ETV Bharat / bharat

ਮਮਤਾ ਬੈਨਰਜੀ ਦਾ ਚਾਰ ਦਿਨਾਂ ਦਿੱਲੀ ਦੌਰਾ, ਪੀਐਮ ਮੋਦੀ ਨਾਲ ਮੁਲਾਕਾਤ ਦਾ ਪ੍ਰੋਗਰਾਮ - PM Modi

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਆਪਣੇ ਚਾਰ ਦਿਨਾਂ ਦਿੱਲੀ ਦੌਰੇ ਉੱਤੇ ਵੀਰਵਾਰ ਨੂੰ ਇੱਥੇ ਪਹੁੰਚੀ, ਜਿੱਥੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਪੀਐਮ ਮੋਦੀ ਨਾਲ ਮੁਲਾਕਾਤ ਕਰਨਗੇ।

Mamata Banerjee,  PM Modi
ਮਮਤਾ ਬੈਨਰਜੀ ਦਾ ਚਾਰ ਦਿਨਾਂ ਦਿੱਲੀ ਦੌਰਾ
author img

By

Published : Aug 5, 2022, 1:19 PM IST

ਨਵੀਂ ਦਿੱਲੀ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਆਪਣੇ ਚਾਰ ਦਿਨਾਂ ਦਿੱਲੀ ਦੌਰੇ ਉੱਤੇ ਵੀਰਵਾਰ ਨੂੰ ਇੱਥੇ ਪਹੁੰਚੀ। ਉਨ੍ਹਾਂ ਦਾ ਰਾਜ ਦੇ ਵਸਤੂ ਤੇ ਸੇਵਾ ਟੈਕਸ (GST) ਦੇ ਬਕਾਏ ਸਣੇ ਵੱਖ-ਵੱਖ ਮੁੱਦਿਆਂ ਉੱਤੇ ਚਰਚਾ ਕਰਨ ਲਈ ਸ਼ੁਕਰਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਸੂਤਰਾਂ ਮੁਤਾਬਕ, ਤ੍ਰਿਣਮੂਲ ਕਾਂਗਰਸ (TMC) ਦੀ ਪ੍ਰਮੁਖ ਬੈਨਰਜੀ ਨੇ ਪਾਰਟੀ ਦੇ ਸਾਂਸਦਾਂ ਨਾਲ ਇੱਥੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਸਾਂਸਦ ਸੈਸ਼ਨ ਅਤੇ 2024 ਦੇ ਲੋਕਸਭਾ ਚੋਣਾਂ ਨੂੰ ਲੈ ਕੇ ਚਰਚਾ ਕੀਤੀ।

ਸੂਤਰਾਂ ਨੇ ਦੱਸਿਆ ਕਿ ਬੈਨਰਜੀ ਦੇ ਭਤੀਜੇ ਅਤੇ ਪਾਰਟੀ ਮਹਾ ਸਕੱਤਰ ਅਭਿਸ਼ੇਕ ਬੈਨਰਜੀ ਬੈਠਕ ਦੌਰਾਨ ਕਾਫੀ ਬੋਲੇ ਅਤੇ ਸੁਝਾਅ ਦਿੱਤਾ ਕਿ ਸੰਸਦ ਦੇ ਮਾਨਸੂਨ ਸੈਸ਼ਨ ਦੇ ਆਖਰੀ ਦਿਨਾਂ ਵਿੱਚ ਸਾਂਸਦਾਂ ਨੂੰ ਕਿਹੜੇ ਮੁੱਦੇ ਚੁਕਣੇ ਚਾਹੀਦੇ ਹਨ। ਦੋਨਾਂ ਨੇ ਸਪਸ਼ਟ ਰੂਪ ਤੋਂ ਪਾਰਟੀ ਸਾਂਸਦਾਂ ਨੂੰ ਕਿਹਾ ਕਿ ਉਹ ਭਾਜਪਾ ਤੋਂ ਨਾ 'ਡਰਨ'। ਬੈਨਰਜੀ ਦਾ ਸ਼ੁਕਰਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਮਿਲਣ ਦਾ ਪ੍ਰੋਗਰਾਮ ਹੈ। ਸੂਤਰਾਂ ਨੇ ਦੱਸਿਆ ਕਿ ਮੋਦੀ ਨਾਲ ਬੈਠਕ ਵਿੱਚ ਉਨ੍ਹਾਂ ਵਲੋਂ ਪੱਛਮੀ ਬੰਗਾਲ ਦੇ ਜੀਐਸਟੀ ਬਕਾਏ ਉੱਤੇ ਚਰਚਾ ਕਰਨ ਦੀ ਸੰਭਾਵਨਾ ਹੈ।

