ETV Bharat / bharat

Modi targets opposition: ਭਾਰਤ ਇੱਕ ਆਵਾਜ਼ ਵਿੱਚ ਕਹਿ ਰਿਹਾ ਭ੍ਰਿਸ਼ਟਾਚਾਰ, ਵੰਸ਼ਵਾਦ ਅਤੇ ਤੁਸ਼ਟੀਕਰਨ ਭਾਰਤ ਛੱਡੋ

author img

By

Published : Aug 9, 2023, 11:40 AM IST

ਕੇਂਦਰ ਸਰਕਾਰ ਲਗਾਤਾਰ ਵਿਰੋਧੀ ਗਠਜੋੜ ਉੱਤੇ ਹਮਲੇ ਕਰ ਰਹੀ ਹੈ। ਇਸ ਤੋਂ ਪਹਿਲਾਂ ਸੰਸਦੀ ਦਲ ਦੀ ਬੈਠਕ 'ਚ ਪੀਐੱਮ ਮੋਦੀ ਨੇ ਵਿਰੋਧੀ ਧਿਰ 'ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਇਹ ਹੰਕਾਰੀ ਗਠਜੋੜ ਹੈ।

Modi targets opposition
Modi targets opposition

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ 'ਭਾਰਤ ਛੱਡੋ ਅੰਦੋਲਨ' 'ਚ ਹਿੱਸਾ ਲੈਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਮਹਾਤਮਾ ਗਾਂਧੀ ਦੁਆਰਾ ਸ਼ੁਰੂ ਕੀਤੇ ਅੰਦੋਲਨ ਨੂੰ ਯਾਦ ਕਰਦੇ ਹੋਏ ਕਿਹਾ ਕਿ ਭਾਰਤ ਹੁਣ ਭ੍ਰਿਸ਼ਟਾਚਾਰ, ਵੰਸ਼ਵਾਦ ਅਤੇ ਤੁਸ਼ਟੀਕਰਨ ਵਿਰੁੱਧ ਇਕਜੁੱਟ ਹੋ ਕੇ ਬੋਲ ਰਿਹਾ ਹੈ। ਮੋਦੀ ਨੇ ਅਜਿਹੇ ਸਮੇਂ 'ਚ ਅਸਿੱਧੇ ਤੌਰ 'ਤੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਿਆ ਹੈ ਜਦੋਂ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਬੁੱਧਵਾਰ ਨੂੰ ਦੇਸ਼ ਭਰ 'ਚ ਇਸੇ ਤਰਜ਼ 'ਤੇ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ।

ਪੀਐਮ ਮੋਦੀ ਨੇ ਮਹਾਤਮਾ ਗਾਂਧੀ ਨੂੰ ਕੀਤਾ ਯਾਦ: ਦੇਸ਼ ਵਿੱਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ ਸੀ ਅਤੇ ਇਸ ਅੰਦੋਲਨ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਅੰਦੋਲਨ ਸ਼ੁਰੂ ਹੋਣ ਤੋਂ ਪੰਜ ਸਾਲ ਬਾਅਦ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ। ਮੋਦੀ ਨੇ ਟਵੀਟ ਕੀਤਾ, 'ਭਾਰਤ ਛੱਡੋ ਅੰਦੋਲਨ 'ਚ ਹਿੱਸਾ ਲੈਣ ਵਾਲੇ ਮਹਾਨ ਲੋਕਾਂ ਨੂੰ ਸ਼ਰਧਾਂਜਲੀ। ਗਾਂਧੀ ਜੀ ਦੀ ਅਗਵਾਈ ਵਿੱਚ ਇਸ ਅੰਦੋਲਨ ਨੇ ਭਾਰਤ ਨੂੰ ਬਸਤੀਵਾਦੀ ਸ਼ਾਸਨ ਤੋਂ ਮੁਕਤ ਕਰਵਾਉਣ ਵਿੱਚ ਵੱਡੀ ਭੂਮਿਕਾ ਨਿਭਾਈ।

  • Tributes to the greats who took part in the Quit India Movement. Under the leadership of Gandhi Ji, this Movement played a major role in freeing India from colonial rule. Today, India is saying in one voice:

    Corruption Quit India.

    Dynasty Quit India.

