ਕਾਨਪੁਰ : ਪੰਜਾਬ ਦੀ ਰੋਪੜ ਜੇਲ੍ਹ ਤੋਂ ਬਾਂਦਾ ਜਾਣ ਦੇ ਦੌਰਾਨ ਮੰਗਲਵਾਰ ਰਾਤ ਜਨਪਦ ਕਾਨਪੁਰ ਦੇਹਾਤ ਜ਼ਿਲ੍ਹੇ ਦੇ ਸੱਟੀ ਥਾਣੇ ਦੇ ਬਾਹਰ ਮੁਖਤਾਰ ਅੰਸਾਰੀ ਦਾ ਕਾਫਿਲਾ ਰੁਕਿਆ। ਬਾਕੀ ਗੱਡੀਆਂ ਤਾਂ ਸੜਕ ’ਤੇ ਹੀ ਖੜ੍ਹੀਆਂ ਰਹੀਆਂ ਪਰ ਐਂਬੁਲੈਂਸ ਸੱਟੀ ਥਾਣੇ ਦੇ ਵਰਾਂਡੇ ਤੱਕ ਲਿਜਾਈ ਗਈ ਸੀ। ਐਂਬੁਲੈਂਸ ਚੋਂ ਨਿਕਲ ਕੇ ਬਿਨਾ ਵ੍ਹੀਲ ਚੇਅਰ ਦੇ ਮੁਖਤਾਰ ਅੰਸਾਰੀ ਬਾਥਰੂਮ ਤੱਕ ਗਿਆ ਸੀ। ਉੱਥੋ ਵਾਪਸ ਆ ਕੇ ਵਰਾਂਡੇ ਚ ਪਈ ਕੁਰਸੀ ’ਤੇ ਮੁਖਤਾਰ ਅੰਸਾਰੀ ਕਰੀਬ ਦਸ ਮਿੰਟ ਤੱਕ ਬੈਠਿਆ ਰਿਹਾ। ਇਹ ਤਸਵੀਰਾਂ ਕਿਸੇ ਨੇ ਆਪਣੇ ਮੋਬਾਇਲ ਚ ਕੈਦ ਕਰ ਲਈਆਂ ਜੋ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ ਅਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਪੰਜਾਬ ਚ ਮੁਖਤਾਰ ਅੰਸਾਰੀ ਵਹੀਲ ਚੇਅਰ ’ਤੇ ਬੀਮਾਰ ਨਜਰ ਆ ਰਿਹਾ ਸੀ ਪੰਜਾਬ ਸਰਕਾਰ ਵੀ ਇਸਦਾ ਦਾਅਵਾ ਕਰ ਰਹੀ ਸੀ ਕਿ ਮੁਖਤਿਆਰ ਬੀਮਾਰ ਹੈ ਪਰ ਯੂਪੀ ਦੇ ਕਾਨਪੁਰ ਦੇਹਾਤ ਪਹੁੰਚਦੇ ਹੀ ਮੁਖਤਿਆਰ ਆਪਣੇ ਪੈਰਾਂ ਤੇ ਚੱਲਣ ਲੱਗਾ। ਇਸਨੂੰ ਦੇਖਦੇ ਹੋਏ ਸੋਸ਼ਲ ਮੀਡੀਆ ’ਤੇ ਲੋਕ ਹੈਰਾਨ ਹੋ ਗਏ।
ਪੁਲਿਸ ਸੀ ਪੂਰੀ ਤਰ੍ਹਾਂ ਅਲਰਟ
ਮੁਖਤਾਰ ਅੰਸਾਰੀ ਦੇ ਬਾਂਦਾ ਜੇਲ੍ਹ ਜਾਣ ਦੇ ਦੌਰਾਨ ਜ਼ਿਲ੍ਹੇ ’ਚ ਪੁਲਿਸ ਪੂਰੀ ਤਰ੍ਹਾਂ ਨਾਲ ਅਲਰਟ ਸੀ। ਜਿਵੇਂ ਹੀ ਕਾਫਿਲਾ ਕਾਨਪੁਰ ਦੇਹਾਤ ਦੇ ਭੋਗਨੀਪੁਰ ਤੋਂ ਘਾਟਮਪੁਰ ਰੋਡ ਵੱਲ ਮੁੜਿਆ ਉਸੇ ਸਮੇਂ ਰੂਟ ਦੇ ਥਾਣਿਆਂ ਨੂੰ ਅਲਰਟ ਕਰ ਦਿੱਤਾ ਗਿਆ ਸੀ।
