ETV Bharat / bharat

ਕਿਸਾਨ ਮਹਾਪੰਚਾਇਤ ’ਚ ਲਏ ਵੱਡੇ ਫੈਸਲੇ, ਜਾਣੋ... - ਕਿਸਾਨ ਮਹਾਪੰਚਾਇਤ ’ਚ ਲਏ ਵੱਡੇ ਫੈਸਲੇ

ਕਰਨਾਲ ਵਿਚ ਕਿਸਾਨਾਂ ਉਤੇ ਲਾਠੀਚਾਰਜ (Lathicharge) ਤੋਂ ਬਾਅਦ ਮਹਾਪੰਚਾਇਤ ਕੀਤੀ ਗਈ ਜਿਸ ਵਿਚ ਚਾਰ ਵੱਡੇ ਫੈਸਲੇ ਲਏ ਗਏ ਹਨ।ਕਿਸਾਨਾਂ ਨੇ ਕਿਹਾ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਤਾਂ 7 ਸਤੰਬਰ ਨੂੰ ਕਰਨਾਲ (Karnal) ਵਿਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਕਿਸਾਨ ਮਹਾਪੰਚਾਇਤ ’ਚ ਲਏ ਵੱਡੇ ਫੈਸਲੇ
ਕਿਸਾਨ ਮਹਾਪੰਚਾਇਤ ’ਚ ਲਏ ਵੱਡੇ ਫੈਸਲੇ
author img

By

Published : Sep 1, 2021, 2:04 PM IST

ਚੰਡੀਗੜ੍ਹ: ਬੀਤੇ ਦਿਨੀਂ ਕਰਨਾਲ ਵਿੱਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਨੂੰ ਲੈ ਕੇ ਕਿਸਾਨ ਆਗੂਆ ਵੱਲੋਂ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਵਿਚ ਮਹਾਂਪੰਚਾਇਤ ਕੀਤੀ ਗਈ ਹੈ।ਇਸ ਮਹਾਪੰਚਾਇਤ ਵਿਚ ਤਿੰਨ ਵੱਡੇ ਐਲਾਨ ਕੀਤੇ ਗਏ ਹਨ।

ਕਿਸਾਨ ਮਹਾ ਪੰਚਾਇਤ ਦੇ ਤਿੰਨ ਵੱਡੇ ਫ਼ੈਸਲੇ

  • ਕਿਸਾਨ ਮਹਾਪੰਚਾਇਤ ਵਿਚ ਕਿਸਾਨ ਤੋਂ ਪਹਿਲੀ ਮੰਗ ਕੀਤੀ ਗਈ ਹੈ ਕਿ ਲਾਠੀਚਾਰਜ (Lathicharge) ਦਾ ਹੁਕਮ ਦੇਣ ਵਾਲੇ ਐਸਡੀਐਮ ਉਤੇ ਕਤਲ ਕੇਸ ਦਰਜ ਕੀਤਾ ਜਾਵੇ।
  • ਲਾਠੀਚਾਰਜ ਦੌਰਾਨ ਮਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਰਾਸ਼ੀ ਅਤੇ ਪਰਿਵਾਰ ਦੇ ਇਕ ਵਿਅਕਤੀ ਨੂੰ ਨੌਕਰੀ ਦਿੱਤੀ ਜਾਵੇ।
  • ਲਾਠੀਚਾਰਜ ਦੌਰਾਨ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਦੋ-ਦੋ ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇ।
  • ਕਿਸਾਨਾਂ ਨੇ ਮੰਗ ਕੀਤੀ ਹੈ ਕਿ ਹਰਿਆਣਾ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਕਿਸਾਨਾਂ ਤੋਂ ਮੁਆਫੀ ਮੰਗੇ।

