ETV Bharat / bharat

ਯੋਗੀ ਦੇ ਰਾਜ 'ਚ ਕੁੜੀ ਨਾਲ ਜਾਨਵਰਾਂ ਨਾਲੋਂ ਵੀ ਮਾੜਾ ਸਲੂਕ, ਕਤਲ ਕਰ ਕੱਢੀਆਂ ਅੱਖਾਂ, ਫਿਰ ਤੇਜ਼ਾਬ ਨਾਲ ਸਾੜੀ ਲਾਸ਼ ! - ਤੇਜਾਬ ਨਾਲ ਸਾੜ ਕੇ ਮਾਰੀ ਲੜਕੀ

ਉੱਤਰ ਪ੍ਰਦੇਸ਼ ਦੇ ਕਨੌਜ ਜ਼ਿਲ੍ਹੇ ਵਿੱਚ 4 ਮਈ ਨੂੰ ਲਾਪਤਾ ਹੋਈ ਲੜਕੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਲੜਕੀ ਦੀਆਂ ਲੱਤਾਂ ਟੁੱਟੀਆਂ ਹੋਈਆਂ ਸਨ, ਅੱਖਾਂ ਗਾਇਬ ਸਨ, ਮੂੰਹ ਚਿੱਕੜ ਨਾਲ ਭਰਿਆ ਹੋਇਆ ਸੀ ਅਤੇ ਸਰੀਰ ਤੇਜ਼ਾਬ ਨਾਲ ਸੜਿਆ ਹੋਇਆ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

MISSING GIRL BRUTAL MURDER IN KANNAUJ CHILD DEAD BODY FOUND IN MUTILATED CONDITION EYES MISSING
ਯੋਗੀ ਦੇ ਰਾਜ 'ਚ ਕੁੜੀ ਨਾਲ ਜਾਨਵਰਾਂ ਨਾਲੋਂ ਵੀ ਮਾੜਾ ਸਲੂਕ, ਕਤਲ ਕਰਕੇ ਕੱਢੀਆਂ ਅੱਖਾਂ, ਤੇਜ਼ਾਬ ਨਾਲ ਫੂਕ ਕੇ ਖੇਤਾਂ 'ਚ ਸੁੱਟੀ ਤਾਂ ਜਾਨਵਰ ਘਰੂੰਢ ਗਏ ਲਾਸ਼
author img

By

Published : May 7, 2023, 10:50 PM IST

Updated : May 8, 2023, 7:22 AM IST

ਕਨੌਜ: ਅਪਰਾਧ ਨੂੰ ਮੁਕਤ ਕਰਨ ਦੇ ਦਾਅਵੇ ਕਰਨ ਵਾਲੀ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੇ ਰਾਜ ਵਿੱਚ ਕਤਲ ਕਰਨ ਵਾਲੇ ਜਾਨਵਰਾਂ ਨਾਲੋਂ ਵੀ ਗਏ-ਗੁਜ਼ਰੇ ਨਿਕਲੇ ਹਨ। ਇੱਕ ਸੱਤ ਸਾਲ ਦੀ ਕੁੜੀ ਦਾ ਕਤਲ ਕਰਕੇ ਜੋ ਹਾਲ ਕੀਤਾ ਹੈ, ਉਸ ਦੀ ਹਾਲਬਿਆਨੀ ਸੁਣ ਕੇ ਕਿਸੇ ਦਾ ਵੀ ਦਿਲ ਪੰਘਰ ਜਾਵੇਗਾ। ਮਾਮਲਾ ਉੱਤਰ ਪ੍ਰਦੇਸ਼ ਦੇ ਕਨੌਜ ਜ਼ਿਲ੍ਹੇ ਦੇ ਤਾਲਗ੍ਰਾਮ ਥਾਣਾ ਖੇਤਰ ਦਾ ਹੈ। ਜਿੱਥੇ ਇੱਕ ਪਿੰਡ 'ਚ ਤਿੰਨ ਦਿਨਾਂ ਤੋਂ ਲਾਪਤਾ 7 ਸਾਲਾ ਬੱਚੀ ਦੀ ਲਾਸ਼ ਜਿਸ ਹਾਲ ਵਿੱਚ ਮਿਲੀ ਹੈ, ਉਸਦਾ ਹਾਲ ਬਿਆਨ ਨਹੀਂ ਕੀਤਾ ਜਾ ਸਕਦਾ। ਮ੍ਰਿਤਕ ਲੜਕੀ ਦੇ ਰਿਸ਼ਤੇਦਾਰਾਂ ਦਾ ਇਲਜ਼ਾਮ ਹੈ ਕਿ ਕੁੜੀ ਨਾਲ ਪਹਿਲਾਂ ਬਲਾਤਕਾਰ ਕੀਤਾ ਤੇ ਫਿਰ ਉਸ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ।

