ਭਾਗਵਤ ਗੀਤਾ ਦਾ ਸੰਦੇਸ਼
" ਨਦੀਆਂ ਦਾ ਜਲ ਸਾਗਰ ਨੂੰ ਵਿਚਲਤ ਕੀਤੇ ਬਿਨਾਂ ਉਸ ਵਿੱਚ ਮਿਲ ਜਾਂਦਾ ਹੈ, ਉਂਝ ਹੀ ਸਥਿਤਪ੍ਰਗਿਯ ਪੁਰਸ਼ ਦੀ ਬੁੱਧੀ ਵੀ ਵਿਸ਼ਿਆਂ ਵਿੱਚ ਵਿਚਰਨ ਕਰਦੇ ਹੋਏ ਉਨ੍ਹਾਂ ਵਿੱਚ ਅਨਾਸਕਤ ਰਹਿੰਦੀ ਹੈ। ਜੋ ਮਨੁੱਖ ਜਿਤੇਨੰਦਰਿਯ ਹੈ ਤੇ ਅਨਾਸਕਤ ਰਹਿੰਦਾ ਹੋਇਆ ਕਰਮਯੋਗ 'ਚ ਰੁੱਝਿਆ ਰਹਿੰਦਾ ਹੈ, ਸ਼ਾਸਤਰ ਵਿਦਿਤ ਫ਼ਰਜ ਦੀ ਪਾਲਣਾ ਕਰਦਾ ਹੈ, ਉਹ ਸ਼੍ਰੇਸ਼ਠ ਹੈ। ਗਿਆਨੀ ਪੁਰਸ਼ ਨੂੰ ਚਾਹੀਦਾ ਹੈ ਕਿ ਉਹ ਖ਼ੁਦ ਸ਼ਾਸਤਰ ਵਿਦਿਤ ਕੰਮ, ਉਦਾਹਰਨ ਪੇਸ਼ ਕਰੇ ਤੇ ਅਗਿਆਨੀ ਲੋਕਾਂ ਨੂੰ ਵੀ ਸ਼ਾਸਤਰ ਸੰਮਤ ਕੰਮ ਕਰਨ ਲਈ ਪ੍ਰੇਰਤ ਕਰੇ। ਜਿਸ ਤਰ੍ਹਾਂ ਧੂੰਏ ਤੋਂ ਅੱਗ, ਧੂੜ ਤੋਂ ਸ਼ੀਸ਼ਾ ਢੱਕਿਆ ਰਹਿੰਦਾ ਹੈ, ਉਂਝ ਹੀ ਕਾਮ ਤੇ ਕਰੋਧ ਨਾਲ ਗਿਆਨੀ ਲੋਕਾਂ ਦਾ ਗਿਆਨ ਢੱਕ ਜਾਂਦਾ ਹੈ। ਇੰਦਰੀਆਂ , ਮਨ ਤੇ ਬੁੱਧੀ , ਕਾਮ ਤੇ ਕਰੋਧ ਦਾ ਨਿਵਾਸ ਸਥਾਨ ਹੈ। ਮਨੁੱਖ ਨੂੰ ਕਾਮ ਕਰੋਧ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਨ ਮੰਨ ਲੈਣਾ ਚਾਹੀਦਾ ਹੈ ਤੇ ਇੰਦਰੀਆਂ ਨੂੰ ਵਸ਼ ਵਿੱਚ ਕਰਕੇ ਸਭ ਤੋਂ ਪਹਿਲਾਂ ਬਲ ਨਾਲ ਇਸ ਦਾ ਅੰਤ ਕਰ ਦੇਣਾ ਚਾਹੀਦਾ ਹੈ। ਅਕਰਮ ਦਾ ਅਰਥ ਹੁੰਦਾ ਹੈ ਕੁੱਝ ਕਰਕੇ ਵੀ ਨਾ ਕਰਨਾ ਮਤਲਬ ਕਰਮ ਤੇ ਕਰਮ ਦੇ ਫਲ ਦੋਹਾਂ ਨੂੰ , ਸ਼੍ਰੀ ਭਗਵਾਨ ਦੇ ਚਰਨਾਂ ਵਿੱਚ ਸਮਰਪਤ ਕਰ ਦੇਣਾ ਹੀ ਅਕਰਮ ਕਹਾਉਂਦਾ ਹੈ। ਅਕਰਮ ਕਰਨ ਵਾਲ ਮਨੁੱਖ ਤੋਂ ਭਗਵਾਨ ਵਿਕਰਮ ਕਰਵਾਉਂਦੇ ਹਨ, ਵਿਕਰਮ ਦਾ ਅਰਥ ਹੈ ਵਿਸ਼ੇਸ਼ ਕਰਮ। ਜੋ ਨਾ ਕਦੇ ਖ਼ੁਸ ਹੁੰਦਾ ਹੈ, ਨਾ ਜੈਲਸੀ ਕਰਦਾ ਹੈ ਤੇ ਨਾਂ ਹੀ ਸ਼ੋਕ ਕਰਦਾ ਹੈ, ਨਾ ਕਾਮਨਾ ਕਰਦਾ ਹੈ ਤੇ ਸ਼ੁੱਭ ਤੇ ਅਸ਼ੁੱਭ ਸਮਪੂਰਨ ਕਰਮਾਂ ਦਾ ਤਿਆਗੀ ਹੈ-ਉਹ ਭਗਤੀਯੁਕਤ ਪੁਰਸ਼ ਮੈਨੂੰ ਪਿਆਰਾ ਹੈ। ਜੋ ਨਿੰਦਿਆ ਨੂੰ ਸਤੁਤੀ ਵਾਂਗ ਸਮਝਦਾ ਹੈ, ਮਨਨਸ਼ੀਲ, ਰਹਿਣ-ਸਹਿਣ ਵਿੱਚ ਸਦਾ ਹੀ ਸੰਤੁਸ਼ਟ ਤੇ ਮਮਤਾ ਤੇ ਆਸਕਤੀ ਤੋਂ ਰਹਿਤ ਹੈ-ਉਹ ਸਥਿਰ ਬੁੱਧੀ ਭਗਤੀਮਾਨ ਪੁਰਸ਼ ਮੈਨੂੰ ਪਿਆਰਾ ਹੈ। "