ਭਾਗਵਤ ਗੀਤਾ ਦਾ ਸੰਦੇਸ਼
"ਭੌਤਿਕ ਲਾਭ ਦੀ ਇੱਛਾ ਨਾ ਕਰਨ ਵਾਲੇ ਤੇ ਮਹਿਜ਼ ਪਰਮਾਤਾ 'ਚ ਰੂੱਝੇ ਮਨੁੱਖ ਵੱਲੋਂ ਦਿਵਯ ਸ਼ਰਧਾ ਤੇ ਸੰਪਨ ਇਹ ਤਿੰਨ ਤਰ੍ਹਾਂ ਦੀ ਤਪਸਿਆ ਸਾਤਵਿਕ ਤਪਸਿਆ ਕਹਾਉਂਦੀ ਹੈ। ਜੋ ਤਪਸਿਆ ਦੰਭਪੂਰਵਕ ਕੇ ਸਨਮਾਨ, ਸਤਿਕਾਰ ਤੇ ਪੂਜਾ ਕਰਵਾਉਣ ਦੇ ਲਈ ਸੰਪਨ ਕੀਤੀ ਜਾਂਦੀ ਹੈ, ਉਹ ਰਾਜਸੀ ਕਹਾਉਂਦੀ ਹੈ। ਇਹ ਨਾਂ ਤਾਂ ਸਥਾਈ ਹੁੰਦੀ ਹੈ ਤੇ ਨਾਂ ਹੀ ਸ਼ਾਸ਼ਵਤ। ਮੂਰਖਤਾਵਸ਼ ਆਤਮ-ਸ਼ੋਸ਼ਣ ਦੇ ਲਈ ਜਾਂ ਹੋਰਨਾਂ ਵਨਿਸ਼ਟ ਕਰਨ ਜਾਂ ਨੁਕਸਾਨ ਪਹੁੰਚਾਉਣ ਲਈ ਕੀਤੀ ਜਾਣ ਵਾਲੀ ਤਪਸਿਆ, ਤਾਮਸੀ ਤਪਸਿਆ ਕਹਾਂਉਦੀ ਹੈ। ਸਤੋਂਗੁਣੀ ਵਿਅਕਤੀ ਦੇਵਤਾਵਾਂ ਨੂੰ ਪੁਜਦੇ ਹਨ, ਰਜੋਗੁਣੀ ਯਕਸ਼ਾਂ ਤੇ ਰਾਕਸ਼ਾਂ ਦੀ ਪੂਜਾ ਕਰਦੇ ਹਨ ਤੇ ਤਮੋ ਗੁਣੀ ਵਿਅਕਤੀ ਭੂਤਾਂ-ਪ੍ਰੇਤਾਂ ਨੂੰ ਪੂਜਦੇ ਹਨ। ਯੋਗੀਜਨ ਬ੍ਰਹਮ ਦੀ ਪ੍ਰਾਪਤੀ ਦੇ ਲਈ ਸ਼ਸਤਰੀਯ ਵਿਧੀ ਦੇ ਮੁਤਾਬਕ ਯਗਿਆ, ਦਾਨ ਤੇ ਤਪ ਦੀ ਸਮਸਤ ਕ੍ਰੀਰਿਆਵਾਂ ਦੀ ਸ਼ੁਰੂਆਤ ਸਦਾ ਹੀ ਓਮ ਤੋਂ ਕਰਦੇ ਹਨ। ਜੋ ਦਾਨ ਫਰਜ਼ ਸਮਝ ਕੇ, ਕਿਸੇ ਪ੍ਰਤੀਉਪਕਾਰ ਦੀ ਆਸ਼ਾ ਤੋਂ ਬਿਨਾ, ਸਮੂਚਿਤ ਕਾਲ ਤੇ ਸਥਾਨ ਵਿੱਚ ਅਤੇ ਯੋਗਿਆ ਵਿਅਕਤੀ ਨੂੰ ਦਿੱਤਾ ਜਾਂਦਾ ਹੈ, ਉਹ ਸਾਤਵਿਕ ਮੰਨਿਆ ਜਾਂਦਾ ਹੈ। ਜੋ ਦਾਨ ਪ੍ਰਤੀਉਪਕਾਰ ਦੀ ਭਾਵਨਾ ਜਾਂ ਕਰਮ ਫਲ ਦੀ ਇੱਛਾ ਤੇ ਅਨਇੱਛਾਪੂਰਵਕ ਕੀਤਾ ਜਾਂਦਾ ਹੈ, ਉਹ ਰਜੋਗੁਣੀ ਕਹਾਉਂਦਾ ਹੈ। ਜੋ ਦਾਨ ਕਿਸੇ ਅਪੱਵਿਤਰ ਸਥਾਨ 'ਤੇ , ਗ਼ਲਤ ਸਮੇਂ ਵਿੱਚ ਤੇ ਕਿਸੇ ਅਯੋਗਿਆ ਵਿਅਕਤੀ ਨੂੰ ਜਾਂ ਬਿਨਾਂ ਸਮੂਚਿਤ ਧਿਆਨ ਤੇ ਆਦਰ ਦੇ ਦਿੱਤਾ ਜਾਂਦਾ ਹੈ ਉਹ ਤਾਮਸੀ ਕਹਾਉਂਦਾ ਹੈ। ਸ਼ਰਧਾ ਤੋਂ ਬਿਨਾਂ ਯਗਿਆ, ਦਾਨ ਜਾਂ ਤਪ ਦੇ ਰੂਪ ਵਿੱਚ ਜੋ ਕੁੱਝ ਵੀ ਕੀਤਾ ਜਾਂਦਾ ਹੈ ,ਉਹ ਨਸ਼ਵਰ ਹੈ। ਉਹ ਅਸੱਤ ਕਹਾਉਂਦਾ ਹੈ ਤੇ ਇਸ ਜਨਮ ਤੱਥ ਅਗਲੇ ਜਨਮ, ਦੋਹਾਂ ਵਿੱਚ ਹੀ ਬੇਕਾਰ ਜਾਂਦਾ ਹੈ। ਯਗਿਆਂ ਵਿੱਚ ਉਹ ਹੀ ਸਾਤਵਿਕ ਹੁੰਦਾ ਹੈ, ਜੋ ਸ਼ਾਸਤਰਾਂ ਦੇ ਨਿਰਦੇਸ਼ਾਂ ਮੁਤਾਬਕ ਫਰਜ਼ ਸਮਝ ਕੇ ਉਨ੍ਹਾਂ ਲੋਕਾਂ ਵੱਲੋਂ ਕੀਤਾ ਜਾਂਦਾ ਹੈ , ਜੋ ਫਲ ਦੀ ਇੱਛਾ ਨਹੀਂ ਕਰਦੇ। "