ਜੰਗਲੀ ਜਾਨਵਰ ਨੋਚ ਗਏ ਲਾਸ਼: ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇਸ ਬੱਚੀ ਦੀਆਂ ਅੱਖਾਂ ਵੀ ਕੱਢ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਕਈ ਥਾਵਾਂ ਤੋਂ ਜੰਗਲੀ ਜਾਨਵਰਾਂ ਨੇ ਲਾਸ਼ ਨੂੰ ਨੋਚ-ਨੋਚ ਖਾ ਲਿਆ ਹੈ। ਤਾਲਾਗ੍ਰਾਮ ਥਾਣਾ ਖੇਤਰ ਦੇ ਅਧੀਨ ਆਉਂਦੇ ਇੱਕ ਪਿੰਡ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ 4 ਮਈ ਨੂੰ ਉਸ ਦੇ ਵੱਡੇ ਭਰਾ ਦੀ ਲੜਕੀ ਦਾ ਵਿਆਹ ਆਇਆ ਸੀ। ਵਿਆਹ ਦੇ ਪ੍ਰੋਗਰਾਮ ਕਾਰਨ ਹਰ ਕੋਈ ਰੁੱਝਿਆ ਹੋਇਆ ਸੀ ਤੇ ਇਸੇ ਦੌਰਾਨ ਉਸ ਦੇ ਪੰਜਵੇਂ ਭਰਾ ਦੀ ਧੀ ਅਚਾਨਕ ਲਾਪਤਾ ਹੋ ਗਈ। ਲਾਪਤਾ ਹੋਣ 'ਤੇ ਉਸ ਦੀ ਭਾਲ ਕੀਤੀ ਗਈ ਪਰ ਕੁਝ ਪਤਾ ਨਹੀਂ ਲੱਗਾ।

ਭਾਲ ਕਰਨ ਤੋਂ ਬਾਅਦ ਜਦੋਂ ਲੜਕੀ ਨਾ ਮਿਲੀ ਤਾਂ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਥਾਣੇ ਵਿੱਚ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੂੰ ਐਤਵਾਰ ਸ਼ਾਮ ਨੂੰ ਲੜਕੀ ਦੀ ਲਾਸ਼ ਪਿੰਡ ਦੇ ਬਾਹਰੋਂ ਇੱਕ ਖੇਤ ਵਿੱਚੋਂ ਮਿਲੀ ਹੈ। ਉਸ ਦੀਆਂ ਲੱਤਾਂ ਟੁੱਟੀਆਂ ਹੋਈਆਂ ਸਨ, ਅੱਖਾਂ ਨਹੀਂ ਸਨ। ਮੂੰਹ ਚਿੱਕੜ ਨਾਲ ਭਰਿਆ ਹੋਇਆ ਸੀ। ਤੇਜ਼ਾਬ ਨਾਲ ਲਾਸ਼ ਨੂੰ ਸਾੜ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਇੱਥੇ ਸੁੱਟ ਦਿੱਤੀ ਗਈ।

ਇਹ ਵੀ ਪੜ੍ਹੋ : Bihar News: ਰੋਹਤਾਸ ਵਿੱਚ ਸ਼ਿਵ ਚਰਚਾ ਦੌਰਾਨ ਵਾਪਰੀ ਘਟਨਾ, ਮਕਾਨ ਦੀ ਛੱਤ ਡਿੱਗਣ ਕਾਰਨ 10 ਔਰਤਾਂ ਜ਼ਖ਼ਮੀ

ਲੜਕੀ ਦੇ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਸੂਚਨਾ ਮਿਲਦਿਆਂ ਹੀ ਐਸਪੀ ਕੁੰਵਰ ਅਨੁਪਮ ਸਿੰਘ ਪੁਲਿਸ ਫੋਰਸ ਸਮੇਤ ਮੌਕੇ ’ਤੇ ਪੁੱਜੇ। ਫੋਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ। ਪੁਲਿਸ ਨੇ ਜਾਂਚ ਤੋਂ ਬਾਅਦ ਲਾਸ਼ ਨੂੰ ਮੋਰਚਰੀ 'ਚ ਰਖਵਾ ਦਿੱਤਾ ਹੈ। ਐਸਪੀ ਨੇ ਦੱਸਿਆ ਕਿ ਲੜਕੀ ਵਿਆਹ ਸਮਾਗਮ ਤੋਂ ਲਾਪਤਾ ਹੋ ਗਈ ਸੀ, ਜਿਸ ਦੀ ਮੱਕੀ ਦੇ ਖੇਤ 'ਚੋਂ ਲਾਸ਼ ਮਿਲੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੇਟੀ ਦੇ ਲਾਪਤਾ ਹੋਣ ਦੇ ਬਾਅਦ ਤੋਂ ਹੀ ਕੋਈ ਅਣਪਛਾਤਾ ਨੌਜਵਾਨ ਵਟਸਐਪ 'ਤੇ ਕਾਲ ਕਰ ਰਿਹਾ ਹੈ। ਉਸ 'ਤੇ ਘਟਨਾ ਨੂੰ ਅੰਜਾਮ ਦੇਣ ਦਾ ਸ਼ੱਕ ਹੈ।

Last Updated : May 8, 2023, 7:22 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.