ETV Bharat / bharat

Mahashivratri 2023: ਜਾਣੋ ਭਾਰਤ ਦੇ ਪ੍ਰਸਿੱਧ 10 ਸ਼ਿਵ ਮੰਦਰਾਂ ਦਾ ਇਤਿਹਾਸ ਤੇ ਮਹੱਤਤਾ - ਰਾਮੇਸ਼ਵਰ ਮਹਾਦੇਵ ਮੰਦਰ

ਭਗਵਾਨ ਸ਼ਿਵ ਜਿਨ੍ਹਾਂ ਦੇ ਦਰ ਤੋਂ ਸਾਰੇ ਹੀ ਸ਼ਰਧਾਲੂਆਂ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਪੂਰੀ ਦੁਨਿਆ 'ਚ ਸ਼ਿਵ ਦੇ ਸ਼ਰਧਾਲੂ ਮੌਜੂਦ ਹਨ। ਇਸੇ ਕਾਰਨ ਪੂਰੀ ਦੁਨਿਆ 'ਚ ਭਗਵਾਨ ਸ਼ਿਵ ਦੇ ਬਹੁਤ ਸਾਰੇ ਮੰਦਰ ਵੀ ਬਣਾਏ ਗਏ ਹਨ। ਇਸ ਖਾਸ ਰਿਪੋਰਟ ਦੇ ਜਰੀਏ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਭਾਰਤ ਦੇ ਉਹ ਕਿਹੜੇ 10 ਮੰਦਰ ਹਨ ਜਿੱਥੇ ਸ਼ਰਧਾਲੂ ਦੂਰੋਂ-ਦੂਰੋਂ ਆ ਕੇ ਆਪਣੀ ਹਾਜ਼ਰੀ ਲਗਵਾਉਂਦੇ ਹਨ ਅਤੇ ਸ਼ਿਵਜੀ ਮਹਾਰਾਜ ਦਾ ਆਸ਼ੀਰਵਾਦ ਲੈਂਦੇ ਹਨ।