ਜਾਣਕਾਰੀ ਮੁਤਾਬਕ, ਪੱਛਮੀ ਬੰਗਾਲ ਦੀ ਮੁੱਖ ਮੰਤਰੀ 7 ਅਗਸਤ ਨੂੰ ਨੀਤੀ ਆਯੋਗ ਦੇ ਬੈਠਕ ਵਿੱਚ ਸ਼ਾਮਲ ਹੋਵੇਗੀ। ਸੂਤਰਾਂ ਮੁਤਾਬਕ, ਸ਼ਨੀਵਾਰ ਨੂੰ ਦ੍ਰਮੁਕ, ਟੀਆਰਐਸ ਅਤੇ ਆਪ ਵਰਗੀਆਂ ਗੈਰ-ਕਾਂਗਰਸੀ ਵਿਰੋਧੀ ਨੇਤਾਵਾਂ ਨਾਲ ਬੈਠਕ ਵੀ ਹੋਣੀ ਹੈ। ਸੰਸਦ ਵਿੱਚ ਕਾਂਗਰਸ ਦੇ ਪ੍ਰਤੀ ਤ੍ਰਿਣਮੂਲ ਦੀ ਗਰਮਜੋਸ਼ੀ ਦੇ ਨਾਲ ਹੀ, ਬੈਨਰਜੀ ਸਭ ਤੋਂ ਪੁਰਾਣੀ ਪਾਰਟੀ (ਕਾਂਗਰਸ) ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਮਿਲ ਸਕਦੀ ਹੈ। ਇਸ ਵਿਚਾਲੇ, ਤ੍ਰਿਣਮੂਲ ਸਾਂਸਦ ਸੁਦੀਪ ਬੰਧੋਪਾਧਿਆਏ (ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ) ਨੇ ਕਿਹਾ ਕਿ ਗਿਰਿਰਾਜ ਸਿੰਘ ਨਾਲ ਮਿਲੇ ਸੀ ਅਤੇ ਉਨ੍ਹਾਂ 48 ਘੰਟਿਆਂ ਦੇ ਅੰਦਰ ਮਨਰੇਗਾ ਮੁੱਦਿਆਂ ਨੂੰ ਹਲ ਕਰਨ ਦਾ ਵਾਅਦਾ ਕੀਤਾ ਸੀ।

ਇਕ ਮਹੀਨੇ ਤੋਂ ਵੱਧ ਹੋ ਗਿਆ ਹੈ ਅਤੇ ਮੈਨੂੰ ਜੋ ਕੁਝ ਮਿਲਿਆ ਹੈ, ਉਹ ਜਵਾਬੀ ਪੱਤਰ ਹੈ ਜੋ ਮਮਤਾ ਬੈਨਰਜੀ ਨੂੰ ਦੇ ਦਿੱਤਾ ਗਿਆ ਹੈ। ਸੂਤਰਾ ਨੇ ਇਹ ਵੀ ਸੰਕੇਤ ਦਿੱਤੇ ਕਿ ਰਾਜ ਵਿੱਚ ਨੌਕਰੀਆਂ ਦੇ ਬਦਲੇ ਨਕਦੀ ਘੁਟਾਲੇ ਵਿੱਚ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਪਾਰਥ ਚੈਟਰਜੀ ਦੇ ਇਨਫੋਰਸਮੈਂਟ ਡਾਇਰੇਕਟੋਰੈਟ (ਈਡੀ) ਦੀ ਜਾਂਚ ਦੇ ਘੇਰੇ ਵਿੱਚ ਆਉਣ ਕਾਰਨ ਬੈਨਰਜੀ ਵਲੋਂ ਮੀਡੀਆ ਨੂੰ ਸੰਬੋਧਨ ਕਰਨ ਦੀ ਸੰਭਾਵਨਾ ਨਹੀਂ ਹੈ। ਪ੍ਰਧਾਨਮੰਤਰੀ ਮੋਦੀ 7 ਅਗਸਤ ਨੂੰ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਬੈਠਕ ਦੀ ਅਗਵਾਈ ਕਰਨਗੇ ਜਿਸ ਵਿੱਚ ਖੇਤੀਬਾੜੀ, ਸਿਹਤ ਅਤੇ ਆਰਥਿਕਤਾ ਨਾਲ ਸਬੰਧਤ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਜੰਮੂ-ਕਸ਼ਮੀਰ 'ਚ ਧਾਰਾ 370 ਨੂੰ ਰੱਦ ਕਰਨ ਦੀ ਤੀਜੀ ਵਰ੍ਹੇਗੰਢ

ETV Bharat Logo

Copyright © 2024 Ushodaya Enterprises Pvt. Ltd., All Rights Reserved.