ਗੁਹਾਟੀ: ਵਧਦੀ ਬਾਰਿਸ਼ ਨੇ ਅਸਾਮ ਵਿੱਚ ਹੜ੍ਹ ਦੀ ਸਥਿਤੀ ਨੂੰ ਹੋਰ ਨਾਜ਼ੁਕ ਬਣਾ ਦਿੱਤਾ ਹੈ। ਅਸਾਮ ਦੇ ਲਗਭਗ 26 ਜ਼ਿਲ੍ਹੇ ਪਹਿਲੇ ਹੜ੍ਹ ਨਾਲ ਪ੍ਰਭਾਵਿਤ ਹਨ। ਰਾਜ ਵਿੱਚ ਲਗਭਗ 4.03 ਲੱਖ ਲੋਕ ਹੜ੍ਹਾਂ ਤੋਂ ਪੀੜਤ ਹਨ। ਜ਼ਿਆਦਾਤਰ ਗੰਭੀਰ ਹੜ੍ਹਾਂ ਨਾਲ ਕਚਾਰ, ਹੋਜਈ, ਲਖੀਮਪੁਰ, ਨਾਗਾਂਵ, ਦਾਰੰਗ, ਡਿਬਰੂਗੜ੍ਹ ਅਤੇ ਦੀਮਾ ਹਸਾਓ ਦੇ ਲੋਕ ਪ੍ਰਭਾਵਿਤ ਹੋਏ ਹਨ। ASDMA ਦੀ ਰਿਪੋਰਟ ਅਨੁਸਾਰ ਰਾਜ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ।
ਏਐਸਡੀਐਮਏ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 1089 ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹਨ ਅਤੇ ਇਹ ਦਰ ਹੌਲੀ-ਹੌਲੀ ਵੱਧਦੀ ਜਾ ਰਹੀ ਹੈ। ਲੋਕਾਂ ਨੂੰ ਜੀਵਨ ਸਹਾਇਤਾ ਪ੍ਰਦਾਨ ਕਰਨ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ 178 ਰਾਹਤ ਕੈਂਪ ਖੋਲ੍ਹੇ ਗਏ ਹਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੂੰ ਫੋਨ ਕਰਕੇ ਹੜ੍ਹ ਦੀ ਸਥਿਤੀ ਬਾਰੇ ਜਾਣਕਾਰੀ ਲਈ।
ਇਹ ਵੀ ਪੜ੍ਹੋ: ਰਿਸ਼ਵਤ ਕਾਂਡ: ਸੀਬੀਆਈ ਨੇ ਕਾਰਤੀ ਦੇ ਕਰੀਬੀ ਭਾਸਕਰਨ ਨੂੰ ਕੀਤਾ ਗ੍ਰਿਫਤਾਰ