ETV Bharat / bharat

Ruckus Over Delhi Excise Policy ਦਿੱਲੀ ਦੀ ਸ਼ਰਾਬ ਨੀਤੀ ਤੇ ਸਿਸੋਦੀਆ ਹੰਗਾਮੇ ਵਿੱਚ ਮਹਾਰਾਣਾ ਪ੍ਰਤਾਪ ਤੇ ਔਰੰਗਜ਼ੇਬ ਦੀ ਐਂਟਰੀ

author img

By

Published : Aug 23, 2022, 7:06 AM IST

ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਵਿੱਚ ਕਥਿਤ ਭ੍ਰਿਸ਼ਟਾਚਾਰ ਦੀ ਸੀਬੀਆਈ ਜਾਂਚ ਵਿਚਕਾਰ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਦੋਸ਼ਾਂ ਵਿੱਚ ਮਹਾਰਾਣਾ ਪ੍ਰਤਾਪ ਅਤੇ ਔਰੰਗਜ਼ੇਬ ਦਾਖਲ (Ruckus over delhi excise policy) ਹੋ ਗਏ ਹਨ। ਸੋਮਵਾਰ ਨੂੰ (delhi liquor policy controversy) ਮਨੀਸ਼ ਸਿਸੋਦੀਆ ਨੇ ਭਾਜਪਾ ਵਲੋਂ ਪਾਰਟੀ ਵਿੱਚ ਸ਼ਾਮਲ ਹੋ ਜਾਣ ਦੇ ਆਫ਼ਰ ਬਾਰੇ ਟਵੀਟ ਕਰਕੇ ਰਾਜਨੀਤੀ ਵਿੱਚ ਹਲਚਲ ਪੈਦਾ ਕਰ ਦਿੱਤੀ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਕਤਲ ਕਰਨ ਵਿੱਚ ਮਾਹਰ ਭਾਜਪਾ ਦਿੱਲੀ (Delhi Excise Policy) ਵਿੱਚ ਵੀ ਸਾਮ-ਦਾਮ-ਦੰਡ-ਭੇਦ ਲਗਾ ਕੇ ਦਿੱਲੀ ਸਰਕਾਰ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Ruckus Over Delhi Excise Policy, delhi liquor policy controversy, Manish Sisodiya Descendants of Maharana Pratap
Ruckus Over Delhi Excise Policy

ਨਵੀਂ ਦਿੱਲੀ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਤੋਂ ਸੰਦੇਸ਼ ਮਿਲਿਆ ਹੈ ਕਿ ਉਹ ਆਮ ਆਦਮੀ ਪਾਰਟੀ ਨੂੰ ਤੋੜ ਕੇ ਭਾਜਪਾ 'ਚ (Ruckus over delhi excise policy) ਸ਼ਾਮਲ ਹੋ ਜਾਣ, ਭਾਜਪਾ ਉਨ੍ਹਾਂ ਖਿਲਾਫ ਚੱਲ ਰਹੇ ਸੀਬੀਆਈ-ਈਡੀ ਦੇ ਕੇਸ ਬੰਦ ਕਰਵਾ ਦੇਵੇਗੀ। ਆਪਣੇ ਹੀ ਟਵੀਟ ਦੇ ਜਵਾਬ ਵਿੱਚ ਸਿਸੋਦੀਆ ਨੇ ਕਿਹਾ ਕਿ ਮੈਂ ਇੱਕ ਰਾਜਪੂਤ ਹਾਂ, (Manish Sisodiya Descendants of Maharana Pratap) ਮਹਾਰਾਣਾ ਪ੍ਰਤਾਪ ਦਾ ਵੰਸ਼ਜ ਹਾਂ। ਮੈਂ ਆਪਣਾ ਸਿਰ ਵੱਢ ਲਵਾਂਗਾ, ਪਰ ਭ੍ਰਿਸ਼ਟ-ਸਾਜ਼ਿਸ਼ੀਆਂ ਅੱਗੇ ਨਹੀਂ ਝੁਕਾਂਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਮੇਰੇ ਖਿਲਾਫ ਸਾਰੇ ਕੇਸ ਝੂਠੇ ਹਨ, ਭਾਜਪਾ ਨੇ ਜੋ ਵੀ ਕਰਨਾ ਹੈ, ਕਰ ਲੈਣ। ਮਨੀਸ਼ ਸਿਸੋਦੀਆ ਨੇ ਆਪਣੇ ਆਪ ਨੂੰ ਮਹਾਰਾਣਾ ਪ੍ਰਤਾਪ ਦਾ ਵੰਸ਼ਜ ਦੱਸਣ ਦੀ ਗੱਲ ਉਦੋਂ ਕੀਤੀ, ਜਦੋਂ ਉਹ ਕੁਝ ਸਮੇਂ ਬਾਅਦ ਦਿੱਲੀ ਤੋਂ ਗੁਜਰਾਤ ਦੇ ਚੋਣ ਦੌਰੇ 'ਤੇ ਜਾਣ (BJP offers to sisodia for join party) ਵਾਲੇ ਸਨ।

