ਨਵੀਂ ਦਿੱਲੀ: ਦਿੱਲੀ ਵਿੱਚ ਡਬਲ ਮਰਡਰ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਪਤੀ ਨੇ ਆਪਣੀ ਪਤਨੀ ਅਤੇ 15 ਸਾਲ ਦੇ ਬੇਟੇ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪਤੀ ਨੇ ਇਹ ਜਾਣਕਾਰੀ ਫੈਮਿਲੀ ਵਟਸਐਪ ਗਰੁੱਪ 'ਤੇ ਵੀ ਪਾ ਦਿੱਤੀ। ਇਸ ਤੋਂ ਬਾਅਦ ਉਹ ਫਰਾਰ ਹੋ ਗਿਆ। ਇਹ ਘਟਨਾ ਸ਼ਾਹਦਰਾ ਜ਼ਿਲ੍ਹੇ ਦੀ ਗੀਤਾ ਕਲੋਨੀ ਦੀ ਹੈ। ਇੱਥੇ ਪਤੀ ਨੇ ਆਪਣੇ 15 ਸਾਲਾ ਬੇਟੇ ਅਤੇ 35 ਸਾਲਾ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਸੂਚਨਾ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ। ਕ੍ਰਾਈਮ ਟੀਮ ਅਤੇ FSL ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ ਹੈ। ਸ਼ਾਹਦਰਾ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ। ਮ੍ਰਿਤਕ ਦੀ ਪਛਾਣ 35 ਸਾਲਾ ਕੰਚਨ ਅਰੋੜਾ ਵਜੋਂ ਹੋਈ ਹੈ, ਜਦਕਿ ਲੜਕੇ ਦੀ ਉਮਰ 15 ਸਾਲ ਹੈ।
ਉਹ ਨੌਵੀਂ ਜਮਾਤ ਦਾ ਵਿਦਿਆਰਥੀ ਸੀ। ਪੁਲਿਸ ਦਾ ਕਹਿਣਾ ਹੈ ਕਿ ਕਰੀਬ 3:40 'ਤੇ ਪੁਲਿਸ ਨੂੰ ਗੀਤਾ ਕਾਲੋਨੀ ਇਲਾਕੇ 'ਚ ਇਕ ਘਰ ਦੀ ਦੂਜੀ ਮੰਜ਼ਿਲ 'ਤੇ ਇਕ ਫਲੈਟ 'ਚ ਇਕ ਔਰਤ ਅਤੇ ਉਸ ਦੇ ਬੇਟੇ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ।
ਪੜੋ:ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ, ਇੱਕ ਜਵਾਨ ਸ਼ਹੀਦ
ਸੂਚਨਾ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਔਰਤ ਦੀ ਲਾਸ਼ ਬੈੱਡ 'ਤੇ ਪਈ ਮਿਲੀ, ਜਦਕਿ ਉਸ ਦੇ ਬੇਟੇ ਦੀ ਲਾਸ਼ ਜ਼ਮੀਨ 'ਤੇ ਪਈ ਸੀ। ਜਦੋਂ ਜਾਂਚ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਾ ਕਿ ਔਰਤ ਦਾ ਪਤੀ ਸਚਿਨ ਮੌਕੇ ਤੋਂ ਫਰਾਰ ਹੈ। ਕੁਝ ਸਮਾਂ ਪਹਿਲਾਂ ਹੀ ਉਹ ਆਪਣੇ ਪਰਿਵਾਰ ਦੇ ਵਟਸਐਪ ਗਰੁੱਪ ਵਿੱਚ ਆਪਣੀ ਪਤਨੀ ਅਤੇ ਪੁੱਤਰ ਦੇ ਕਤਲ ਦੀ ਗੱਲ ਕਬੂਲ ਕਰ ਚੁੱਕਾ ਹੈ। ਇਸ ਸੂਚਨਾ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰ ਫਲਾਈਟ ਰਾਹੀਂ ਦਿੱਲੀ ਪੁੱਜੇ ਤਾਂ ਦੋਵੇਂ ਮ੍ਰਿਤਕ ਪਾਏ ਗਏ, ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਪੁਲਿਸ ਦਾ ਕਹਿਣਾ ਹੈ ਕਿ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਸ ਨੇ ਆਪਣੀ ਪਤਨੀ ਅਤੇ ਬੇਟੇ ਦਾ ਕਤਲ ਕਿਉਂ ਕੀਤਾ। ਡੀਸੀਪੀ ਆਰ ਸਾਥੀਆ ਸੁੰਦਰਮ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਚਿਨ ਵਿੱਤੀ ਸੰਕਟ ਵਿੱਚੋਂ ਲੰਘ ਰਿਹਾ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸੇ ਕਾਰਨ ਉਸ ਨੇ ਆਪਣੀ ਪਤਨੀ ਅਤੇ ਬੇਟੇ ਦਾ ਕਤਲ ਕੀਤਾ ਹੈ।
ਫਿਲਹਾਲ ਪੁਲਿਸ ਸਚਿਨ ਦੀ ਭਾਲ ਕਰ ਰਹੀ ਹੈ। ਸਚਿਨ ਨੇ ਪਰਿਵਾਰ ਦੇ ਵਟਸਐਪ ਗਰੁੱਪ 'ਚ ਇਸ ਕਤਲ ਬਾਰੇ ਦੱਸਿਆ ਹੈ। ਇਸ ਦੇ ਨਾਲ ਹੀ ਉਸ ਦੇ ਫੈਮਿਲੀ ਵਟਸਐਪ ਗਰੁੱਪ 'ਤੇ ਆਏ ਮੈਸੇਜ ਕਾਰਨ ਉਸ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਖਦਸ਼ਾ ਹੈ।