.ਭਾਰਤ ਦੇ ਪ੍ਰਸਿੱਧ 10 ਸ਼ਿਵ ਮੰਦਰ
ਭਾਰਤ ਦੇ ਪ੍ਰਸਿੱਧ 10 ਸ਼ਿਵ ਮੰਦਰ
author img

By

Published : Feb 17, 2023, 5:57 PM IST

ਭਗਵਾਨ ਸ਼ਿਵ ਦੇ 10 ਪ੍ਰਸਿੱਧ ਮੰਦਰ

1. ਅਮਰਨਾਥ ਮੰਦਰ: ਸਭ ਤੋਂ ਪਹਿਲਾਂ ਤੀਰਥਾਂ ਦੇ ਤੀਰਥ ਕਹੇ ਜਾਣ ਵਾਲੇ ਅਮਰਨਾਥ ਮੰਦਰ ਦੀ ਗੱਲ ਕਰਦੇ ਹਾਂ। ਜੰਮੂ-ਕਸ਼ਮੀਰ 'ਚ ਸਥਿਤ ਅਮਰਨਾਥ ਮੰਦਰ ਹਿੰਦੂਆਂ ਦਾ ਪ੍ਰਮੁੱਖ ਤੀਰਥ ਸਥਾਨ ਹੈ। ਇਹ ਮੰਦਰ ਇੱਕ ਗੁਫ਼ਾ ਦੇ ਰੂਪ 'ਚ ਸਥਿਤ ਹੈ। ਉੱਚੀਆਂ ਪਹਾੜੀਆਂ ਨਾਲ ਘਿਿਰਆ ਇਹ ਮੰਦਰ ਪੂਰੀ ਦੁਨੀਆ ਦੇ ਸਭ ਤੋਂ ਪ੍ਰਸਿੱਧ ਤੀਰਥ ਸਥਾਨਾਂ 'ਚ ਗਿਿਣਆ ਜਾਂਦਾ ਹੈ। ਹਰ ਸਾਲ ਲੱਖਾਂ ਲੋਕ ਇਹ ਸ਼ਿਵਜੀ ਦਾ ਆਸ਼ੀਰਵਾਦ ਲੈਣ ਆਉਂਦੇ ਹਨ। ਇਹ ਕਸ਼ਮੀਰ ਦਾ ਸਭ ਤੋਂ ਪੁਰਾਣਾ ਮੰਦਰ ਹੈ ਜੋ 5ਵੀਂ ਸਦੀ 'ਚ ਬਣਿਆ ਸੀ। ਇਹ ਮੰਦਰ ਇੱਕ ਤੰਗ ਖੱਡ 'ਚ ਸਥਿਤ ਹੈ, ਜਿਸ ਦੀ ਉਚਾਈ ਸਮੁੰਦਰ ਤਲ ਤੋਂ 3888 ਮੀਟਰ ਹੈ। ਇਹ ਮੰਦਰ ਬਰਫ਼ ਦੀ ਕੁਦਰਤੀ ਰਚਨਾ ਤੋਂ ਤਿਆਰ ਕੀਤਾ ਗਿਆ ਹੈ। ਇਸ ਮੰਦਰ ਨੂੰ ਜੁਲਾਈ ਤੋਂ ਅਗਸਤ ਮਹੀਨਿਆਂ ਦੌਰਾਨ ਦੇਖਿਆ ਜਾ ਸਕਦਾ ਹੈ।ਇੱਥੇ ਆਉਣ ਲਈ ਸਿਹਤ ਸਰਟੀਫ਼ਿਕੇਟ ਦਾ ਹੋਣਾ ਲਾਜ਼ਮੀ ਹੈ।ਇਸ ਮੰਦਰ 'ਚ ਸਵੇਰੇ 4 ਵਜੇ ਤੋਂ ਰਾਤ 11 ਵਜੇ ਤੱਕ ਦਰਸ਼ਨ ਕੀਤੇ ਜਾ ਸਕਦੇ ਹਨ।

2. ਕੇਦਾਰਨਾਥ ਮੰਦਰ: ਭਗਵਾਨ ਸ਼ਿਵ ਦੇ ਪ੍ਰਮੁੱਖ ਮੰਦਰਾਂ ਚੋਂ ਇੱਕ ਮੰਦਰ ਕੇਦਾਰਨਾਥ ਵੀ ਹੈ ਜੋ ਕਿ ਉਤਰਾਖੰਡ 'ਚ ਸਥਿਤ ਹੈ। ਇਸ ਮੰਦਰ ਦੀ ਸਮੁੰਦਰ ਤਲ ਤੋਂ ਉਚਾਈ 3583 ਮੀਟਰ ਹੈ। ਚਾਰਧਾਮ ਦੀ ਯਾਤਰਾ 'ਚ ਕੇਦਾਰਨਾਥ ਮੰਦਰ ਵੀ ਸ਼ਾਮਿਲ ਹੈ। ਉਤਰਾਖੰਡ 'ਚ ਬਦਰੀਨਾਥ ਅਤੇ ਕੇਦਾਰਨਾਥ ਦੇ ਦੋ ਪ੍ਰਮੁੱਖ ਤੀਰਥ ਸਥਾਨ ਹਨ। ਇਨ੍ਹਾਂ ਦੋਵਾਂ ਮੰਦਰਾਂ ਦੇ ਦਰਸ਼ਨਾਂ ਦੀ ਕਾਫ਼ੀ ਮਹਾਨਤਾ ਹੈ। ਕੇਦਾਰਨਾਥ ਮੰਦਰ ਲਈ ਲਿਿਖਆ ਜਾਂਦਾ ਹੈ ਕਿ ਜੇਕਰ ਕੋਈ ਵਿਅਕਤੀ ਕੇਦਾਰਨਾਥ ਦੇ ਦਰਸ਼ਨਾਂ ਤੋਂ ਬਿਨਾਂ ਬਦਰੀਨਾਥ ਦੇ ਦਰਸ਼ਨ ਕਰਦਾ ਹੈ ਉਸ ਦੀ ਯਾਤਰਾ ਸਫ਼ਲ ਨਹੀਂ ਮੰਨੀ ਜਾਂਦੀ ਹੈ। ਮੌਸਮ ਦੀ ਸਥਿਤੀ ਗੰਭੀਰ ਹੋਣ ਕਾਰਨ ਦਰਸ਼ਨਾਂ ਲਈ ਇਹ ਮੰਦਰ ਕੇਵਲ ਅਪ੍ਰੈਲ ਤੋਂ ਨਵੰਬਰ ਤੱਕ ਹੀ ਖੋਲ੍ਹਿਆ ਜਾਂਦਾ ਹੈ। ਗੌਰੀਕੁੰਡ ਦੇ ਦਰਸ਼ਨ ਕਰਨ ਲਈ ਵੀ ਤੁਹਾਨੂੰ ਲਗਭਗ 18 ਕਿਲੋਮੀਟਰ ਦੀ ਦੂਰੀ ਤਹਿਤ ਕਰਨੀ ਪਵੇਗੀ।

