਰੇਸ਼ਨ

ਮਾਮਲਾ ਸੁਰਖ਼ੀਆਂ ਵਿੱਚ ਆਇਆ ਤਾਂ ਟਰਾਂਸਪੋਰਟ ਅਧਿਕਾਰੀਆਂ ਨੂੰ ਪਤਾ ਲੱਗਿਆ ਕਿ ਬਿਨਾਂ ਫਿਟਨੈਸ ਅਤੇ ਬੀਮੇ ਤੋਂ ਇਹ ਵਾਹਨ ਧੜੱਲੇ ਨਾਲ ਦੌੜ ਰਿਹਾ ਹੈ। ਇਸਦੀ ਫਿਟਨੈਸ 31 ਜਨਵਰੀ 2017 ਨੂੰ ਖ਼ਤਮ ਹੋ ਗਈ ਹੈ। ਨੋਟਿਸ ਪਿਛੋਂ ਵੀ ਵਾਹਨ ਮਾਲਕ ਨੇ ਫਿਟਨੈਸ ਨਹੀਂ ਕਰਵਾਇਆ। ਗੰਭੀਰਤਾ ਨਾਲ ਜਾਂਚ ਪਿੱਛੋਂ ਪਤਾ ਲੱਗਿਆ ਕਿ ਰਜਿਸਟਰੀ ਸਮੇਂ ਜਿਹੜੀ ਆਈਡੀ ਲਾਈ ਗਈ ਸੀ, ਉਹ ਸ਼ੱਕੀ ਪਾਈ ਗਈ, ਜਿਹੜਾ ਪਤਾ ਦਰਜ ਸੀ ਉਹ ਵੀ ਫਰਜ਼ੀ ਨਿਕਲਿਆ। ਉਪਰੰਤ ਏਆਰਟੀਓ ਪ੍ਰਸ਼ਾਸਨ ਪੰਕਜ ਕੁਮਾਰ ਨੇ ਵਾਹਨ ਮਾਲਕ ਡਾ. ਅਲਕਾ ਰਾਏ ਵਿਰੁੱਧ ਗ਼ਲਤ ਤੱਥਾਂ 'ਤੇ ਵਾਹਨ ਰਜਿਸਟਰ ਕਰਵਾਉਣ ਲਈ ਨਗਰ ਕੋਤਵਾਲੀ ਵਿੱਚ ਕ੍ਰਾਈਮ ਨੰਬਰ 369/21 'ਤੇ 419, 420,467,468,471 ਆਈਪੀਸੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ।

ਐਸਆਈਟੀ ਟੀਮ ਦਾ ਗਠਨ

ਮੁਕੱਦਮਾ ਦਰਜ ਹੋਣ ਪਿੱਛੋਂ ਡਾ. ਅਲਕਾ ਰਾਏ ਤੋਂ ਪੁੱਛਗਿੱਛ ਅਤੇ ਪੂਰੇ ਮਾਮਲੇ ਦੀ ਜਾਂਚ ਲਈ ਤਿੰਨ ਟੀਮਾਂ ਗਠਤ ਕੀਤੀਆਂ ਗਈਆਂ ਹਨ। ਇੰਸਪੈਕਟਰ ਕੋਤਵਾਲੀ ਦੀ ਅਗਵਾਈ ਵਿੱਚ ਇੱਕ ਟੀਮ ਡਾ. ਅਲਕਾ ਰਾਏ ਤੋਂ ਪੁੱਛਗਿੱਛ ਲਈ ਮਓ ਪੁੱਜ ਚੁੱਕੀ ਹੈ, ਜਦਕਿ ਸੀਓ ਹੈਦਰਗੜ੍ਹ ਨਵੀਨ ਕੁਮਾਰ ਦੀ ਅਗਵਾਈ ਵਿੱਚ ਦੂਜੀ ਟੀਮ ਪੰਜਾਬ ਪੁੱਜ ਗਈ ਹੈ। ਇਹੀ ਨਹੀਂ ਇਸ ਪੂਰੇ ਮਾਮਲੇ ਦੀ ਜਾਂਚ ਅਤੇ ਪੜਤਾਲ ਲਈ ਐਡੀਸ਼ਨਲ ਐਸਪੀ ਦੀ ਅਗਵਾਈ ਵਿੱਚ ਐਸਆਈਟੀ ਟੀਮ ਦਾ ਗਠਨ ਕੀਤਾ ਹੈ।

