ETV Bharat / bharat

ਗਜ਼ਬ ਬਾਂਸਰੀ: ਹਵਾ 'ਚ ਘੁੰਮਾਉਣ ਨਾਲ ਨਿਕਲਦੀ ਹੈ ਮਧੁਰ ਧੁੰਨ - Magical Flute In Foreign

ਅਬੂਝਮਾੜ ਦੀ ਜਾਦੂਈ ਬਾਂਸਰੀ, ਜੋ ਮੁੰਹ ਨਾਲ ਨਹੀਂ, ਸਗੋਂ ਹਵਾ ਨਾਲ ਵੱਜਦੀ ਹੈ। ਜਾਣਦੇ ਹਾਂ ਇਸ ਦੀ ਖ਼ਾਸੀਅਤ ਅਤੇ ਨਿਰਮਾਣ ਪ੍ਰਕਿਰਿਆ ਅਤੇ ਇਸ ਚਰਚੇ ਕਿੱਥੋ ਤੱਕ ਹਨ।

Magical Flute Of Narayanpur rings when it flies in Air
ਗਜਬ ਬਾਂਸਰੀ: ਹਵਾ 'ਚ ਘੁੰਮਾਉਣ ਨਾਲ ਨਿਕਲਦੀ ਹੈ ਮਧੁਰ ਧੁੰਨ
author img

By

Published : Apr 13, 2021, 11:34 AM IST

ਨਾਰਾਇਣਪੁਰ: ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਬਾਂਸਰੀ ਬਣਦੀ ਕਿੱਥੇ ਹੈ, ਇਸ ਨੂੰ ਕੌਣ ਬਣਾਉਂਦਾ ਹੈ ਅਤੇ ਇਸ ਨੂੰ ਖ਼ਰੀਦਦਾ ਕੌਣ ਹੈ। ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਪਾਉਣ ਲਈ ਤੁਹਾਨੂੰ ਚੱਲਣ ਹੋਵੇਗਾ ਬਸਤਰ ਦੇ ਨਾਰਾਇਣਪੁਰ। ਇੱਥੋਂ ਦੇ ਗੜ੍ਹਬੰਗਾਲ ਪਿੰਡ ਵਿੱਚ ਤੁਹਾਨੂੰ ਇਹ ਬਾਂਸਰੀ ਬਣਾਉਣ ਵਾਲਾ ਅਤੇ ਇਸ ਦੀ ਕਹਾਣੀ ਸੁਣਾਉਣ ਵਾਲੇ ਮਿਲਣਗੇ।

ਗਜਬ ਬਾਂਸਰੀ: ਹਵਾ 'ਚ ਘੁੰਮਾਉਣ ਨਾਲ ਨਿਕਲਦੀ ਹੈ ਮਧੁਰ ਧੁੰਨ

ਗੜ੍ਹਬੰਗਾਲ ਪਿੰਡ ਜ਼ਿਲ੍ਹਾ ਹੈੱਡਕੁਆਰਟਰ ਤੋਂ 5 ਕਿਲੋਮੀਟਰ ਦੀ ਦੂਰੀ 'ਤੇ ਹੈ। ਇੱਥੇ ਰਹਿਣ ਵਾਲੇ ਪੰਡੀਰਾਮ ਮੰਡਵੀ ਕਈ ਸਾਲਾਂ ਤੋਂ ਬਾਂਸ ਨਾਲ ਕਈ ਕਲਾਕਾਰੀ ਕਰਦੇ ਹਨ। ਇਨ੍ਹਾਂ ਵਿੱਚੋਂ ਇਕ ਬਾਂਸਰੀ ਵੀ ਹੈ। ਪੰਡੀਰਾਮ ਕਹਿੰਦੇ ਹਨ ਕਿ ਉਨ੍ਹੇ ਦੇ ਪਿਤਾ ਨੂੰ ਇਹ ਬਾਂਸਰੀ ਬਣਾਉਂਦੇ ਦੇਖਿਆ ਸੀ। ਪਹਿਲਾ ਘਰ ਵਿੱਚ ਵਰਤਣ ਲਈ ਇਸ ਨੂੰ ਬਣਾਇਆ ਜਾਂਦਾ ਸੀ। ਉਨ੍ਹਾਂ ਦੇ ਪਿਤਾ ਰਾਤ ਵਿੱਚ ਜਦੋਂ ਘੋਟੁਲ ਜਾਂਦੇ ਸੀ ਤਦੋਂ ਇਸ ਨੂੰ ਵਜਾਉਂਦੇ ਸੀ ਜਿਸ ਨਾਲ ਸਾਂਪ ਅਤੇ ਜੰਗਲੀ ਜਾਨਵਰ ਰਾਹ ਵਿੱਚੋਂ ਹੱਟ ਜਾਣ। ਬਾਅਦ ਵਿੱਚ ਹੋਲੀ ਹੋਲੀ ਲੋਕਾਂ ਨੇ ਇਸ ਨੂੰ ਪਸੰਦ ਕਰਨ ਸ਼ੁਰੂ ਕਰ ਦਿੱਤਾ। ਜਦੋਂ ਮੰਗ ਆਉਣ ਲਗੀ ਤਦੋਂ ਉਨ੍ਹਾਂ ਦਾ ਪਰਿਵਾਰ ਹਵਾ ਨਾਲ ਬਜਣ ਵਾਲੀ ਇਹ ਬਾਂਸਰੀ ਬਣਾਉਣ ਲਗਾ। ਅੱਜ ਦੇਸ਼ ਹੀ ਨਹੀਂ ਵਿਦੇਸ਼ ਵਿੱਚ ਵੀ ਇਸ ਨੂੰ ਪਸੰਦ ਕਰਨ ਵਾਲੇ ਲੋਕ ਹਨ।

ਕਿਵੇਂ ਬਣਦੀ ਹੈ ਬਾਂਸਰੀ ਅਤੇ ਕਿਹੜਾ ਸਮਾਨ ਜਾਂਦਾ ਹੈ ਵਰਤਿਆ?