Ruckus Over Delhi Excise Policy, delhi liquor policy controversy, Manish Sisodiya Descendants of Maharana Pratap
ਦਿੱਲੀ ਦੀ ਸ਼ਰਾਬ ਨੀਤੀ ਤੇ ਸਿਸੋਦੀਆ ਹੰਗਾਮੇ ਵਿੱਚ ਮਹਾਰਾਣਾ ਪ੍ਰਤਾਪ ਤੇ ਔਰੰਗਜ਼ੇਬ ਦੀ ਐਂਟਰੀ

ਇਸ ਦੇ ਪਿੱਛੇ ਦੱਸਿਆ ਜਾ ਰਿਹਾ ਹੈ ਕਿ ਮਨੀਸ਼ ਸਿਸੋਦੀਆ ਗੁਜਰਾਤ ਵਿੱਚ ਰਾਜਪੂਤਾਂ ਨੂੰ ਵੀ ਸਾਧਣ ਦੀ ਤਿਆਰੀ ਕਰ ਰਹੇ ਹਨ। ਨਤੀਜੇ ਵਜੋਂ ਉਨ੍ਹਾਂ ਦੇ ਗੁਜਰਾਤ ਰਵਾਨਾ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਨੇ ਵੀ ਪ੍ਰੈੱਸ ਕਾਨਫਰੰਸ ਕਰਕੇ ਜਾਤੀ ਕਾਰਡ ਖੇਡਿਆ ਅਤੇ ਸਿਸੋਦੀਆ ਨੂੰ ਮਹਾਰਾਣਾ ਪ੍ਰਤਾਪ ਦਾ ਵੰਸ਼ਜ ਦੱਸਿਆ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 'ਆਪ' ਦੇ ਬੁਲਾਰੇ ਅਤੇ ਸੰਸਦ ਮੈਂਬਰ ਸੰਜੇ ਸਿੰਘ ਨੇ ਸਿਸੋਦੀਆ ਨੂੰ ਮਹਾਰਾਣਾ ਪ੍ਰਤਾਪ ਦਾ ਵੰਸ਼ਜ ਦੱਸ ਕੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ 'ਤੇ ਪਲਟਵਾਰ ਕੀਤਾ। ਕਿਹਾ ਜਾ ਰਿਹਾ ਹੈ ਕਿ ਇਸ ਸਾਲ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਹੋਣ ਕਾਰਨ ਆਮ ਆਦਮੀ ਪਾਰਟੀ ਹੁਣ ਸਿਸੋਦੀਆ ਨੂੰ ਇਮਾਨਦਾਰ ਅਤੇ ਵਧੀਆ ਸਿੱਖਿਆ ਮੰਤਰੀ ਦੱਸ ਕੇ ਉਨ੍ਹਾਂ ਦਾ ਬਚਾਅ ਤਾਂ ਕਰ ਹੀ ਰਹੀ ਹੈ, ਦੂਜੇ ਪਾਸੇ ਉਨ੍ਹਾਂ ਦੀ ਜਾਤੀ ਦਾ ਸਹਾਰਾ ਲੈ ਕੇ ਲਾਭ ਲੈਣ ਦੀ ਕੋਸ਼ਿਸ਼ ਵੀ ਕਰੇਗੀ।

