ETV Bharat / bharat

ਜਾਣੋ ਕਿਵੇਂ, ਨੌਜਵਾਨ ਦੀ ਆਮਦਨ ਦਾ ਜ਼ਰੀਆ ਬਣੇ ਚੂਹੇ - ਕੇਰਲ

ਕੇਰਲ 'ਚ ਇੱਕ ਪ੍ਰਸਿੱਧ ਕਹਾਵਤ ਹੈ " ਚੂਹਿਆਂ ਦੇ ਡਰ ਨਾਲ ਘਰ ਸਾੜ ਦਵੋ" ਚੂਹਿਆਂ ਨੂੰ ਸਭ ਤੋਂ ਵੱਧ ਖ਼ਤਰਾ ਮੰਨਿਆ ਜਾਂ ਦਾ ਹੈ, ਪਰ ਕੇਰਲ ਦੇ ਕੁੰਡਾਈਥੋਡ (Kundayithod) ਦੇ ਵੇਲਲਿਲਾਵਯਾਲ (Vellilavayal) ਦੇ ਵਸਨੀਕ ਫਿਰੋਜ਼ ਖਾਨ ਵੱਖਰੀ ਲੀਕ 'ਤੇ ਚਲਣਾ ਪਸੰਦ ਕਰਦੇ ਹਨ। ਉਨ੍ਹਾਂ ਨੇ ਚੂਹਿਆਂ ਤੋਂ ਛੂਟਕਾਰਾ ਪਾਉਣ ਲਈ ਆਪਣਾ ਘਰ ਨਹੀਂ ਸਾੜਿਆ ਸਗੋਂ ਆਪਣਾ ਪੂਰਾ ਘਰ ਚੂਹਿਆਂ ਲਈ ਦੇ ਦਿੱਤਾ ਹੈ। ਫਿਰੋਜ਼ ਦਾ ਘਰ ਚੂਹਿਆਂ ਨਾਲ ਭਰਿਆ ਹੋਇਆ ਹੈ ਤੇ ਇਹ ਇਸ ਉੱਦਮੀ ਲਈ ਆਮਦਨੀ ਦਾ ਮੁੱਖ ਜ਼ਰੀਆ ਹੈ।

ਨੌਜਵਾਨ ਦੀ ਆਮਦਨ ਦਾ ਜ਼ਰੀਆ ਬਣੇ ਚੂਹੇ
ਨੌਜਵਾਨ ਦੀ ਆਮਦਨ ਦਾ ਜ਼ਰੀਆ ਬਣੇ ਚੂਹੇ
author img

By

Published : Jun 21, 2021, 11:54 AM IST

ਕੇਰਲਾ : ਕੇਰਲ 'ਚ ਇੱਕ ਪ੍ਰਸਿੱਧ ਕਹਾਵਤ ਹੈ " ਚੂਹਿਆਂ ਦੇ ਡਰ ਨਾਲ ਘਰ ਸਾੜ ਦਵੋ" ਚੂਹਿਆਂ ਨੂੰ ਸਭ ਤੋਂ ਵੱਧ ਖ਼ਤਰਾ ਮੰਨਿਆ ਜਾਂਦਾ ਹੈ, ਪਰ ਕੇਰਲ ਦੇ ਕੁੰਡਾਈਥੋਡ (Kundayithod) ਦੇ ਵੇਲਲਿਲਾਵਯਾਲ (Vellilavayal) ਦੇ ਵਸਨੀਕ ਫਿਰੋਜ਼ ਖਾਨ ਵੱਖਰੀ ਲੀਕ 'ਤੇ ਚਲਣਾ ਪਸੰਦ ਕਰਦੇ ਹਨ। ਉਨ੍ਹਾਂ ਨੇ ਚੂਹਿਆਂ ਤੋਂ ਛੂਟਕਾਰਾ ਪਾਉਣ ਲਈ ਆਪਣਾ ਘਰ ਨਹੀਂ ਸਾੜਿਆ ਸਗੋਂ ਆਪਣਾ ਪੂਰਾ ਘਰ ਚੂਹਿਆਂ ਲਈ ਦੇ ਦਿੱਤਾ ਹੈ। ਫਿਰੋਜ਼ ਦਾ ਘਰ ਚੂਹਿਆਂ ਨਾਲ ਭਰਿਆ ਹੋਇਆ ਹੈ ਤੇ ਇਹ ਇਸ ਉੱਦਮੀ ਲਈ ਆਮਦਨੀ ਦਾ ਮੁੱਖ ਜ਼ਰੀਆ ਹੈ।