6 ਸਤੰਬਰ ਤੱਕ ਦਾ ਅਲਟੀਮੇਟਮ

ਮਹਾ ਪੰਚਾਇਤ ਵਿਚ ਤਿੰਨ ਮੰਗਾਂ ਨੂੰ ਰੱਖਿਆ ਗਿਆ ਜਿਸ ਵਿਚ ਲਾਠੀਚਾਰਜ ਕਰਨ ਵਾਲੇ ਤੇ ਮੁਕੱਦਮਾ ਦਰਜ, ਲਾਠੀਚਾਰਜ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 25 ਲੱਖ ਰਪੁਏ ਦੀ ਰਾਸ਼ੀ ਅਤੇ ਜ਼ਖ਼ਮੀਆਂ ਨੂੰ ਦੋ-ਦੋ ਲੱਖ ਰੁਪਏ ਦਿੱਤੇ ਜਾਣ।ਕਿਸਾਨਾਂ ਨੇ ਸਰਕਾਰ ਨੂੰ 6 ਸਤੰਬਰ ਤੱਕ ਦਾ ਅਲਟੀਮੇਟ ਦਿੱਤਾ ਹੈ।ਉਨ੍ਹਾਂ ਨੇ ਕਿਹਾ ਹੈ ਜੇਕਰ ਸਾਡੀਆਂ ਮੰਗਾਂ ਪੂਰੀਆਂ ਨਾ ਹੋਈਆ ਤਾਂ 7 ਸਤੰਬਰ ਨੂੰ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵਗਾ। ਕਿਸਾਨ 7 ਸਤੰਬਰ ਨੂੰ ਕਰਨਾਲ ਅਨਾਜ਼ ਮੰਡੀ ’ਚ ਵੱਡੀ ਮਹਾ ਪੰਚਾਇਤ ਕਰਨਗੇ ਤੇ ਅਣਮਿੱਥੇ ਸਮੇਂ ਲਈ ਸੈਕਟਰੀ ਦਾ ਘੇਰਾਓ ਕੀਤਾ ਜਾਵੇਗਾ।

ਟੋਲ ਪਲਾਜ਼ਾ ਉਤੇ ਹੋਇਆ ਸੀ ਲਾਠੀਚਾਰਜ

ਤੁਹਾਨੂੰ ਦੱਸ ਦੇਈਏ ਕਿ ਕਰਨਾਲ (Karnal) ਦੇ ਬਸਤਾੜਾ ਟੋਲ ਪਲਾਜ਼ਾ 'ਤੇ ਸ਼ਨੀਵਾਰ ਨੂੰ ਕਿਸਾਨਾਂ 'ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿੱਚ ਇਹ ਮਹਾਂਪੰਚਾਇਤ ਸੱਦੀ ਗਈ ਸੀ। ਕਿਸਾਨ ਆਗੂ ਚੜ੍ਹੂਨੀ ਨੇ ਦੱਸਿਆ ਕਿ 6 ਸਤੰਬਰ ਤੱਕ ਦਾ ਸਮਾਂ ਸਰਕਾਰ ਨੂੰ ਦਿੱਤਾ ਗਿਆ ਹੈ, ਜੇ ਸਰਕਾਰ ਸਹਿਮਤ ਨਹੀਂ ਹੋਈ ਤਾਂ 7 ਤਰੀਕ ਨੂੰ ਕਰਨਾਲ ਵਿੱਚ ਇੱਕ ਹੋਰ ਵੱਡੀ ਪੰਚਾਇਤ ਹੋਵੇਗੀ, ਉਸ ਤੋਂ ਬਾਅਦ ਜ਼ਿਲ੍ਹਾ ਸਕੱਤਰੇਤ ਦਾ ਘਿਰਾਓ ਕੀਤਾ ਜਾਵੇਗਾ।

ਇਹ ਵੀ ਪੜੋ:ਅਦਾਕਾਰਾ ਸਾਇਰਾ ਬਾਨੋ ਦੀ ਸਿਹਤ ਖ਼ਰਾਬ, ICU 'ਚ ਭਰਤੀ

ETV Bharat Logo

Copyright © 2024 Ushodaya Enterprises Pvt. Ltd., All Rights Reserved.