ਦੂਜੇ ਪਾਸੇ ਬੀਜੇਪੀ ਨੇਤਾ ਕਪਿਲ ਮਿਸ਼ਰਾ ਨੇ ਮਨੀਸ਼ ਸਿਸੋਦੀਆ ਨੂੰ ਮਹਾਰਾਣਾ ਪ੍ਰਤਾਪ ਦੇ ਵੰਸ਼ਜ ਹੋਣ ਅਤੇ ਵਿਕਟਿਮ ਕਾਰਡ (delhi liquor policy controversy) ਖੇਡਣ ਦਾ ਇਕ ਵੀਡੀਓ ਜਾਰੀ ਕਰ ਕੇ ਕਿਹਾ ਕਿ ਸਿਸੋਦੀਆ ਹੁਣ ਮਹਾਰਾਣਾ ਪ੍ਰਤਾਪ ਦੀ ਗੱਲ ਕਰ ਰਹੇ ਹਨ। ਕਪਿਲ ਮਿਸ਼ਰਾ ਨੇ ਕਿਹਾ ਕਿ ਕੇਜਰੀਵਾਲ ਅਤੇ ਸਿਸੋਦੀਆ ਨੇ ਸਾਰੀ ਉਮਰ ਔਰੰਗਜ਼ੇਬ ਦੀ ਗੱਲ ਕੀਤੀ ਹੈ। ਇੰਨਾ ਹੀ ਨਹੀਂ, ਔਰੰਗਜ਼ੇਬ ਦੀ ਗੱਲ ਕਰਨ ਵਾਲਿਆਂ ਦੇ ਪੈਰ ਚੱਟੇ ਹਨ। ਉਨ੍ਹਾਂ ਨੇ ਤੁਸ਼ਟੀਕਰਨ ਦੀ ਰਾਜਨੀਤੀ ਕੀਤੀ ਹੈ। ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਮਹਾਰਾਣਾ ਪ੍ਰਤਾਪ ਦਾ ਨਾਂ ਲੈ ਰਹੇ ਹਨ, ਕਿਉਂਕਿ ਉਨ੍ਹਾਂ ਦੀ ਚੋਰੀ ਫੜੀ ਗਈ ਸੀ। ਕਪਿਲ ਸ਼ਰਮਾ ਨੇ ਕਿਹਾ ਕਿ ਚੋਰ, ਭ੍ਰਿਸ਼ਟ, ਰਿਸ਼ਵਤਖੋਰ ਹੁਣ ਮਹਾਰਾਣਾ ਦਾ ਨਾਂਅ ਲੈਣ, ਇਹ ਮਹਾਰਾਣਾ ਪ੍ਰਤਾਪ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਰਾਜਪੂਤ ਸਮਾਜ ਦੇ ਲੋਕ ਸਿਸੋਦੀਆ ਤੋਂ ਨਾਰਾਜ਼ ਹਨ।

ਇਸ ਦੇ ਨਾਲ ਹੀ, ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾਰੀ ਨੇ ਮਨੀਸ਼ ਸਿਸੋਦੀਆ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਉਨ੍ਹਾਂ ਦਾ ਗੁੱਸਾ ਦਰਸਾਉਂਦਾ ਹੈ ਕਿ ਉਹ ਭ੍ਰਿਸ਼ਟਾਚਾਰ (Ruckus over delhi excise policy) 'ਚ ਡੂੰਘੇ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਸ਼ਰਾਬ ਘੁਟਾਲੇ ਦੇ ਦੋਸ਼ਾਂ ਵਿੱਚ ਘਿਰੇ ਹੋਏ ਹਨ ਅਤੇ ਮਹਾਰਾਣਾ ਪ੍ਰਤਾਪ ਨਾਲ ਤੁਲਨਾ ਕਰ ਰਹੇ ਹਨ। ਭਾਜਪਾ ਦੇ ਸੰਸਦ ਮੈਂਬਰ ਪ੍ਰਵੇਸ਼ ਸਿੰਘ ਨੇ ਟਵੀਟ ਕੀਤਾ ਕਿ ਅਸੀਂ ਜਾਤੀ ਧਰਮ ਦੀ ਰਾਜਨੀਤੀ ਨਹੀਂ ਕਰਦੇ। ਮਨੀਸ਼ ਸਿਸੋਦੀਆ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਲਿਖਿਆ ਕਿ ਹੁਣ ਉਨ੍ਹਾਂ ਨੂੰ ਚੋਰੀ ਦੇ ਮਾਮਲੇ 'ਚ ਜੇਲ ਜਾਣਾ ਪੈਣਾ ਹੈ ਤਾਂ ਉਹ ਜਾਤੀ ਦਾ ਪੱਤਾ ਖੇਡਣ ਲੱਗ ਪਏ ਹਨ। ਮਹਾਰਾਣਾ ਪ੍ਰਤਾਪ ਦੇ ਵੰਸ਼ਜ ਸ਼ਰਾਬ ਵੇਚਣ ਅਤੇ ਭ੍ਰਿਸ਼ਟਾਚਾਰ ਦਾ ਕਾਰੋਬਾਰ ਨਹੀਂ ਕਰਦੇ ਹਨ। ਉਨ੍ਹਾਂ ਨੇ ਦੇਸ਼ ਵਿਰੋਧੀ ਤਾਕਤਾਂ ਨੂੰ ਨਸ਼ਟ ਕਰ ਦਿੱਤਾ ਸੀ ਅਤੇ ਤੁਸੀਂ ਦੇਸ਼ ਵਿਰੋਧੀ ਤਾਕਤਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਵਿੱਚ ਵਿਸ਼ਵਾਸ ਰੱਖਦੇ ਹੋ।

ਇਹ ਵੀ ਪੜ੍ਹੋ: Delhi Excise Policy Case BJP ਦਾ AAP ਵਿਰੁੱਧ ਪ੍ਰਦਰਸ਼ਨ, ਮਨੀਸ਼ ਸਿਸੋਦੀਆ ਨੇ ਕਿਹਾ, ਭਾਜਪਾ ਵਲੋਂ ਮੈਨੂੰ ਆਫਰ

ETV Bharat Logo

Copyright © 2024 Ushodaya Enterprises Pvt. Ltd., All Rights Reserved.