ਸੱਟੀ ਦੇ ਕੋਲ ਮੁਖਤਾਰ ਨੇ ਬਾਥਰੂਮ ਜਾਣ ਦੇ ਲਈ ਗੱਡੀ ਰੋਕਣ ਲਈ ਕਿਹਾ ਸੀ। ਐਂਬੁਲੈਂਸ ਚ ਮੌਜੂਦ ਸੁਰੱਖਿਆ ਕਰਮੀਆਂ ਨੇ ਉੱਚ ਅਧਿਕਾਰੀਆਂ ਨੂੰ ਇਸਦੇ ਬਾਰੇ ਜਾਣੂ ਕਰਵਾਇਆ ਗਿਆ ਸੀ।
ਕਰੀਬ ਦਸ ਮਿੰਟ ਤੱਕ ਵਰਾਂਡੇ ’ਚ ਪਈ ਕੁਰਸੀ ’ਤੇ ਬੈਠਾ ਰਿਹਾ ਮੁਖਤਾਰ
ਸੁਰੱਖਿਆ ਦੇ ਮੱਦੇਨਜਰ ਕਾਨਪੁਰ ਦੇਹਾਤ ਦੇ ਪੁਲਿਸ ਸੁਪਰਡੈਂਟ ਕੇਸ਼ਵ ਕੁਮਾਰ ਚੌਧਰੀ ਨੇ ਕਾਫਿਲਾ ਸੱਟੀ ਥਾਣੇ ਦੇ ਬਾਹਰ ਰੁਕਣ ਨੂੰ ਕਿਹਾ ਸੀ। ਉੱਥੇ ਹੀ ਬਾਕੀ ਗੱਡੀਆਂ ਤਾਂ ਸੜਕ ਤੇ ਖੜ੍ਹੀਆਂ ਰਹੀਆਂ ਪਰ ਜਿਸ ਐਂਬੁਲੈਂਸ ਚ ਮੁਖਤਾਰ ਸਵਾਰ ਸੀ ਉਸਨੂੰ ਹੀ ਸਿਰਫ ਥਾਣੇ ਦੇ ਅੰਦਰ ਭੇਜਿਆ ਗਿਆ।
ਬਾਥਰੂਮ ਤੋਂ ਕਰੀਬ 20 ਮੀਟਰ ਦੂਰ ਐਂਬੁਲੈਂਸ ਖੜੀ ਹੋ ਗਈ ਸੀ। ਮੁਖਤਾਰ ਐਂਬੁਲੈਂਸ ਤੋਂ ਥੱਲੇ ਆ ਕੇ ਬਾਥਰੂਮ ਤੱਕ ਬਿਨਾਂ ਵਹੀਲ ਚੇਅਰ ਤੋਂ ਗਿਆ ਸੀ। ਫਿਰ ਆਰਾਮ ਨਾਲ ਉੱਥੇ ਨਿਕਲ ਕੇ ਉਹ ਵਰਾਂਡੇ ਚ ਪਈ ਕੁਰਸੀ ਤੇ ਬੈਠ ਗਿਆ ਸੀ। ਕਰੀਬ ਦਸ ਮਿੰਟ ਤੱਕ ਉਹ ਉੱਥੇ ਹੀ ਬੈਠਿਆ ਰਿਹਾ।
ਐਸਓ ਨੂੰ ਬੋਲਿਆ 'ਧੰਨਵਾਦ ਦੋਸਤ'
ਵਰਾਂਡੇ ਚ ਮੁਖਤਾਰ ਦੇ ਨਾਲ ਪੰਜਾਬ ਤੋਂ ਆਏ ਪੁਲਿਸ ਜਵਾਨ ਅਤੇ ਸੱਟੀ ਐਸਐਚਓ ਕਪਿਲ ਦੁਬੇ ਵੀ ਮੌਜੂਦ ਸੀ ਇਸ ਵਿਚਾਲੇ ਬਾਹਰ ਤੋਂ ਸੰਕੇਤ ਮਿਲਦੇ ਹੀ ਅਧਿਕਾਰੀ ਉਸਨੂੰ ਗੱਡੀ ਚ ਬੈਠਾਉਣ ਦੇ ਲਈ ਆ ਗਏ। ਫਿਰ ਇਸ਼ਾਰਾ ਸਮਝਤੇ ਹੋਏ ਉਹ ਖੁਦ ਐਂਬਲੁਸ ਚ ਜਾ ਕੇ ਬੈਠ ਗਿਆ।
ਇਸ ਦੌਰਾਨ ਉਸਨੇ ਐਸਓ ਨੂੰ ਧੰਨਵਾਦ ਦੋਸਤ ਬੋਲਿਆ। ਇਸ ਤੋਂ ਬਾਅਦ ਕਾਫਿਲਾ ਘਾਟਮਪੁਰ ਨੂੰ ਹੁੰਦੇ ਹੋਏ ਬਾਂਦਾ ਦੇ ਲਈ ਰਵਾਨਾ ਹੋ ਗਿਆ। ਐਸਓ ਕਪਿਲ ਦੁਬੇ ਨੇ ਦੱਸਿਆ ਕਿ ਬਾਥਰੂਮ ਕਰਨ ਤੋਂ ਬਾਅਦ ਕਰੀਬ ਦਸ ਮਿੰਟ ਮੁਖਤਾਰ ਅੰਸਾਰੀ ਥਾਣੇ ਚ ਬੈਠਿਆ ਰਿਹਾ।