ਮੁੰਬਈ/ਗੋਰੇਗਾਂਵ: ਮੁੰਬਈ ਦੇ ਗੋਰੇਗਾਂਵ ਪੱਛਮੀ ਖੇਤਰ ਵਿੱਚ ਅੱਜ ਤੜਕਸਾਰ ਇੱਕ ਬਹੁ-ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ 8 ਲੋਕਾਂ ਦੀ ਝੁਲਸਣ ਕਾਰਨ ਮੌਤ ਹੋ ਗਈ, ਜਦਕਿ 51 ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 14 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ, ਫਾਇਰ ਫਾਈਟਰਜ਼ ਨੇ 40 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਜ਼ਖ਼ਮੀਆਂ ਦਾ ਇਲਾਜ ਐਚਬੀਟੀ ਅਤੇ ਕੂਪਰ ਹਸਪਤਾਲ ਵਿੱਚ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਕ ਮੁੰਬਈ ਦੇ ਗੋਰੇਗਾਂਵ ਇਲਾਕੇ 'ਚ ਇਕ 7 ਮੰਜ਼ਿਲਾ ਇਮਾਰਤ 'ਚ ਸਵੇਰੇ 3.05 ਵਜੇ ਅੱਗ ਲੱਗ ਗਈ। ਜੈ ਭਵਾਨੀ ਬਿਲਡਿੰਗ ਦੀ ਪਾਰਕਿੰਗ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਫਾਇਰ ਕਰਮੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਇਸ ਦੌਰਾਨ ਫਾਇਰ ਕਰਮੀਆਂ ਨੇ ਇਮਾਰਤ ਵਿੱਚ ਫਸੇ ਕਰੀਬ 30 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ।
-
#WATCH | Maharashtra | Latest visuals from the G+5 building in Goregoan, Mumbai where a level 2 fire broke out.
— ANI (@ANI) October 6, 2023 " class="align-text-top noRightClick twitterSection" data="
As per Mumbai Police, the condition of six people rescued is critical. A total of 30 people have been rescued. https://t.co/G3Z0MihDc3 pic.twitter.com/Vn73WMFwFH
">#WATCH | Maharashtra | Latest visuals from the G+5 building in Goregoan, Mumbai where a level 2 fire broke out.
— ANI (@ANI) October 6, 2023
As per Mumbai Police, the condition of six people rescued is critical. A total of 30 people have been rescued. https://t.co/G3Z0MihDc3 pic.twitter.com/Vn73WMFwFH#WATCH | Maharashtra | Latest visuals from the G+5 building in Goregoan, Mumbai where a level 2 fire broke out.
— ANI (@ANI) October 6, 2023
As per Mumbai Police, the condition of six people rescued is critical. A total of 30 people have been rescued. https://t.co/G3Z0MihDc3 pic.twitter.com/Vn73WMFwFH
ਤਾਜ਼ਾ ਜਾਣਕਾਰੀ ਮੁਤਾਬਕ ਅੱਗ ਲੱਗਣ ਕਾਰਨ ਕਰੀਬ 51 ਲੋਕ ਜ਼ਖਮੀ ਹੋ ਗਏ ਹਨ। ਇਨ੍ਹਾਂ ਵਿੱਚੋਂ ਕੁਝ ਸੜ ਵੀ ਗਏ ਹਨ। ਕਈ ਲੋਕਾਂ ਨੇ ਡਰ ਕੇ ਇਮਾਰਤ ਤੋਂ ਹੇਠਾਂ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਦਾ ਇਲਾਜ ਐਚਬੀਟੀ ਅਤੇ ਕੂਪਰ ਹਸਪਤਾਲ ਵਿੱਚ ਚੱਲ ਰਿਹਾ ਹੈ। ਕੁਝ ਜ਼ਖਮੀਆਂ ਦਾ ਇਲਾਜ ਜੋਗੇਸ਼ਵਰੀ ਦੇ ਟਰੌਮਾ ਕੇਅਰ ਹਸਪਤਾਲ 'ਚ ਚੱਲ ਰਿਹਾ ਹੈ।
- Biden border walls work: ਅਮਰੀਕਾ-ਮੈਕਸੀਕੋ ਸਰਹੱਦ ਵਾਲੀ ਕੰਧ ਟੱਪਣ ਸਬੰਧੀ ਵੱਡੀ ਖ਼ਬਰ, ਅਮਰੀਕਾ ਦੇ ਰਾਸ਼ਟਰਪਤੀ ਨੇ ਕਹੀ ਇਹ ਗੱਲ
- Dhilwan Toll Plaza Clash: ਟੋਲ ਪਲਾਜ਼ਾ 'ਤੇ ਪਰਚੀ ਮੰਗਣ 'ਤੇ ਬਾਪੂ ਨੇ ਪਾ ਦਿੱਤਾ ਗਾਹ, ਆਖਿਰ ਇਸ ਤਰ੍ਹਾਂ ਹੋਇਆ ਸਮਝੌਤਾ ?
- Amritsar Factory Fire News: ਅੰਮ੍ਰਿਤਸਰ 'ਚ ਦਵਾਈਆਂ ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਇੱਕ ਔਰਤ ਸਮੇਤ 4 ਦੀ ਮੌਤ, ਕਈ ਲਾਪਤਾ
-
Mumbai | Goregaon fire | Till now, out of a total of 46 people injured in the fire, 7 of them have lost their lives and 39 are under treatment in HBT and Cooper Hospital: Mumbai Police
— ANI (@ANI) October 6, 2023 " class="align-text-top noRightClick twitterSection" data="
Details from other private hospitals where the injured were taken are awaited.
">Mumbai | Goregaon fire | Till now, out of a total of 46 people injured in the fire, 7 of them have lost their lives and 39 are under treatment in HBT and Cooper Hospital: Mumbai Police
— ANI (@ANI) October 6, 2023
Details from other private hospitals where the injured were taken are awaited.Mumbai | Goregaon fire | Till now, out of a total of 46 people injured in the fire, 7 of them have lost their lives and 39 are under treatment in HBT and Cooper Hospital: Mumbai Police
— ANI (@ANI) October 6, 2023
Details from other private hospitals where the injured were taken are awaited.
ਮੁੰਬਈ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਬਚਾਅ ਕਾਰਜਾਂ 'ਚ ਲੱਗੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਅੱਗ 'ਚ ਗਰਾਊਂਡ ਫਲੋਰ 'ਤੇ ਕੁਝ ਦੁਕਾਨਾਂ ਅਤੇ ਉਨ੍ਹਾਂ ਦੇ ਅੱਗੇ ਖੜ੍ਹੀਆਂ ਕਾਰਾਂ ਸੜ ਕੇ ਸੁਆਹ ਹੋ ਗਈਆਂ। ਇਸ ਦੌਰਾਨ ਫਾਇਰ ਵਿਭਾਗ ਅਤੇ ਸਥਾਨਕ ਪੁਲਿਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਮੁੰਬਈ ਫਾਇਰ ਬ੍ਰਿਗੇਡ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਲੈਵਲ ਟੂ ਦੀ ਅੱਗ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਸਵੇਰੇ 03.00 ਵਜੇ ਵੱਡਾ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਨਾਲ ਸਾਰੇ ਲੋਕ ਜਾਗ ਪਏ ਅਤੇ ਘਰੋਂ ਬਾਹਰ ਭੱਜ ਗਏ।