ਚੂਹਿਆਂ ਦੀ ਖੇਤੀ

ਚਿੱਟੇ, ਕਾਲੇ, ਭੂਰੇ ਤੇ ਐਂਬਰ ਵੱਖ-ਵੱਖ ਰੰਗਾਂ ਦੇ ਕਰੀਬ 1000 ਤੋਂ ਵੱਧ ਚੂਹੇ ਪਿੰਜਰਿਆਂ ਤੇ ਖਾਸਤੌਰ 'ਤੇ ਡਿਜ਼ਾਇਨ ਕੀਤੇ ਗਏ ਭਾਂਡਿਆਂ ਵਿੱਚ ਵੱਡੇ ਹੋ ਰਹੇ ਹਨ ਜੋ ਕਿ ਫਿਰੋਜ਼ ਦੇ ਘਰ ਦੀ ਛੱਤ 'ਤੇ ਸਥਾਪਤ ਕੀਤੇ ਗਏ ਹਨ। ਚੂਹਿਆਂ ਦੀ ਸੁਵਿਧਾ ਲਈ ਖ਼ਾਸ ਤੌਰ 'ਤੇ ਡਿਜ਼ਾਇਨ ਕੀਤੇ ਗਏ ਖਿਡੌਣੇ ਵੀ ਹਨ। ਚੂਹਿਆਂ ਦੇ ਪਿੰਜ਼ਰੇ ਤੇ ਭਾਂਡੇ ਲਕੜੀ ਦੇ ਬੂਰਾਦੇ ਨਾਲ ਭਰੇ ਹੋਏ ਹਨ। ਫਿਰੋਜ਼ ਸੱਚਮੁਚ ਹੀ ਆਪਣੀ ਇਸ ਬੇਸ਼ਕੀਮਤੀ ਦੌਲਤ ਦੀ ਚੰਗੀ ਦੇਖਭਾਲ ਕਰਦੇ ਹਨ। ਉਹ ਇਨ੍ਹਾਂ ਨੂੰ ਅਨਾਜ, ਫਲ ਤੇ ਸਬਜ਼ੀਆਂ ਖਾਣ ਦੇ ਲਈ ਦਿੰਦੇ ਹਨ। ਉਹ ਆਪਣੇ ਚੂਹਿਆਂ ਨੂੰ, ਪਿੰਜ਼ਰੇ ਸਮੇਤ ਚੂਹਾ ਪ੍ਰੇਮੀਆਂ ਨੂੰ ਦੇਣ ਲਈ ਵੀ ਤਿਆਰ ਹਨ।

