ਬਹਾਦੁਰਗੜ੍ਹ: ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਬਹਾਦਰਗੜ੍ਹ ਵਿੱਚ ਇੱਕ ਵੱਡਾ ਸੜਕ ਹਾਦਸਾ (Accident in Bahadurgarh) ਵਾਪਰਿਆ। ਇਸ ਸੜਕ ਹਾਦਸੇ (Road Accident) 'ਚ ਇੱਕੋ ਪਰਿਵਾਰ ਦੇ ਅੱਠ ਲੋਕਾਂ ਦੀ ਮੌਤ (8 people died) ਹੋ ਗਈ, ਜਦੋਂ ਕਿ ਇਸ ਦੌਰਾਨ ਇੱਕ ਬੱਚਾ ਜ਼ਖਮੀ ਹੋ ਗਿਆ ਹੈ। ਮ੍ਰਿਤਕਾਂ ਵਿੱਚ ਇੱਕ ਬੱਚੀ ਤੇ ਤਿੰਨ ਔਰਤਾਂ ਸ਼ਾਮਲ ਹਨ। ਪੁਲਿਸ ਨੂੰ ਹਾਦਸੇ ਦੀ ਸੂਚਨਾ ਦਿੱਤੀ ਗਈ ਤੇ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪੁੱਜ ਗਈ।
ਜਾਣਕਾਰੀ ਮੁਤਾਬਕ ਇਹ ਹਾਦਸਾ ਕੇਐਮਪੀ ਐਕਸਪ੍ਰੈਸਵੇਅ ਹਾਈਵੇਅ (KMP Expressway Highway) 'ਤੇ ਬਹਾਦਰਗੜ੍ਹ ਦੇ ਬਡਲੀ ਅਤੇ ਫਾਰੁਖਨਗਰ ਦੇ ਵਿਚਕਾਰ ਵਾਪਰਿਆ। ਅਰਟਿਗਾ ਕਾਰ ਵਿੱਚ ਸਵਾਰ ਲੋਕ ਗੁਰੂਗ੍ਰਾਮ ਵੱਲ ਜਾ ਰਹੇ ਸਨ। ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਕਾਰਨ ਅੱਠ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੁਲਜ਼ਮ ਟਰੱਕ ਡਰਾਈਵਰ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਅਤੇ ਪੁਲਿਸ ਨੇ ਲਾਸ਼ਾਂ ਨੂੰ ਪਛਾਣ ਅਤੇ ਪੋਸਟਮਾਰਟਮ ਲਈ ਬਹਾਦਰਗੜ੍ਹ ਜਨਰਲ ਹਸਪਤਾਲ ਭੇਜ ਦਿੱਤਾ ਹੈ। ਇਸ ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਹਾਦਸੇ 'ਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਫਰਾਰ ਟਰੱਕ ਡਰਾਈਵਰ ਦੀ ਭਾਲ ਜਾਰੀ ਹੈ। ਪੁਲਿਸ ਹਾਦਸੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਜ਼ਖਮੀ ਬੱਚੇ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਮਾਰੇ ਗਏ ਲੋਕ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਦੇ ਵਸਨੀਕ ਸਨ। ਦਰਅਸਲ, ਫ਼ਿਰੋਜ਼ਾਬਾਦ ਦੇ ਨਾਗਲਾ ਅਨੂਪ ਪਿੰਡ ਦੇ ਲੋਕ ਗੋਗਾ ਮੇਡੀ ਤੋਂ ਵਾਪਸ ਘਰ ਜਾ ਰਹੇ ਸਨ। ਹੁਣ ਤੱਕ ਮਿਲੀ ਜਾਣਕਾਰੀ ਦੇ ਮੁਤਾਬਕ ਸਾਰੇ ਮ੍ਰਿਤਕ ਇੱਕੋ ਪਰਿਵਾਰ ਦੇ ਹਨ। ਇਹ ਸਾਰੇ ਲੋਕ ਕਿਰਾਏ ਦੀ ਅਰਟਿਗਾ ਕਾਰ ਵਿੱਚ ਸਵਾਰ ਸਨ। ਇਸ ਕਾਰ ਵਿੱਚ ਕੁੱਲ 11 ਲੋਕ ਸਵਾਰ ਸਨ। ਇਸ ਹਾਦਸੇ ਵਿੱਚ ਮਹਿਜ਼ ਗੱਡੀ ਦਾ ਡਰਾਈਵਰ, ਇੱਕ ਔਰਤ ਅਤੇ ਇੱਕ ਬੱਚਾ ਬੱਚ ਸਕੇ ਹਨ।
ਇਹ ਵੀ ਪੜ੍ਹੋ : 100 ਕਰੋੜ ਟੀਕੇ ਦੀ ਖੁਰਾਕ ਕੋਈ ਅੰਕੜਾ ਨਹੀਂ, ਇਹ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ: ਮੋਦੀ