ETV Bharat / bharat

Daughter lives with mothers corpse : ਕੋਲਕਾਤਾ 'ਚ ਮਾਂ ਦੀ ਲਾਸ਼ ਨਾਲ ਰਹਿ ਰਹੀ ਸੀ ਧੀ - ETV TOP NEWS

ਪੱਛਮੀ ਬੰਗਾਲ ਤੋਂ ਇੱਕ ਦਿਲ ਨੂੰ ਝਿੰਝੜਨ ਵਾਲਾ ਮਾਲਾ ਸਾਹਮਣੇ ਆਇਆ ਜਿੱਥੇ ਇੱਕ 90 ਸਾਲਾ ਬਜ਼ੁਰਗ ਔਰਤ ਦੀ ਧੀ ਕਈ ਦਿਨਾਂ ਤੋਂ ਆਪਣੀ ਮਾਂ ਦੀ ਲਾਸ਼ ਨਾਲ ਰਹਿ ਰਹੀ ਸੀ। ਸਾਰਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਗੁਆਂਢੀਆਂ ਨੂੰ ਘਰ 'ਚੋਂ ਬਦਬੂ ਆਉਣ ਲੱਗੀ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

MENTALLY CHALLENGED GIRL LIVES WITH MOTHERS CORPSE FOR SEVERAL DAYS IN KOLKATA
Daughter lives with mothers corpse : ਕੋਲਕਾਤਾ 'ਚ ਮਾਂ ਦੀ ਲਾਸ਼ ਕੋਲ ਰਹਿ ਰਹੀ ਸੀ ਧੀ
author img

By

Published : Feb 13, 2023, 10:25 PM IST

ਕੋਲਕਾਤਾ: ਸ਼ਹਿਰ ਦੇ ਮੱਧ ਵਿਚ ਇਕ ਧੀ ਕਈ ਦਿਨ ਆਪਣੀ ਮਾਂ ਦੀ ਮ੍ਰਿਤਕ ਦੇਹ ਨਾਲ ਰਹਿ ਰਹੀ ਸੀ। ਪੁਲਿਸ ਨੇ ਔਰਤ ਦੀ ਲਾਸ਼ ਨੂੰ ਬਰਾਮਦ ਕਰ ਕੇ ਉਸ ਦੀ ਬੇਟੀ ਨੂੰ ਆਪਣੀ ਹਿਰਾਸਤ 'ਚ ਲੈ ਲਿਆ ਹੈ। ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਦੱਸੀ ਜਾ ਰਹੀ ਹੈ। ਇਹ ਘਟਨਾ ਬੇਲੇਘਾਟਾ ਦੇ ਵਾਰਡ ਨੰਬਰ ਚਾਰ 'ਚ ਸੋਮਵਾਰ ਸਵੇਰੇ ਸਾਹਮਣੇ ਆਈ, ਜਿੱਥੇ 90 ਸਾਲਾ ਨਮਿਤਾ ਘੋਸ਼ਾਲ ਆਪਣੀ ਬੇਟੀ ਨਾਲ ਰਹਿੰਦੀ ਸੀ। ਗੁਆਂਢੀਆਂ ਦੇ ਮੁਤਾਬਿਕ ਦੋਵਾਂ ਦਾ ਇਲਾਕੇ ਨਾਲ ਕੋਈ ਸੰਪਰਕ ਨਹੀਂ ਸੀ। ਸੋਮਵਾਰ ਨੂੰ ਜਦੋਂ ਗੁਆਂਢੀਆਂ ਨੂੰ ਘਰ 'ਚੋਂ ਬਦਬੂ ਆਈ ਤਾਂ ਉਨ੍ਹਾਂ ਨੇ ਪੂਰੇ ਮਾਮਲੇ ਦੀ ਜਾਣਕਾਰੀ ਲਈ।

