ਨਵੀਂ ਦਿੱਲੀ: ਭਾਰਤੀ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ (Safe return of Indian students) ਨੂੰ ਲੈ ਕੇ ਪੀਐਮ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਵਿਚਾਲੇ ਟੈਲੀਫੋਨ 'ਤੇ ਗੱਲਬਾਤ ਹੋਈ ਹੈ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Modi Putin Talk) ਨੇ ਬੁੱਧਵਾਰ ਸ਼ਾਮ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ 'ਤੇ ਗੱਲ ਕੀਤੀ ਹੈ।
ਜਾਣਕਾਰੀ ਮੁਤਾਬਿਕ ਦੋਵਾਂ ਨੇਤਾਵਾਂ ਨੇ ਯੂਕਰੇਨ ਦੇ ਹਾਲਾਤ ਦਾ ਜਾਇਜ਼ਾ ਲਿਆ, ਖਾਸ ਤੌਰ 'ਤੇ ਖਾਰਕਿਵ 'ਚ ਜਿੱਥੇ ਕਈ ਭਾਰਤੀ ਵਿਦਿਆਰਥੀ ਫਸੇ ਹੋਏ ਹਨ, ਉਨ੍ਹਾਂ 'ਤੇ ਚਰਚਾ ਕੀਤੀ ਗਈ। ਪੀਐਮ ਮੋਦੀ ਨੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਬਾਰੇ ਚਰਚਾ ਕੀਤੀ ਹੈ।
ਇਹ ਵੀ ਪੜ੍ਹੋ: ਯੂਕਰੇਨ ਸੰਕਟ 'ਤੇ PM ਮੋਦੀ ਵੱਲੋਂ ਹਾਈਲੈਵਲ ਮੀਟਿੰਗ
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ (war between Russia and Ukraine) ਵਿਚਾਲੇ ਬੁੱਧਵਾਰ ਸ਼ਾਮ ਨੂੰ ਫਿਰ ਤੋਂ ਉੱਚ ਪੱਧਰੀ ਬੈਠਕ ਕੀਤੀ। ਪ੍ਰਧਾਨ ਮੰਤਰੀ (Prime Minister Narendra Modi) ਦੀ ਯੂਕਰੇਨ ਸੰਕਟ 'ਤੇ ਇਹ ਤੀਜੀ ਉੱਚ-ਪੱਧਰੀ ਮੀਟਿੰਗ ਹੈ।
ਇਹ ਵੀ ਪੜ੍ਹੋ: ਬਰਨਾਲਾ ਦੇ ਨੌਜਵਾਨ ਦੀ ਯੂਕਰੇਨ 'ਚ ਮੌਤ, ਇਲਾਕੇ 'ਚ ਸੋਗ ਦੀ ਲਹਿਰ