3. ਲੰਿਗਰਾਜ ਮੰਦਰ: ਭਗਵਾਨ ਸ਼ਿਵ ਦਾ ਇੱਕ ਮੰਦਰ ਭੁਵਨੇਸ਼ਵਰ 'ਚ ਸਥਿਤ ਹੈ ਜਿਸ ਦਾ ਨਾਮ ਲੰਿਗਰਾਜ ਮੰਦਰ ਹੈ। ਇਹ ਸਭ ਤੋਂ ਪੁਰਾਣੇ ਮੰਦਰਾਂ ਵਿਚੋਂ ਇੱਕ ਹੈ। ਸ੍ਰੀ ਲੰਿਗਰਾਜ ਮੰਦਰ ਨੂੰ ਜਗਨਨਾਥ ਧਾਮ ਪੁਰੀ ਦਾ ਸਹਾਇਕ ਸ਼ਿਵ ਮੰਦਰ ਮੰਨਿਆ ਜਾਂਦਾ ਹੈ। ਜਗਨਨਾਥ ਆਉਣ ਵਾਲੇ ਹਰ ਸ਼ਰਧਾਲੂ ਨੂੰ ਆਪਣੀ ਯਾਤਰਾ ਨੂੰ ਪੂਰਾ ਕਰਨ ਲਈ ਇਸ ਮੰਦਰ ਦੇ ਦਰਸ਼ਨ ਕਰਨੇ ਚਾਹੀਦੇ ਹਨ। ਇਸ ਮੰਦਰ 'ਚ ਅੱਧੇ ਸ੍ਰੀ ਵਿਸ਼ਨੂੰ ਅਤੇ ਅੱਧੇ ਭਗਵਾਨ ਸ਼ਿਵ ਦਾ ਤ੍ਰਿਭੁਵਨੇਸ਼ਵਰ ਸਰੂਪ ਮੌਜੂਦ ਹੈ। ਇਸ ਲਈ ਇਸ ਨੂੰ ਹਰੀ-ਹਰ ਵੀ ਕਿਹਾ ਜਾਂਦਾ ਹੈ। ਮੰਦਰ ਦੇ ਅੰਦਰ ਜਾਂਦੇ ਹੀ ਤੁਹਾਨੂੰ ਇੱਕ ਤ੍ਰਿਸ਼ੈਲ ਦਿਖਾਈ ਦੇਵਾਗਾ। ਸ਼ਿਵ ਦੇ ਵੱਖ-ਵੱਖ ਰੂਪਾਂ ਦੇ ਨਾਲ ਇਸ ਮੰਦਰ 'ਚ ਮੁੱਖ ਮੰਦਰ ਦੇ ਆਲੇ-ਦੁਆਲੇ ਹੋਰ ਦੇਵੀ-ਦੇਵਤਿਆਂ ਦੇ 108 ਵੱਡੇ ਅਤੇ ਛੋਟੇ ਮੰਦਰ ਵੀ ਸਥਿਤ ਹਨ। ਇਸ ਮੰਦਰ ਨੂੰ ਅਸਲ 'ਚ ਛੇਵੀਂ ਸਦੀ 'ਚ ਬਣਾਇਆ ਗਿਆ ਸੀ, ਪਰ 11ਵੀਂ ਸਦੀ 'ਚ ਇਸ ਨੂੰ ਮੁੜ ਤੋਂ ਪੂਰੀ ਤਰ੍ਹਾਂ ਨਾਲ ਬਣਾਇਆ ਗਿਆ ਸੀ। ਇਸ ਮੰਦਰ 'ਚ ਸ਼ਰਧਾਲੂ ਸ਼ਿਵਰਾਤਰੀ ਮੌਕੇ ਖਾਸ ਤੌਰ 'ਤੇ ਪਹੁੰਚੇ ਹਨ।

