ਨਾਗੌਰ: ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦੇ ਸਿੰਧਲਾਸ ਪਿੰਡ 'ਚ ਬੁੱਧਵਾਰ ਨੂੰ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਨਾਬਾਲਗ ਲੜਕੇ ਨੇ ਆਪਣੀ ਮਾਂ ਦੇ ਕਤਲ ਦਾ ਬਦਲਾ ਲੈਣ ਲਈ ਆਪਣੀ ਤਾਈ ਅਤੇ ਭੈਣ 'ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਵਿੱਚ ਸੀਤਾ ਦੇਵੀ (ਤਾਈ) ਨੂੰ 4 ਅਤੇ ਸੁਸ਼ਮਾ (ਭੈਣ) ਨੂੰ ਇੱਕ ਗੋਲੀ ਲੱਗੀ ਹੈ। ਦੋਵਾਂ ਨੂੰ ਕੁਚੇਰਾ ਸੀਐਚਸੀ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਜੋਧਪੁਰ ਰੈਫ਼ਰ ਕਰ ਦਿੱਤਾ ਗਿਆ ਹੈ।
ਮੁਲਜ਼ਮ ਨੂੰ ਹਿਰਾਸਤ ਵਿੱਚ ਲਿਆ ਗਿਆ: ਡਿਪਟੀ ਧੰਨਾ ਰਾਮ ਨੇ ਦੱਸਿਆ ਕਿ ਆਪਸੀ ਝਗੜੇ ਕਾਰਨ ਸੀਤਾ ਤੇ ਉਸ ਦਾ ਪਰਿਵਾਰ ਜੋਧਪੁਰ ਸ਼ਿਫਟ ਹੋ ਗਿਆ ਸੀ। ਇੱਥੇ ਖੇਤੀ ਹੋਣ ਕਾਰਨ ਉਸ ਦਾ ਪਿੰਡ ਆਉਣਾ-ਜਾਣਾ ਰਹਿੰਦਾ ਹੈ। ਬੁੱਧਵਾਰ ਨੂੰ ਵੀ ਜਦੋਂ ਉਹ ਪਿੰਡ ਆਏ ਤਾਂ ਨਾਬਾਲਗ ਨੇ ਉਸ ਨੂੰ ਦੇਖ ਲਿਆ ਅਤੇ ਫਿਰ ਦੋਵਾਂ ਵਿਚਾਲੇ ਝਗੜਾ ਵਧ ਗਿਆ। ਆਪਣੀ ਮਾਂ ਦੇ ਕਤਲ ਲਈ ਉਸਨੇ ਆਪਣੀ ਤਾਈ ਅਤੇ ਛੋਟੀ ਭੈਣ 'ਤੇ ਗੋਲੀਆਂ ਚਲਾ ਦਿੱਤੀਆਂ। ਨਿਸ਼ਾਨੇ ਤੋਂ ਖੁੰਝ ਕੇ ਗੋਲੀ ਉਸ ਦੇ ਪੈਰ 'ਚ ਲੱਗੀ। ਗੋਲੀਬਾਰੀ ਤੋਂ ਬਾਅਦ ਮੁਲਜ਼ਮ ਢਾਣੀ 'ਚ ਲੁਕ ਗਿਆ ਸੀ, ਜਿਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।
- ਦੁੱਧ ਦੇ 25 ਫ਼ੀਸਦ ਤੋਂ ਜ਼ਿਆਦਾ ਸੈਂਪਲ ਫੇਲ੍ਹ, ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਯੂਨੀਵਰਸਿਟੀ ਦੀਆਂ ਰਿਪੋਰਟਾਂ 'ਚ ਵੱਡੇ ਖੁਲਾਸੇ
- 1984 Sikh Riot: ਅਦਾਲਤ ਨੇ ਜਗਦੀਸ਼ ਟਾਈਟਲਰ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ 4 ਅਗਸਤ ਤੱਕ ਫੈਸਲਾ ਰੱਖਿਆ ਸੁਰੱਖਿਅਤ
- Monsoon Session 2023 Updates: ਵਿਰੋਧੀ ਦਲਾਂ ਦੇ ਹੰਗਾਮੇ ਦੇ ਚੱਲਦੇ ਲੋਕ ਸਭਾ ਦੀ ਕਾਰਵਾਈ ਵੀਰਵਾਰ ਤੱਕ ਲਈ ਮੁਲਤਵੀ, ਰਾਜ ਸਭਾ 'ਚ ਕਾਰਵਾਈ ਜਾਰੀ
ਮਾਂ ਦੀ ਮੌਤ ਦਾ ਬਦਲਾ! : ਸਾਲ 2016 'ਚ ਖੇਤ 'ਚ ਪਸ਼ੂਆਂ ਦੇ ਵੜਨ ਨੂੰ ਲੈ ਕੇ ਦੋਵਾਂ ਪਰਿਵਾਰਾਂ 'ਚ ਝਗੜਾ ਹੋ ਗਿਆ ਸੀ। ਇਲਜ਼ਾਮ ਹੈ ਕਿ ਇਸ ਦੌਰਾਨ ਮੁਲਜ਼ਮ ਨਾਬਾਲਗ ਦੀ ਮਾਂ ਪੂਨਮ ਦਾ ਉਸ ਦੇ ਤਾਏ ਦੀ ਵੱਡੀ ਧੀ ਨੇ ਕਤਲ ਕਰ ਦਿੱਤਾ। ਇਸ ਦਾ ਬਦਲਾ ਲੈਣ ਲਈ ਅੱਜ ਨਾਬਾਲਗ ਨੇ ਤਾਈ ਅਤੇ ਉਸ ਦੀ ਛੋਟੀ ਬੇਟੀ 'ਤੇ ਗੋਲੀ ਚਲਾ ਦਿੱਤੀ। ਦੋਵਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਹਨ। ਦੋਵਾਂ ਨੂੰ ਤੁਰੰਤ ਕੁਚੇਰਾ ਸੀਐਚਸੀ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਪਹਿਲਾਂ ਨਾਗੌਰ ਅਤੇ ਫਿਰ ਜੋਧਪੁਰ ਰੈਫਰ ਕੀਤਾ ਗਿਆ।