ETV Bharat / bharat

ਬਿਹਾਰ ਦੇ ਭਾਗਲਪੁਰ 'ਚ ਧਮਾਕੇ 'ਚ ਕਈ ਲੋਕਾਂ ਦੀ ਮੌਤ, ਦਰਜਨ ਲੋਕ ਜ਼ਖਮੀ

ਭਾਗਲਪੁਰ ਦੇ ਤਾਤਾਰਪੁਰ ਥਾਣਾ ਖੇਤਰ 'ਚ ਇਕ ਘਰ 'ਚ ਅਚਾਨਕ ਧਮਾਕਾ ਹੋਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਦਰਜਨ ਲੋਕ ਜ਼ਖਮੀ ਹੋ ਗਏ। ਫਿਲਹਾਲ ਪ੍ਰਸ਼ਾਸਨ ਵੱਲੋਂ ਮਲਬਾ ਹਟਾਉਣ ਦਾ ਕੰਮ ਜਾਰੀ ਹੈ। ਜੇਕਰ ਮਲਬਾ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਤਾਂ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ।

Major Blast In Bhagalpur Bihar
Major Blast In Bhagalpur Bihar
author img

By

Published : Mar 4, 2022, 7:19 AM IST

Updated : Mar 4, 2022, 11:18 AM IST

ਬਿਹਾਰ: ਭਾਗਲਪੁਰ ਦੇ ਤਾਤਾਰਪੁਰ ਥਾਣਾ ਖੇਤਰ 'ਚ ਇਕ ਘਰ 'ਚ ਅਚਾਨਕ ਧਮਾਕਾ ਹੋਣ ਕਾਰਨ ਪੂਰਾ ਇਲਾਕਾ ਹਿੱਲ ਗਿਆ। ਵੀਰਵਾਰ ਰਾਤ ਕਰੀਬ 11 ਵਜੇ ਹੋਇਆ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੂਰੇ ਘਰ ਦੇ ਜ਼ਮੀਨਦੋਜ਼ ਹੋਣ ਦੇ ਨਾਲ-ਨਾਲ ਆਲੇ-ਦੁਆਲੇ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਇਸ ਹਾਦਸੇ ਵਿੱਚ 7 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਦਰਜਨ ਲੋਕ ਜ਼ਖਮੀ ਹੋ ਗਏ ਹਨ।

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਗੂੰਜ ਦੂਰ-ਦੂਰ ਤੱਕ ਸੁਣਾਈ ਦਿੱਤੀ। ਘਰ ਦੇ ਅੰਦਰ ਹੋਏ ਭਿਆਨਕ ਧਮਾਕੇ ਨਾਲ ਪੂਰੇ ਸ਼ਹਿਰ 'ਚ ਹੜਕੰਪ ਮਚ ਗਿਆ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੁਸਤੈਦੀ ਨਾਲ ਮੌਕੇ 'ਤੇ ਪਹੁੰਚ ਗਈ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਡੀਐਮ, ਐਸਐਸਪੀ ਅਤੇ ਡੀਆਈਜੀ ਵੀ ਮੌਕੇ ’ਤੇ ਪਹੁੰਚ ਗਏ।

ਬਿਹਾਰ ਦੇ ਭਾਗਲਪੁਰ 'ਚ ਧਮਾਕੇ 'ਚ ਕਈ ਲੋਕਾਂ ਦੀ ਮੌਤ

ਫਿਲਹਾਲ ਪ੍ਰਸ਼ਾਸਨ ਵੱਲੋਂ ਮਲਬੇ ਨੂੰ ਸਾਫ ਕਰਨ ਦਾ ਕੰਮ ਜਾਰੀ ਹੈ ਅਤੇ ਮਲਬੇ ਦੀ ਪੂਰੀ ਸਫਾਈ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰਾਂ ਦਾ ਪਟਾਕੇ ਬਣਾਉਣ ਦਾ ਇਤਿਹਾਸ ਰਿਹਾ ਹੈ ਅਤੇ ਇਹ ਧਮਾਕਾ ਵੀ ਪਟਾਕੇ ਬਣਾਉਣ ਦੌਰਾਨ ਹੋਇਆ ਸੀ। ਇਸ ਧਮਾਕੇ ਨਾਲ ਦੋ ਤੋਂ ਤਿੰਨ ਹੋਰ ਘਰ ਪ੍ਰਭਾਵਿਤ ਹੋਣ ਦੀ ਸੂਚਨਾ ਹੈ।

ਥਾਣਾ ਭਾਗਲਪੁਰ ਖੇਤਰ ਦੇ ਡੀਆਈਜੀ ਸੁਜੀਤ ਨੇ ਦੱਸਿਆ ਕਿ ਫਿਲਹਾਲ ਰੈਸਕਿਊ ਜਾਰੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਅਧਿਕਾਰੀ ਵੀ ਮੌਕੇ ਉੱਤੇ ਪਹੁੰਚੇ ਹਨ।

ਇਹ ਵੀ ਪੜ੍ਹੋ: ਮੈਂ ਯੁੱਧ ਦੇਖਿਆ... ਭਾਰਤ ਦੀਆਂ ਧੀਆਂ ਤੋਂ ਜਾਣੋ ਯੂਕਰੇਨ ਯੁੱਧ ਦਾ ਹਾਲ

Last Updated : Mar 4, 2022, 11:18 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.