4. ਭੀਮਾਸ਼ੰਕਰ ਮੰਦਰ: ਹਿੰਦੂਆਂ ਦੇ 12 ਪੂਜਨੀਕ ਜਯੋਤਿਰਲੰਿਗਾਂ ਵਿੱਚੋਂ ਇੱਕ ਭੀਮਾਸ਼ੰਕਰ ਮੰਦਰ ਵੀ ਹੈ। ਭੀਮਾਸ਼ੰਕਰ ਮੰਦਰ ਭੀਮਾ ਨਦੀ ਦਾ ਉਤਪੱਤੀ ਬਿੰਦੂ ਵੀ ਹੈ , ਜੋ ਦੱਖਣ-ਪੱਛਮ ਵੱਲ ਵਹਿੰਦੀ ਹੈ ਅਤੇ ਬਾਅਦ 'ਚ ਕ੍ਰਿਸ਼ਨਾ ਨਦੀ ਵਿੱਚ ਮਿਲ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਦੇਵੀ-ਦੇਵਤਿਆਂ ਦੇ ਕਹਿਣ 'ਤੇ ਭਗਵਾਨ ਸ਼ਿਵ ਨੇ ਭੀਮਾ ਦੇ ਰੂਪ ਸਰਹੱਦੀ ਪਹਾੜੀਆਂ 'ਤੇ ਨਿਵਾਸ ਕੀਤਾ ਸੀ। ਤ੍ਰਿਪਰਾਸਰ ਰਾਖਸ਼ਸ ਨਾਲ ਭਿਆਨਕ ਲੜਾਈ ਤੋਂ ਬਾਅਦ ਭਗਵਾਨ ਸ਼ਿਵ ਨੇ ਉਸ ਨੂੰ ਮਾਰ ਦਿੱਤਾ ਸੀ । ਲੜਾਈ ਤੋਂ ਬਾਅਦ ਜੋ ਗਰਮੀ ਪੈਦਾ ਹੋਈ ਸੀ ਉਸ ਨਾਲ ਇਹ ਸੁੱਕ ਗਈ ਸੀ। ਜਿਸ ਤੋਂ ਬਾਅਦ ਸ਼ਿਵਜੀ ਦੇ ਪਸੀਨੇ ਨਾਲ ਫਿਰ ਤੋਂ ਭੀਮਾ ਨੀਦ ਬਣੀ।

