ਭਾਗਵਦ ਗੀਤਾ ਦਾ ਸੰਦੇਸ਼
"ਜੀਵਨ ਨਾਂ ਤਾਂ ਭੱਵਿਖ 'ਚ ਹੈ, ਤੇ ਨਾਂ ਹੀ ਅਤੀਤ 'ਚ ਹੈ, ਜੀਵਨ ਤਾਂ ਮਹਿਜ਼ ਇਸ ਪੱਲ ਵਿੱਚ ਹੈ। ਕੋਈ ਵਿਅਕਤੀ ਜੋ ਚਾਹੇ, ਉਹ ਬਣ ਸਕਦਾ ਹੈ, ਜੇਕਰ ਉਹ ਵਿਅਕਤੀ ਇੱਕ ਵਿਸ਼ਾਵਾਸ ਦੇ ਨਾਲ ਇੱਛਤ ਚੀਜ਼ ਪ੍ਰਤੀ ਲਗਾਤਾਰ ਚਿੰਤਨ ਕਰੇ। ਮਨੁੱਖ ਆਪਣੇ ਵਿਸ਼ਵਾਸ ਨਾਲ ਬਣਦਾ ਹੈ, ਜਿਵੇਂ ਦਾ ਉਹ ਵਿਸ਼ਵਾਸ ਕਰਦਾ ਹੈ, ਉਹ ਉਂਝ ਹੀ ਬਣ ਜਾਂਦਾ ਹੈ। ਮੇਰਾ ਤੇਰਾ, ਛੋਟਾ ਵੱਡਾ, ਆਪਣਾ ਪਰਾਯਾ, ਮਨ ਤੋਂ ਮਿਟਾ ਦਵੋ, ਫੇਰ ਸਭ ਤੁਹਾਡਾ ਹੈ ਤੇ ਤੁਸੀਂ ਸਭ ਦੇ ਹੋ। ਜੋ ਲੋਕ ਮਨ ਨੂੰ ਨਿਯੰਤਰਤ ਨਹੀਂ ਕਰਦੇ, ਉਨ੍ਹਾਂ ਲੀ ਉਹ ਦੁਸ਼ਮਣ ਵਾਂਗ ਕੰਮ ਕਰਦਾ ਹੈ। ਨਰਕ ਦੇ ਤਿੰਨ ਦਰਵਾਜੇ ਹੁੰਦੇ ਹਨ, ਵਾਸਨਾ, ਗੁੱਸਾ ਤੇ ਲਾਲਚ। ਹੇ ਅਰਜੂਨ, ਮਨ ਅਸ਼ਾਂਤ ਹੈ ਤੇ ਇਸ ਨੂੰ ਨਿਯੰਤਰਤ ਕਰਨਾ ਔਖਾ ਹੈ, ਪਰ ਲਗਾਤਾਰ ਕੋਸ਼ਿਸ਼ ਨਾਲ ਇਸ ਨੂੰ ਕਾਬੂ ਕੀਤਾ ਜਾ ਸਕਦਾ ਹੈ। ਜੋ ਵਿਅਕਤੀ ਆਪਣੀਆਂ ਸਾਰੀਆਂ ਇੱਛਾਵਾਂ ਤਿਆਗ ਦਿੰਦਾ ਹੈ ਤੇ "ਮੈਂ" ਅਤੇ "ਮੇਰਾ" ਦੇ ਲਾਲਚ ਤੇ ਭਾਵ ਤੋਂ ਮੁਕਤ ਹੋ ਜਾਂਦਾ ਹੈ, ਉਸ ਨੂੰ ਅਪਾਰ ਸ਼ਾਂਤੀ ਪ੍ਰਾਪਤ ਹੁੰਦੀ ਹੈ। "