ਚੰਡੀਗੜ੍ਹ:ਸੋਸ਼ਲ ਮੀਡੀਆ ਉਤੇ ਇਕ ਵੀਡੀਓ (Video) ਖੂਬ ਵਾਇਰਲ ਹੋ ਰਹੀ ਹੈ।ਜਿਸ ਵਿਚ ਇਕ ਵਿਅਕਤੀ ਚਿੱਕੜ ਤੋਂ ਬਚਣ ਲਈ ਸ਼ੌਰਟ ਕੱਟ ਲੱਭਦਾ ਹੈ ਪਰ ਉਹ ਆਖਿਰ ਵਿਚ ਚਿੱਕੜ ਵਿਚ ਹੀ ਫਸ ਜਾਂਦਾ ਹੈ।ਵੀਡੀਓ ਵੇਖ ਕੇ ਵਿਅਕਤੀ ਦਾ ਹਾਸਾ ਰੁਕਣ ਦਾ ਨਾਮ ਨਹੀਂ ਲੈਂਦਾ ਹੈ।ਇਸੇ ਕਰਕੇ ਇਹ ਵੀਡੀਓ ਸੋਸ਼ਲ ਮੀਡੀਆ (Social media)ਉਤੇ ਵਾਇਰਲ ਹੋ ਰਹੀ ਹੈ।
- " class="align-text-top noRightClick twitterSection" data="
">
ਮਿਲੀ ਜਾਣਕਾਰੀ ਅਨੁਸਾਰ ਇਹ ਵਿਅਕਤੀ ਦਾ ਨਾਂ ਮਾਰਟਿਨ ਲੂਈਸ ਹੈ।ਜੋ ਡੇਲੀ ਮੇਲ ਦੀਆਂ ਕਹਾਣੀਆ ਲਿਖਦਾ ਹੈ।ਇਹ ਘਟਨਾ ਉਦੋਂ ਹੋਈ ਜਦੋਂ ਉਹ ਆਪਣੀ ਪਤਨੀ ਨਾਲ ਮਾਲਦੀਵ ਘੁੰਮਣ ਗਿਆ ਸੀ।
ਵੀਡੀਓ ਲੂਈਸ ਨੂੰ ਗਾੜੇ ਵਾਲੀ ਥਾਂ 'ਤੇ ਹੌਲੀ ਹੌਲੀ ਘੁੰਮਦਾ ਹੋਇਆ ਦਰਸਾਉਂਦਾ ਹੈ ਅਤੇ ਅਚਾਨਕ ਇੱਕ ਦਲਦਲ ਦੇ ਕੋਲ ਚਲੇ ਜਾਂਦਾ ਹੈ ਅਤੇ ਉਹ ਉਸੇ ਵਖਤ ਆਪਣੇ ਪਾਣੀ ਨਾਲ ਭਰੇ ਇਕ ਛੋਟੇ ਜਿਹੇ ਟੋਏ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ।ਉਸਦੀ ਪਤਨੀ ਇਹ ਵੀਡੀਓ ਬਣਾ ਰਹੀ ਹੁੰਦੀ ਹੈ।ਇਹ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ।
ਇਸ ਕਲਿਪ ਨੂੰ ਵੇਖ ਕੇ ਸਾਰੇ ਹੱਸ ਹੱਸ ਕੇ ਲੋਟਪੋਟ ਹੋ ਜਾਂਦੇ ਹਨ।ਇਹ ਇਕ ਮਜ਼ਾਕੀਆਂ ਵੀਡੀਓ ਹੈ।ਇਸ ਬਾਰੇ ਇੰਸਟਾਗ੍ਰਾਮ ਉਤੇ ਵਿਅਕਤੀਆਂ ਨੇ ਲਿਖਿਆ ਹੈ ਕਿ ਮੈਂ ਇਸ ਨੂੰ ਵੇਖਣਾ ਬੰਦ ਨਹੀਂ ਕਰ ਸਕਦਾ।ਇਹ ਬਿਲਕੁੱਲ ਕਾਮੇਡੀ ਦੀ ਤਰ੍ਹਾ ਹੈ।
ਇਹ ਵੀ ਪੜੋ:ਅੰਡਰਵਰਲਡ ਡੌਨ ਛੋਟਾ ਰਾਜਨ ਦੀ ਵਿਗੜੀ ਸਿਹਤ, ਏਮਜ਼ ਵਿੱਚ ਭਰਤੀ