5. ਕਾਸ਼ੀ ਵਿਸ਼ਵਨਾਥ ਮੰਦਰ: ਇਹ ਮੰਦਰ ਉੱਤਰ ਪ੍ਰਦੇਸ਼ 'ਚ ਸਥਿਤ ਹੈ। ਵਾਰਾਣਸੀ ਸ਼ਹਿਰੀ 'ਚ ਸਥਿਤ ਭਗਵਾਨ ਸ਼ਿਵ ਦਾ ਇਹ ਪੁਰਾਤਨ ਮੰਦਰ ਹਿੰਦੂ ਮੰਦਰਾਂ ਵਿਚੋਂ ਇੱਕ ਹੈ, ਜੋ ਕਿ ਗੰਗਾ ਨਦੀ ਦੇ ਪੱਛਮੀ ਕੰਢੇ 'ਤੇ ਸਥਿਤ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਇਹ ਮੰਦਰ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦਾ ਮੂਲ ਸਥਾਨ ਹੈ। 11ਵੀਂ ਸਦੀ 'ਚ ਰਾਜਾ ਹਰੀਸ਼ਚੰਦਰ ਨੇ ਇਸ ਦਾ ਨਵੀਨੀਕਰਨ ਕੀਤਾ ਸੀ। ਅਤੇ ਮਹੁੰਮਦ ਗੋਰੀ ਨੇ ਇਸ ਨੂੰ 1194 'ਚ ਢਾਹ ਦਿੱਤਾ ਸੀ। ਜਿਸ ਨੂੰ ਇਕ ਇਕ ਵਾਰ ਫਿਰ ਬਣਾਇਆ ਗਿਆ ਤੇ ਮੁੜ 1447 'ਚ ਸੁਲਤਾਨ ਮਹਿਮੂਦ ਸ਼ਾਹ ਨੇ ਦੁਬਾਰਾ ਢਾਹ ਦਿੱਤਾ ਸੀ। ਇਸ ਧਾਰਮਿਕ ਅਸਥਾਨ ਬਾਰੇ ਆਖਿਆ ਜਾਂਦਾ ਹੈ ਕਿ ਜੋ ਵੀ ਲੋਕ ਕਾਸ਼ੀ ਵਿਸ਼ਵਨਾਥ 'ਚ ਆਖਰੀ ਸਾਹ ਲੈਂਦੇ ਹਨ, ਉਹ ਜਨਮ-ਮਰਨ ਦੇ ਗੇੜ ਤੋਂ ਛੁਟਕਾਰਾ ਪਾ ਲੈਂਦੇ ਹਨ।

6. ਤਾਰਕੇਸ਼ਵਰ ਮੰਦਰ: ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ 'ਚ ਸਥਿਤ ਇਸ ਮੰਦਰ 'ਚ ਲੰਿਗਮ ਦੀ ਪੂਜਾ ਕੀਤੀ ਜਾਂਦੀ ਹੈ। ਉਹ ਅਸਲ ਵਿੱਚ ਰਾਜਾ ਵਿਸ਼ਨੂੰ ਦਾਸ ਦੁਆਰਾ ਜੰਗਲ ਵਿੱਚ ਪਾਇਆ ਗਿਆ ਸੀ। ਭਗਵਾਨ ਸ਼ਿਵ ਦੇ ਸੁਪਨੇ 'ਤੇ ਰਾਜਾ ਵਿਸ਼ਨੂੰ ਦਾਸ ਨੇ ਮੰਦਰ ਦਾ ਨਿਰਮਾਣ ਕੀਤਾ ਜਿਵੇਂ ਕਿ ਇਹ ਅੱਜ ਖੜ੍ਹਾ ਹੈ ਅਤੇ ਪੱਛਮੀ ਬੰਗਾਲ ਦੇ ਹਿੰਦੂਆਂ ਵਿੱਚ ਇੱਕ ਬਹੁਤ ਪ੍ਰਸਿੱਧ ਤੀਰਥ ਸਥਾਨ ਹੈ। ਇਹ ਮੰਦਰ ਗੰਗਾ ਕਿਨਾਰੇ ਬਾਰੀਆ ਘਾਟ 'ਤੇ ਬਣਿਆ ਹੋਇਆ ਹੈ। ਮਹਾਸ਼ਿਵਰਾਤਰੀ ਮੌਕੇ ਇੱਥੇ ਸ਼ਰਧਾਲੂਆਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਦਾ ਹੈ।

