ਕੋਲਕਾਤਾ: ਪੈਟਰੋਲ- ਡੀਜ਼ਲ ਦੀਆਂ ਕੀਮਤਾਂ ਅੱਜ ਅਸਮਾਨ ਛੂ ਰਹੀਆਂ ਹਨ। ਵਧੀਆਂ ਕੀਮਤਾਂ ਦੇ ਵਿਰੋਧ ਵਿੱਚ ਵਿਰੋਧੀ ਧਿਰ ਕੇਂਦਰ ਸਰਕਾਰ ਉੱਤੇ ਹਮਲਾ ਕਰ ਰਹੇ ਹਨ। ਜਿੱਥੇ ਹਰ ਰਾਜ ਵਿੱਚ ਵਿਰੋਧੀ ਧਿਰ ਤੇਲ ਦੀਆਂ ਵਧਦੀ ਕੀਮਤਾਂ ਨੂੰ ਲੈ ਕੇ ਵਿਰੋਧ ਕਰ ਰਿਹਾ ਹੈ ਉੱਥੇ ਹੀ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੱਖਰੇ ਦੀ ਅੰਦਾਜ਼ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ:ਗਾਇਕ ਸਰਦੂਲ ਸਿਕੰਦਰ ਦੇ ਅੰਤਮ ਦਰਸ਼ਨਾਂ ਲਈ ਪੁੱਜ ਰਹੇ ਸਿਆਸੀ ਆਗੂ ਤੇ ਸੰਗੀਤ ਜਗਤ ਦੇ ਲੋਕ
ਤੇਲ ਦੀਆਂ ਵਧਦੀ ਕੀਮਤਾਂ ਦੇ ਵਿਰੋਧ ਵਿੱਚ ਅੱਜ ਮਮਤਾ ਬੈਨਰਜੀ ਹਾਜਰਾ ਤੋਂ ਨਬੰਨਾ ਇਲੈਕਟ੍ਰਿਕ ਸਕੂਟੀ ਰਾਹੀਂ ਯਾਤਰਾ ਕੀਤੀ। ਮਮਤਾ ਬੈਨਰਜੀ ਨੇ ਤੇਲ ਦੀਆਂ ਕੀਮਤਾਂ ਦੇ ਵਿਰੋਧ ਵਿੱਚ ਇਲੈਕਟ੍ਰਿਕ ਸਕੂਟੀ ਦੀ ਵਰਤੋਂ ਕੀਤੀ।