    Appeasement Quit India. pic.twitter.com/w6acXBoNq1

    — Narendra Modi (@narendramodi) August 9, 2023 " class="align-text-top noRightClick twitterSection" data=" ">

ਭਾਜਪਾ ਨੂੰ ਮੁਹਿੰਮ ਚਲਾਉਣ ਦਾ ਸੱਦਾ: ਉਨ੍ਹਾਂ ਕਿਹਾ ਕਿ ਅੱਜ ਭਾਰਤ ਇੱਕ ਆਵਾਜ਼ ਵਿੱਚ ਕਹਿ ਰਿਹਾ ਹੈ: ਭ੍ਰਿਸ਼ਟਾਚਾਰ ਭਾਰਤ ਛੱਡੋ। ਵੰਸ਼ਵਾਦ ਭਾਰਤ ਛੱਡੋ। ਤੁਸ਼ਟੀਕਰਨ ਭਾਰਤ ਛੱਡੋ। ਮੋਦੀ ਨੇ ਵਾਰ-ਵਾਰ ਵਿਰੋਧੀ ਪਾਰਟੀਆਂ 'ਤੇ ਭ੍ਰਿਸ਼ਟਾਚਾਰ, ਵੰਸ਼ਵਾਦ ਦੀ ਰਾਜਨੀਤੀ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਦੇ ਦੋਸ਼ ਲਗਾਏ ਹਨ। ਹਾਲ ਹੀ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਦੇ ਦਿਨ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਇਸ ਨੇ ਭਾਰਤ ਦੇ ਆਜ਼ਾਦੀ ਸੰਘਰਸ਼ ਵਿੱਚ ਨਵੀਂ ਊਰਜਾ ਪੈਦਾ ਕੀਤੀ। ਉਨ੍ਹਾਂ ਭਾਜਪਾ ਵਰਕਰਾਂ ਨੂੰ ‘ਭਾਰਤ ਛੱਡੋ ਅੰਦੋਲਨ’, ‘ਭ੍ਰਿਸ਼ਟਾਚਾਰ-ਭਾਰਤ ਛੱਡੋ, ਵੰਸ਼ਵਾਦ-ਭਾਰਤ ਛੱਡੋ, ਤੁਸ਼ਟੀਕਰਨ-ਭਾਰਤ ਛੱਡੋ’ ਦੀ ਤਰਜ਼ ’ਤੇ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ।

  • #WATCH | BJP MP Ravi Shankar Prasad says, "The meaning of family dynasty is that a son or daughter of a leader will become the leader of the party. Not just a leader but he will either become a PM/CM or a candidate for the PM/CM post irrespective of their capability. Packaging &… pic.twitter.com/D0gsAvXDGC

    — ANI (@ANI) August 9, 2023 " class="align-text-top noRightClick twitterSection" data=" ">

ਇੰਡੀਆ ਗਠਜੋੜ ਨੂੰ ਦੱਸਿਆ ਹੰਕਾਰੀ: ਭਾਜਪਾ ਲੀਡਰ ਅਤੇ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਪਰਿਵਾਰ ਦਾ ਰਾਜ ਸੁਭਾਵਕ ਤੌਰ 'ਤੇ ਗੈਰ-ਜਮਹੂਰੀ ਅਤੇ ਗੈਰ-ਜ਼ਿੰਮੇਵਾਰਾਨਾ ਹੈ...ਇੰਡੀਆ ਗਠਜੋੜ ਨੂੰ 'ਹੰਕਾਰੀ' ਕਿਹਾ ਗਿਆ ਹੈ ਅਤੇ ਉਹ ਇਸ ਦੇ ਪੂਰੀ ਤਰ੍ਹਾਂ ਹੱਕਦਾਰ ਹਨ - 'ਹੰਕਾਰੀ' ਗਠਜੋੜ...। ਉਨ੍ਹਾਂ ਕਿਹਾ ਕਿ ਪਰਿਵਾਰਵਾਦ ਭਾਵ ਕਿਸੇ ਲੀਡਰ ਦਾ ਪੁੱਤਰ ਜਾਂ ਧੀ ਪਾਰਟੀ ਦਾ ਨੇਤਾ ਬਣੇਗਾ। ਸਿਰਫ਼ ਇੱਕ ਨੇਤਾ ਹੀ ਨਹੀਂ ਬਲਕਿ ਉਹ ਜਾਂ ਤਾਂ ਪ੍ਰਧਾਨ ਮੰਤਰੀ/ਮੁੱਖ ਮੰਤਰੀ ਬਣੇਗਾ ਜਾਂ ਪ੍ਰਧਾਨ ਮੰਤਰੀ/ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਬਣੇਗਾ, ਚਾਹੇ ਉਸਦੀ ਯੋਗਤਾ ਜੋ ਵੀ ਹੋਵੇ। ਰਾਹੁਲ ਗਾਂਧੀ ਦੀ ਪੈਕਜਿੰਗ ਅਤੇ ਰੀ-ਪੈਕਜਿੰਗ ਚੱਲਦੀ ਰਹਿੰਦੀ ਹੈ, ਪਰ ਕੀ ਕਾਂਗਰਸ ਕਦੇ ਰਾਹੁਲ ਗਾਂਧੀ ਨੂੰ ਭਾਰਤ ਵਰਗੇ ਦੇਸ਼ ਦਾ ਲੀਡਰ ਬਣਨ ਦੇ ਯੋਗ ਸਮਝਦੀ ਹੈ?

ETV Bharat Logo

Copyright © 2024 Ushodaya Enterprises Pvt. Ltd., All Rights Reserved.