ਬਚਪਨ ਤੋਂ ਹੀ ਸੀ ਜਾਨਵਾਰਾਂ ਦੀ ਖੇਤੀ ਦਾ ਸ਼ੌਕ

ਇਸ ਬਾਰੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਫਿਰੋਜ਼ ਖਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਬੇਹਦ ਘੱਟ ਉਮਰ ਤੋਂ ਹੀ ਜਾਨਵਰਾਂ ਨਾਲ ਪਿਆਰ ਸੀ। ਜਦ ਉਹ ਮਹਿਜ਼ ਅੱਠ ਸਾਲ ਦੇ ਸਨ ਉਦੋਂ ਤੋਂ ਹੀ ਉਨ੍ਹਾਂ ਦਾ ਜਨੂੰਨ ਪਹਿਲਾਂ ਸਜਾਵਟੀ ਮੱਛੀਆਂ ਦੀ ਖੇਤੀ ਕਰਨਾ ਸੀ। ਫਿਰ ਉਨ੍ਹਾਂ ਨੇ ਲਵ ਬਰਡਸ, ਖਰਗੋਸ਼ , ਬਟੇਰ, ਮੁਰਗਿਆਂ ਤੇ ਬੱਤਖਾਂ ਤੇ ਬਿੱਲੀਆਂ ਨੂੰ ਪਾਲਣਾ ਸ਼ੁਰੂ ਕੀਤਾ। ਉਹ ਉਦੋਂ ਵੀ ਕੁੱਝ ਵੱਖਰਾ ਕਰਨਾ ਚਾਹੁੰਦੇ ਸਨ ਤੇ ਉਨ੍ਹਾਂ ਨੇ ਆਪਣੇ ਖੇਤਾਂ 'ਚ ਖਾਣਯੋਗ ਕੀੜੇ ਪਾਲਣੇ ਸ਼ੁਰੂ ਕੀਤ। ਅੰਤ 'ਚ ਫਿਰੋਜ਼ ਨੇ ਚੂਹਿਆਂ ਦੀ ਖੇਤੀ ਸ਼ੁਰੂ ਕੀਤੀ। ਫਿਰੋਜ਼ ਨੇ ਅੱਗੇ ਵੀ ਆਪਣੇ ਪ੍ਰਯੋਗ ਜਾਰੀ ਰੱਖਣ ਦੀ ਸੁੰਹ ਖਾਧੀ ਹੈ।

ਨੌਜਵਾਨ ਦੀ ਆਮਦਨ ਦਾ ਜ਼ਰੀਆ ਬਣੇ ਚੂਹੇ

ਖ਼ੁਦ ਸ਼ੁਰੂ ਕੀਤੇ ਵੱਖ-ਵੱਖ ਜਾਨਵਰਾਂ ਦੀ ਖੇਤੀ ਦੇ ਪ੍ਰਯੋਗ

ਉਨ੍ਹਾਂ ਨੇ ਆਪਣੇ ਕਿਸੇ ਵੀ ਉੱਦਮ 'ਚ ਕੋਈ ਮਦਦ ਨਹੀਂ ਲਈ। ਉਸ ਦਾ ਦ੍ਰਿਸ਼ਟੀਕੋਣ ਸਪਸ਼ਟ ਹੈ। ਉਨ੍ਹਾਂ ਨੂੰ ਅਜਿਹੇ ਪ੍ਰਯੋਗ ਕਰਨ ਦੀ ਹਿੰਮਤ ਮਿਲਦੀ ਹੈ, ਕਿਉਂਕਿ ਉਹ ਉਨ੍ਹਾਂ ਦੇ ਖ਼ੁਦ ਦੇ ਹੁੰਦੇ ਹਨ ਤਾਂ ਕਿ ਉੱਦਮ ਅਸਫਲ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਸਪੱਸ਼ਟੀਕਰਨ ਦੇਣ ਦੀ ਲੋੜ ਨਾ ਪਵੇ।ਫਿਰੋਜ਼ ਦਾ ਚੂਹੇ ਪ੍ਰਤੀ ਪਿਆਰ ਉਦੋਂ ਸ਼ੁਰੂ ਹੋਇਆ ਜਦੋਂ ਉਸ ਨੂੰ ਕੁਝ ਚੂਹੇ ਮਿਲੇ ਜੋ ਉਸ ਦਾ ਦੋਸਤ ਵਿਦੇਸ਼ ਤੋਂ ਲਿਆਇਆ ਸੀ। ਉਨ੍ਹਾਂ ਨੇ ਇਸ ਦਾ ਵਪਾਰਕ ਮੁੱਲ ਸਮਝਿਆ ਤੇ ਸਜਾਵਟੀ ਚੂਹਿਆਂ ਦੇ ਪਾਲਨ (ornamental rat farming) ਦਾ ਰੁੱਖ ਕੀਤਾ। ਇਸ ਕੰਮ 'ਚ ਉਸ ਦੀ ਪਤਨੀ ਜਸੀਲਾ, ਬੇਟੇ ਸ਼ਾਹੂਲ ਖਾਨ ਤੇ ਸ਼ਾਹਬਾਸ ਖਾਨ ਉਸ ਦੀ ਮਦਦ ਕਰ ਰਹੇ ਹਨ।