7. ਸੋਮਨਾਥ ਮੰਦਰ: ਗੁਜਰਾਤ ਦਾ ਸੋਮਨਾਥ ਮੰਦਰ ਪਹਿਲਾ ਅਤੇ ਸਭ ਤੋਂ ਖਾਸ ਮੰਦਰ ਹੈ।ਇਹ ਪ੍ਰਭਾਸ 'ਚ ਸਥਿਤ ਹੈ, ਜੋ ਵੇਰਵਾਲ ਬੰਦਰਗਾਹ ਤੋਂ ਥੋੜੀ ਦੂਰ ਹੈ। ਮੰਦਰ ਦੇ ਬਾਹਰ ਵੱਲਭ ਭਾਈ ਪਟੇਲ, ਰਾਣੀ ਅਹਿਿਲਆਬਾਈ ਦੀਆਂ ਮੂਰਤੀਆਂ ਵੀ ਸਥਾਪਿਤ ਹਨ। ਜਦੋਂ ਤੁਸੀਂ ਮੰਦਰ ਦੇ ਅੰਦਰ ਆਉਂਦੇ ਹੋ ਤਾਂ ਤੁਹਾਨੂੰ ਮੰਦਰ ਦੇ ਉੱਪਰ ਇੱਕ ਕਲਸ਼ ਰੱਖਿਆ ਦਿਖਾਈ ਦੇਵੇਗਾ। ਇਸ ਕਲਸ਼ ਦਾ ਭਾਰ ਲਗਭਗ 10 ਟਨ ਅਤੇ ਇੱਥੇ ਲਹਿਰਾਏ ਝੰਡੇ ਦੀ ਉਚਾਈ 27 ਫੁੱਟ ਹੈ ਇਸ ਤੋਂ ਇਲਾਵਾ ਜੇਕਰ ਇਸ ਦੇ ਘੇਰੇ ਦੀ ਗੱਲ ਕਰੀਏ ਤਾਂ 1 ਫੁੱਟ ਹੈ। ਇਸ ਮੰਦਰ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ।

ਸ਼ਿਵ ਪੁਰਾਣ ਮੁਤਾਬਿਕ, ਚੰਦਰ ਦੇਵ ਨੇ ਰਾਜਾ ਦਰਕਸ਼ ਪ੍ਰਜਾਪਤੀ ਦੇ ਸਰਾਪ ਤੋਂ ਛੁਟਕਾਰਾ ਪਾਉਣ ਲਈ ਇੱਥੇ ਭਗਵਾਨ ਸ਼ਿਵ ਦੀ ਤਪੱਸਿਆ ਕੀਤੀ ਸੀ। ਉਨ੍ਹਾਂ ਨੇ ਇੱਥੇ ਜਯੋਤਿਰਲੰਿਗ ਦੇ ਰੂਪ 'ਚ ਬਿਰਾਜਮਾਨ ਹੋਣ ਦੀ ਪ੍ਰਾਰਥਨਾ ਕੀਤੀ ਸੀ। ਤੁਹਾਨੂੰ ਦੱਸ ਦਈਏ ਕਿ ਸੋਮ ਚੰਦਰਮਾ ਦਾ ਹੀ ਇੱਕ ਨਾਮ ਹੈ। ਚੰਦਰਮਾ ਨੇ ਇੱਥੇ ਸ਼ਿਵ ਨੂੰ ਆਪਣਾ ਨਾਥ ਸਵਾਮੀ ਮੰਨ ਕੇ ਤਪੱਸਿਆ ਕੀਤੀ ਸੀ । ਜਿਸ ਕਾਰਨ ਇਸ ਜਯੋਤਿਰਲੰਿਗ ਨੂੰ ਸੋਮਨਾਥ ਕਿਹਾ ਜਾਂਦਾ ਹੈ।

8. ਰਾਮੇਸ਼ਵਰ ਮਹਾਦੇਵ ਮੰਦਰ: ਇਹ ਮੰਦਰ ਵਿੰਧਿਆਚਲ ਵਿੱਚ ਸਥਿਤ ਹੈ। ਇਹ ਇੱਕ ਪ੍ਰਾਚੀਨ ਮੰਦਰ ਹੈ। ਧਾਰਮਿਕ ਮਾਨਤਾਵਾਂ ਮੁਤਾਬਿਕ ਮੰਨਿਆ ਜਾਂਦਾ ਹੈ ਕਿ ਤੇ੍ਰਤਾਯੁਗ ਵਿੱਚ ਘਾਟ 'ਤੇ ਰਾਮਗਯਾ ਘਾਟ 'ਤੇ ਸਰਾਧ ਕਾਰਨ ਤੋਂ ਬਾਅਦ, ਭਗਵਾਨ ਰਾਮ ਨੇ ਇੱਥੇ ਸ਼ਿਵਲੰਿਗ ਦੀ ਸਥਾਪਨਾ ਕੀਤੀ ਸੀ।

