ਭਾਗਵਤ ਗੀਤਾ ਦਾ ਸੰਦੇਸ਼
ਜਿਨ੍ਹਾਂ ਦਾ ਪ੍ਰਮਾਤਮਾ ਵਿੱਚ ਵਿਸ਼ਵਾਸ ਹੁੰਦਾ ਹੈ ਉਹ ਆਪਣੀਆਂ ਇੰਦਰੀਆਂ ਨੂੰ ਕਾਬੂ ਕਰਕੇ ਗਿਆਨ ਦੀ ਪ੍ਰਾਪਤੀ ਕਰਦੇ ਹਨ ਅਤੇ ਕੇਵਲ ਅਜਿਹੇ ਪੁਰਸ਼ ਜੋ ਗਿਆਨ ਪ੍ਰਾਪਤ ਕਰਦੇ ਹਨ ਪਰਮ ਸ਼ਾਂਤੀ ਪ੍ਰਾਪਤ ਕਰਦੇ ਹਨ। ਜੋ ਮਨੁੱਖ ਕਰਮਾਂ ਦੇ ਫਲ ਦੀ ਚਾਹਤ ਤੋਂ ਬਿਨਾ ਚੰਗੇ ਕਰਮ ਕਰਦਾ ਹੈ, ਉਹ ਮਨੁੱਖ ਯੋਗੀ ਹੈ। ਜੋ ਚੰਗੇ ਕੰਮ ਨਹੀਂ ਕਰਦਾ ਉਹ ਸੰਤ ਕਹਾਉਣ ਦੇ ਲਾਇਕ ਨਹੀਂ ਹੈ। ਵਸਤੂਆਂ ਅਤੇ ਇੱਛਾਵਾਂ ਬਾਰੇ ਸੋਚਣ ਨਾਲ ਮਨੁੱਖ ਦੇ ਮਨ ਵਿੱਚ ਮੋਹ ਪੈਦਾ ਹੁੰਦਾ ਹੈ। ਇਹ ਮੋਹ ਇੱਛਾ ਨੂੰ ਜਨਮ ਦਿੰਦਾ ਹੈ ਅਤੇ ਇੱਛਾ ਕ੍ਰੋਧ ਨੂੰ ਜਨਮ ਦਿੰਦੀ ਹੈ। ਜਿਸ ਮਨੁੱਖ ਨੇ ਕਾਮ ਅਤੇ ਕ੍ਰੋਧ ਨੂੰ ਸਦਾ ਲਈ ਜਿੱਤ ਲਿਆ ਹੈ, ਉਹ ਮਨੁੱਖ ਇਸ ਸੰਸਾਰ ਵਿੱਚ ਯੋਗੀ ਹੈ ਅਤੇ ਉਹ ਸੁਖੀ ਹੈ। ਜਦੋਂ ਮਨੁੱਖ ਦਾ ਮਨ ਕਰਮਾਂ ਦੇ ਫਲ ਤੋਂ ਪ੍ਰਭਾਵਿਤ ਹੋਏ ਬਿਨਾਂ ਅਤੇ ਵੇਦਾਂ ਦੇ ਗਿਆਨ ਤੋਂ ਵਿਚਲਿਤ ਹੋਏ ਬਿਨਾਂ ਆਤਮ-ਬੋਧ ਦੀ ਸਮਾਧੀ ਵਿਚ ਸਥਿਰ ਹੋ ਜਾਂਦਾ ਹੈ, ਤਦ ਵਿਅਕਤੀ ਬ੍ਰਹਮ ਚੇਤਨਾ ਦੀ ਪ੍ਰਾਪਤੀ ਕਰੇਗਾ।