ਗੁਆਂਢੀਆਂ ਮੁਤਾਬਿਕ ਲੜਕੀ ਨੇ ਕਬੂਲ ਕੀਤਾ ਕਿ ਉਸ ਦੀ ਮਾਂ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਨੇ ਬਿਨਾਂ ਕਿਸੇ ਨੂੰ ਦੱਸੇ ਲਾਸ਼ ਕਮਰੇ ਵਿੱਚ ਰੱਖ ਦਿੱਤੀ ਸੀ। ਗੁਆਂਢੀਆਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਬੇਲੀਆਘਾਟ ਥਾਣੇ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਬਰਾਮਦ ਕੀਤਾ। ਡਾਕਟਰਾਂ ਮੁਤਾਬਿਕ ਔਰਤ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਸੀ। ਪੁਲਿਸ ਮੁਤਾਬਕ ਔਰਤ ਦੀ ਉਮਰ 90 ਸਾਲ ਸੀ, ਉਸਦਾ ਨਾਮ ਨਮਿਤਾ ਘੋਸ਼ਾਲ ਸੀ। ਪੁਲਿਸ ਮੁਤਾਬਕ 'ਮ੍ਰਿਤਕ ਦੀ ਧੀ ਨੂੰ ਥਾਣੇ ਲੈ ਕੇ ਜਾਂਦੇ ਸਮੇਂ ਉਹ ਪੂਰੀ ਤਰ੍ਹਾਂ ਥੱਕੀ ਹੋਈ ਨਜ਼ਰ ਆ ਰਹੀ ਸੀ, ਅਸੀਂ ਪੂਰੀ ਘਟਨਾ ਦੀ ਜਾਂਚ ਕਰ ਰਹੇ ਹਾਂ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਮਨੋਵਿਗਿਆਨੀ ਨਾਲ ਵੀ ਸਲਾਹ ਕਰਾਂਗੇ।

ਇਹ ਵੀ ਪੜ੍ਹੋ: India Seafood Export: ਭਾਰਤ ਦਾ ਸੀਫੂਡ ਐਕਸਪੋਰਟ 8 ਬਿਲਿਅਨ ਡਾਲਰ ਦੇ ਕਰੀਬ, ਬਣੇਗਾ ਨਵਾ ਰਿਕਾਰਡ!

ਉੱਥੇ ਹੀ ਗੁਆਂਢੀ ਇੱਕ ਵੱਖਰੀ ਕਹਾਣੀ ਸੁਣਾ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪਰਿਵਾਰ ਕਾਫੀ ਸਮੇਂ ਤੋਂ ਇਲਾਕੇ ਵਿੱਚ ਕਿਰਾਏ ’ਤੇ ਰਹਿ ਰਿਹਾ ਸੀ। ਉਨ੍ਹਾਂ ਮੁਤਾਬਿਕ ਨਮਿਤਾ ਘੋਸ਼ਾਲ ਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਉਦੋਂ ਤੋਂ ਪਰਿਵਾਰ ਦੀ ਆਰਥਿਕ ਤੰਗੀ ਸੀ ਅਤੇ ਫਿਰ ਹੌਲੀ-ਹੌਲੀ ਨਮਿਤਾ ਘੋਸ਼ਾਲ ਬੁਢਾਪੇ ਦੇ ਨਾਲ-ਨਾਲ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਗਈ। ਆਰਥਿਕ ਤੰਗੀ ਕਾਰਨ ਸਹੀ ਇਲਾਜ ਨਾ ਮਿਲਣ ਕਾਰਨ ਬਿਮਾਰੀਆਂ ਵਧ ਗਈਆਂ।

ਨਮਿਤਾ ਘੋਸ਼ਾਲ ਨੂੰ ਕਾਫੀ ਸਮਾਂ ਪਹਿਲਾਂ ਇਲਾਕੇ ਦੇ ਲੋਕਾਂ ਨੇ ਆਖਰੀ ਵਾਰ ਦੇਖਿਆ ਸੀ। ਘਰ ਦੇ ਸਾਹਮਣੇ ਜਨਤਕ ਟੂਟੀ ਤੋਂ ਪਾਣੀ ਭਰਦੇ ਸਮੇਂ ਉਹ ਡਿੱਗ ਪਈ, ਉਸ ਸਮੇਂ ਸਥਾਨਕ ਲੋਕਾਂ ਨੇ ਉਸ ਦੀ ਘਰ ਪਹੁੰਚਣ 'ਚ ਮਦਦ ਕੀਤੀ। ਪੁਲਿਸ ਨੇ ਪਹਿਲਾਂ ਹੀ ਨਮਿਤਾ ਘੋਸ਼ਾਲ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਔਰਤ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.