9. ਬਦੇਵਰਾ ਨਾਥ ਮੰਦਰ: ਬਦੇਵਰਾ ਨਾਥ ਮੰਦਰ ਮਿਰਜ਼ਾਪੁਰ ਦੇ ਜਿਗਨਾ ਇਲਾਕੇ ਦੇ ਪਿੰਡ ਬਦੇਵਰਾ ਚੌਬੇ ਵਿੱਚ ਸਥਿਤ ਹੈ। ਇਹ ਮੰਦਰ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਹੈ। ਮੰਨਿਆ ਜਾਂਦਾ ਹੈ ਕਿ ਇੱਥੋਂ ਦੇ ਹਵਨ ਕੁੰਡ ਦਾ ਪ੍ਰਸ਼ਾਦ ਛਕਣ ਨਾਲ ਗਠੀਏ ਵਰਗੀ ਲਾਇਲਾਜ ਬਿਮਾਰੀ ਤੋਂ ਛੁਟਾਕਾਰਾ ਮਿਲਦਾ ਹੈ। ਇਸ ਦੇ ਇਲਾਜ ਲਈ ਲੋਕ ਦੂਰੋਂ-ਦੂਰੋਂ ਇਸ ਮੰਦਰ ਵਿੱਚ ਆਉਂਦੇ ਹਨ।

10. ਬੁਢੇਨਾਥ ਮੰਦਰ: ਬੁਢੇਨਾਥ ਮੰਦਰ ਮਿਰਜ਼ਾਪੁਰ ਵਿੱਚ ਸਥਿਤ ਇੱਕ ਪ੍ਰਚੀਨ ਮੰਦਰ ਹੈ। ਇਹ ਮਿਰਜਾਪੁਰ ਵਿੱਚ ਸੱਤੀ ਰੋਡ ਉੱਤੇ ਮੌਜੂਦ ਹੈ। ਮਹਾਂਸ਼ਿਵਰਾਤਰੀ ਦੇ ਮੌਕੇ ਇਸ ਮੰਦਰ ਵਿਚੋਂ ਦੂਰੋਂ-ਦੂਰੋਂ ਸ਼ਰਧਾਲੂ ਆਉਂਦੇ ਹਨ। ਪੁਰਾਣੇ ਸਮੇਂ ਵਿੱਚ ਕਸ਼ਮੀਰ ਤੇ ਨੇਪਾਲ ਦੇ ਰਾਜਿਆਂ ਨੇ ਇਸ ਮੰਦਰ ਦੀ ਸਾਂਭ ਸੰਭਾਲ ਕੀਤੀ ਹੈ। ਇਸ ਮੰਦਰ ਵਿੱਚ ਅਸ਼ਟਧਾਤੂ ਦੀਆਂ ਘੰਟੀਆਂ ਅੱਜ ਵੀ ਮੌਕੂਦ ਹਨ। ਇਨ੍ਹਾਂ ਘੰਟੀਆਂ ਨੂੰ ਰਾਜਿਆਂ ਦੁਆਰਾ ਹੀ ਮੰਦਰ 'ਚ ਚੜਾਇਆ ਗਿਆ ਸੀ।

ਇਹ ਸਨ ਭਾਰਤ ਦੇ 10 ਸ਼ਿਵਜੀ ਮਹਾਰਾਜ ਦੇ ਪ੍ਰਸਿੱਧ ਮੰਦਰ। ਇਨ੍ਹਾਂ ਮੰਦਰਾਂ ਵਿੱਚ ਜਾ ਕੇ ਤੁਸੀਂ ਸ਼ਿਵਜੀ ਭਗਵਾਨ ਦੇ ਦਰਸ਼ਨ ਕਰ ਸਕਦੇ ਹਨ।

ਇਹ ਵੀ ਪੜ੍ਹੋ: 11 Rudar Shiv Mandir : ਬਰਨਾਲਾ ਵਿੱਚ ਹੈ ਰਾਜੇ ਦਾ ਕੋਹੜ ਕੱਟਣ ਵਾਲਾ 11 ਰੁਦਰ ਸ਼ਿਵ ਮੰਦਿਰ, ਪੜ੍ਹੋ ਕਿਵੇਂ ਪੂਰੀਆਂ ਹੁੰਦੀਆਂ ਨੇ ਮੁਰਾਦਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.