ਮੁਖ਼ਤਾਰ ਦੇ ਕਈ ਕਰੀਬੀਆਂ ਤੋਂ ਪੁੱਛਗਿੱਛ

ਬਾਰਾਬਾਂਕੀ ਵਿੱਚ ਮੁਖ਼ਤਾਰ ਅੰਸਾਰੀ ਦੇ ਕਰੀਬੀਆਂ ਕੋਲੋਂ ਸ਼ੱਕ ਦੇ ਆਧਾਰ 'ਤੇ ਪੁਲਿਸ ਨੇ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ। ਅਜੇ ਵੀ ਪੁਲਿਸ ਦੀ ਰਾਡਾਰ 'ਤੇ ਕਈ ਲੋਕ ਹਨ, ਜਿਨ੍ਹਾਂ ਤੋਂ ਜਾਂਚ ਹੋ ਸਕਦੀ ਹੈ। ਇਹੀ ਨਹੀਂ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕੋਤਵਾਲੀ ਵਿੱਚ ਡਾ. ਅਲਕਾ ਰਾਏ ਵਿਰੁੱਧ ਦਰਜ ਕੀਤੇ ਗਏ ਜਾਲਸਾਜੀ ਦੇ ਮੁਕੱਦਮੇ ਵਿੱਚ ਅਲਕਾ ਰਾਏ ਦੇ ਬਿਆਨਾਂ ਦੇ ਆਧਾਰ 'ਤੇ ਮੁਖ਼ਤਾਰ ਅੰਸਾਰੀ ਵਿਰੁੱਧ ਵੀ ਸਾਜਿਸ਼ ਦਾ ਮੁਕੱਦਮਾ ਦਰਜ ਕੀਤਾ ਜਾ ਸਕਦਾ ਹੈ।

ਐਂਬੂਲੈਂਸ ਦੀ ਹੋ ਰਹੀ ਜਾਂਚ

ਪੁਲਿਸ ਕਪਤਾਨ ਯਮੁਨਾ ਪ੍ਰਸਾਦ ਨੇ ਦੱਸਿਆ ਕਿ ਬਾਰਾਬਾਂਕੀ ਦੇ ਸੀਓ ਹੈਦਰਗੜ੍ਹ ਨਵੀਨ ਸਿੰਘ ਦੀ ਅਗਵਾਈ ਵਿੱਚ ਇੱਕ ਟੀਮ ਐਂਬੂਲੈਂਸ ਦੀ ਜਾਂਚ ਕਰਨ ਅਤੇ ਕੇਸ ਪ੍ਰਾਪਰਟੀ ਦਾ ਹੋਣ ਦੇ ਚਲਦਿਆਂ ਉਸ ਨੂੰ ਲਿਆਉਣ ਲਈ ਪੰਜਾਬ ਦੇ ਰੋਪੜ ਗਈ ਸੀ। ਉਨ੍ਹਾਂ ਕਿਹਾ ਕਿ ਢਾਬੇ ਨਜ਼ਦੀਕ ਲਾਵਾਰਸ ਹਾਲਤ ਵਿੱਚ ਮਿਲੀ ਐਂਬੂਲੈਂਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਇਹ ਉਹੀ ਐਂਬੂਲੈਂਸ ਹੋਈ, ਜਿਸ ਦਾ ਕੇਸ ਬਾਰਾਬਾਂਕੀ ਵਿੱਚ ਹੈ ਤਾਂ ਉਹ ਕੇਸ ਪ੍ਰਾਪਰਟੀ ਹੋਵੇਗੀ ਅਤੇ ਉਸ ਨੂੰ ਲਿਆਂਦਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.