ETV Bharat / bharat

ਮਹਿਬੂਬਾ ਦੇ ਦੋਸ਼, ਘਰ 'ਚ ਪੁਲਿਸ ਨੇ ਕੀਤਾ ਨਜ਼ਰਬੰਦ - former CM mehbooba mufti detained

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਲਗਾਤਾਰ ਖ਼ੁਦ ਨੂੰ ਨਜ਼ਰਬੰਦ ਕਰਨ ਦੇ ਦੋਸ਼ ਲਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਵਿਕਾਸ ਕੌਂਸਲ ਦੀਆਂ ਚੋਣਾਂ ਵਿੱਚ ਮੁਫ਼ਤੀ ਭਾਸ਼ਣ ਦੇਣ ਦੇ ਲਈ ਟਵੀਟ ਉੱਤੇ ਅਜਿਹੇ ਦੋਸ਼ ਲਾ ਰਹੀ ਹੈ।

ਮਹਿਬੂਬਾ ਦੇ ਦੋਸ਼, ਘਰ 'ਚ ਪੁਲਿਸ ਨੇ ਕੀਤਾ ਨਜ਼ਰਬੰਦ

author img

By

Published : Dec 9, 2020, 10:07 PM IST

ਸ਼੍ਰੀਨਗਰ: ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਮੰਗਲਵਾਰ ਨੂੰ ਕਿਹਾ ਕਿ ਪੁਲਿਸ ਨੇ ਉਸ ਨੂੰ ਪੰਦਰਾ ਦਿਨਾਂ ਤੋਂ ਵੀ ਘੱਟ ਸਮੇਂ ਦੇ ਲਈ 3 ਵਾਰ ਹਿਰਾਸਤ ਵਿੱਚ ਲਿਆ ਹੈ ਅਤੇ ਉਸ ਦੇ ਘਰੋਂ ਨਿਕਲਣ ਉੱਤੇ ਵੀ ਰੋਕ ਲਾ ਦਿੱਤੀ ਗਈ ਹੈ। ਮੁਫ਼ਤੀ ਨੂੰ ਜ਼ਿਲ੍ਹਾ ਵਿਕਾਸ ਕੌਂਸਲ (ਡੀਡੀਸੀ) ਦੀਆਂ ਚੋਣਾਂ ਅਭਿਆਨ ਵਿੱਚ ਬਡਗਾਮ ਦਾ ਦੌਰਾ ਕਰਨਾ ਸੀ।

ਟਵੀਟ ਕਰ ਕੇ ਲਾਏ ਦੋਸ਼

ਮਹਿਬੂਬਾ ਨੇ ਟਵੀਟ ਕਰ ਕੇ ਦੱਸਿਆ ਕਿ ਗ਼ੈਰ-ਕਾਨੂੰਨੀ ਢੰਗ ਨਾਲ ਪੰਦਰਾਂ ਦਿਨਾਂ ਤੋਂ ਘੱਟ ਸਮੇਂ ਵਿੱਚ ਤੀਸਰੀ ਵਾਰ ਅੱਜ ਹਿਰਾਸਤ ਵਿੱਚ ਲਿਆ ਗਿਆ। ਅਸਲ ਵਿੱਚ ਬਹੁਤ ਲੋਕਤੰਤਰ ਹੈ, ਪਰ ਮੇਰੀਆਂ ਗਤੀਵਿਧਿਆਂ ਉੱਤੇ ਸੁਰੱਖਿਆ ਚਿੰਤਾਵਾਂ ਦੇ ਕਾਰਨ ਰੋਕ ਲਾਈ ਜਾ ਰਹੀ ਹੈ ਤਾਂ ਭਾਜਪਾ ਦੇ ਮੰਤਰੀਆਂ ਨੂੰ ਕਸ਼ਮੀਰ ਵਿੱਚ ਆਜ਼ਾਦ ਹੋ ਕੇ ਪ੍ਰਚਾਰ ਕਰਨ ਦੀ ਆਗਿਆ ਕਿਉਂ ਦਿੱਤੀ ਜਾਂਦੀ ਹੈ? ਜਦਕਿ ਮੈਨੂੰ ਡੀਡੀਸੀ ਚੋਣਾਂ ਦੇ ਖ਼ਤਮ ਹੋਣ ਤੱਕ ਇੰਤਜ਼ਾਰ ਕਰਨ ਦੇ ਲਈ ਕਿਹਾ ਗਿਆ ਹੈ।

ਪੁਲਵਾਮਾ ਜਾਣ ਤੋਂ ਵੀ ਰੋਕਿਆ ਸੀ

ਦੋਸ਼ ਹੈ ਕਿ ਮਹਿਬੂਬਾ ਨੂੰ ਮੰਗਲਵਾਰ ਨੂੰ ਗ੍ਰਿਫ਼ਤ ਵਿੱਚ ਲਿਆ ਗਿਆ ਸੀ ਅਤੇ ਸ਼੍ਰੀਨਗਰ ਦੇ ਗੁਪਕਾਰ ਵਿੱਚ ਉਨ੍ਹਾਂ ਦੇ ਘਰੋਂ ਨਿਕਲਣ ਉੱਤੇ ਵੀ ਰੋਕ ਲਾ ਦਿੱਤੀ ਸੀ। ਉਹ ਗੁਜਰ ਪਰਿਵਾਰਾਂ ਨੂੰ ਮਿਲਣ ਵਾਲੀ ਸੀ, ਜਿਨ੍ਹਾਂ ਨੂੰ ਬਡਗਾਮ ਜ਼ਿਲ੍ਹੇ ਦੇ ਜੰਗਲਾਂ ਤੋਂ ਕੱਢਿਆ ਜਾ ਰਿਹਾ ਸੀ। ਇਸ ਤੋਂ ਪਹਿਲਾਂ, ਪਿਛਲੇ ਹਫ਼ਤੇ ਉਨ੍ਹਾਂ ਨੂੰ ਪੁਲਵਾਮਾ ਜ਼ਿਲ੍ਹੇ ਵਿੱਚ ਜਾਣ ਤੋਂ ਰੋਕਿਆ ਗਿਆ ਸੀ, ਜਿਥੇ ਉਹ ਪੀਡੀਪੀ ਦੇ ਨੌਜਵਾਨ ਨੇਤਾ ਵਹੀਦ ਪਾਰਾ ਦੇ ਪਰਿਵਾਰ ਨੂੰ ਮਿਲਣ ਵਾਲੀ ਸੀ। ਵਹੀਦ ਨੂੰ ਐੱਨਆਈਏ ਨੇ ਡੀਐੱਸਪੀ ਦਵਿੰਦਰ ਸਿੰਘ ਮਾਮਲੇ ਵਿੱਚ ਸਬੰਧ ਰੱਖਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.