ਜਲਦੀ ਪ੍ਰਜਨਨ ਕਰਦੇ ਨੇ ਚੂਹੇ

ਚੂਹਿਆਂ 'ਚ ਗਰਭ ਅਵਸਥਾ ਦਾ ਸਮਾਂ 19 ਤੋਂ 21 ਦਿਨ ਹੁੰਦਾ ਹੈ। ਚੂਹੇ ਹਰੇਕ ਡਿਲਿਵਰੀ ਦੌਰਾਨ 8 ਤੋਂ 21 ਬੱਚਿਆਂ ਨੂੰ ਜਨਮ ਦਿੰਦੇ ਹਨ। ਫਿਰੋਜ਼ ਉਨ੍ਹਾਂ ਨੂੰ ਚੂਹਿਆਂ ਨੂੰ ਪਾਲਤੂਆਂ ਵਜੋਂ ਖਰੀਦਣ ਵਾਲੇ ਨੂੰ ਅੱਧੇ ਘੰਟੇ ਦੀ ਸਿਖਲਾਈ ਵੀ ਦਿੰਦਾ ਹੈ।

ਲੋਕਾਂ ਨਾਲ ਸਾਂਝਾ ਕੀਤਾ ਆਪਣਾ ਤਜ਼ਰਬਾ

ਉਨ੍ਹਾਂ ਨੇ ਆਪਣੇ ਤਜ਼ਰਬਾ ਸਾਂਝਾ ਕਰਨ ਦੇ ਲਈ ਦੋ ਕਿਤਾਬਾਂ ਵੀ ਪ੍ਰਕਾਸ਼ਤ ਕੀਤੀਆਂ ਹਨ। ਹੁਣ ਉਹ ਆਪਣੀ ਤੀਜੀ ਕਿਤਾਬ " ਅੰਨਮ ਨਲਕੁਮ ਓਮਾਨਕਾਲ; ਓਰਮੀਚੂ ਵੇੱਕਨ ਓਰੂ ਮੁਯਾਲ ਡਾਇਰੀ " (Annam Nalkum Omanakal; Ormichu vekkan oru Muyal diary) ਜਿਸ ਦਾ ਮਤਲਬ ਹੈ ਕਿ ਪਾਲਤੂ ਜਾਨਵਰ ਜੋ ਮਾਲੀਆ ਪ੍ਰਦਾਨ ਕਰਦੇ ਹਨ; ਯਾਦ ਰੱਖਣ ਲਈ ਖਰਗੋਸ਼ ਡਾਇਰੀ (Pets that provide revenue; A rabbit diary to remember) 'ਤੇ ਵੀ ਕੰਮ ਕਰ ਰਹੇ ਹਨ। ਲੋਕਾਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਨ ਲਈ ਉਨ੍ਹਾਂ ਕੋਲ ਯੂਟਿਊਬ ਚੈਨਲ YouTube 'ਖਾਨਸ ਹੋਮ ਪੇਟ' (Khan's Home Pet) ਵੀ ਹੈ।

ਫਿਰੋਜ਼ ਦੀ ਯਾਤਰਾ ਅਜੇ ਵੀ ਜਾਰੀ ਹੈ। ਉਹ ਹਮੇਸ਼ਾ ਹੀ ਕੁੱਝ ਅਜਿਹਾ ਖੋਜਣ ਦੀ ਤਲਾਸ਼ ਚ ਰਹਿੰਦੇ ਹਨ ਜੋ ਅੱਜ ਤੱਕ ਕਿਸੇ ਨੇ ਨਹੀਂ ਕੀਤਾ।

ਇਹ ਵੀ ਪੜ੍ਹੋ : ਵਿਧਾਇਕਾਂ ਦੇ ਕਾਕਿਆਂ ਦੀਆਂ ਨੌਕਰੀਆਂ ਨੇ ਪੰਜਾਬ ਕਾਂਗਰਸ ’ਚ ਪਾਈ ਨਵੀਂ ਦਰਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.