ਪੰਡੀਰਾਮ ਦੇ ਪੁੱਤਰ ਬਰਿੰਦਰ ਪ੍ਰਤਾਪ ਮੰਡਾਵੀ ਨੇ ਇਸ ਪੂਰੀ ਪ੍ਰਕਿਰਿਆ ਦੱਸੀ। ਇਕ ਬਾਂਸਰੀ ਬਣਾਉਣ ਦੇ ਲਈ ਦੋ ਤੋਂ ਢਾਈ ਫੁੱਟ ਦੀ ਬਾਂਸ ਦੀ ਲੋੜ ਹੁੰਦੀ ਹੈ। ਬਾਂਸ ਕੱਟਣ ਦੇ ਲਈ ਆਰੀ ਦੀ ਵਰਤੋਂ ਕੀਤੀ ਜਾਂਦੀ ਹੈ। ਬਾਂਸ ਨੂੰ ਛਿੱਲਣ ਲਈ ਸਟੂਲ ਦੀ ਵਰਤੋਂ ਕੀਤੀ ਜਾਂਦੀ ਹੈ। ਫਿਨਿਸਿੰਗ ਦੇਣ ਦੇ ਲਈ ਆਉਂਟਰ ਲੇਅਰ ਦੀ ਲੋੜ ਹੁੰਦੀ ਹੈ।ਬਾਂਸ ਵਿੱਚ ਹੋਲ ਕਰਨ ਦੇ ਲਈ ਲੋਹੇ ਦੀ ਰੋਡ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਦੇ ਬਾਅਦ ਆਖਰੀ ਵਿੱਚ ਇੱਕ ਵੱਖ-ਵੱਖ ਟੂਲਸ ਦੀ ਵਰਤੋਂ ਕੀਤੀ ਜਾਂਦੀ ਹੈ। ਚਾਕੂ ਦੇ ਇਸਤੇਮਾਲ ਨਾਲ ਬਾਂਸਰੀ ਵਿੱਚ ਡਿਜਾਇਨ ਦਾ ਕੰਮ ਕੀਤਾ ਜਾਂਦਾ ਹੈ।ਆਖ਼ਿਰ ਵਿੱਚ ਕੋਲਾ ਅਤੇ ਲਕੜੀ ਨਾਲ ਮਚਦੀ ਹੋਈ ਇੱਕ ਭੱਟੀ ਦੀ ਲੋੜ ਹੁੰਦੀ ਹੈ।

ਇੱਕ ਬਾਂਸਰੀ ਨੂੰ ਬਣਾਉਣ ਵਿੱਚ ਦੋ ਤੋਂ ਤਿੰਨ ਘੰਟੇ ਲਗਦੇ ਹਨ ਪਰ ਜੇਕਰ ਕੋਈ ਮਾਹਰ ਹੈ ਤਾਂ ਇਸ ਨੂੰ ਇੱਕ ਘੰਟੇ ਵਿੱਚ ਬਣਾਇਆ ਜਾ ਸਕਦਾ ਹੈ। ਜਿਨ੍ਹਾਂ ਕੰਮ ਮਿਲਦਾ ਹੈ ਉਸ ਹਿਸਾਬ ਨਾਲ ਲੋਕਾਂ ਨੂੰ ਲਗਾਇਆ ਜਾਂਦਾ ਹੈ।

ਪੰਡੀਰਾਮ ਮੰਡਾਵੀ ਕਹਿੰਦੇ ਹਨ ਕਿ ਉਨ੍ਹਾਂ ਦੇ ਇੱਥੋਂ ਬਣਾਈ ਗਈ ਬਾਂਸਰੀ ਦੂਰ-ਦੂਰ ਤੱਕ ਮਸ਼ੂਹਰ ਹੈ। ਸਾਲ 1999 ਵਿੱਚ ਇਟਲੀ ਦੇਸ਼ ਵਿੱਚ ਲੈ ਜਾਣ ਉੱਤੇ ਲੋਕਾਂ ਨੇ ਇਸ ਬਾਂਸੂਰੀ ਨੂੰ ਕਾਫੀ ਪਸੰਦ ਕੀਤਾ। ਇਸ ਦੀ ਮੰਗ ਕਾਫੀ ਜਿਆਦਾ ਹੈ। ਸਾਲ 2000 ਵਿੱਚ ਇਸ ਬਾਂਸਰੀ ਨੂੰ ਦਿੱਲੀ ਵਿੱਚ ਲੱਗੇ ਐਗਜੀਬਿਸ਼ਨ ਵਿੱਚ ਦਿਖਾਇਆ ਗਿਆ ਸੀ ਜਿਸ ਦੇ ਬਾਅਦ ਇਸ ਦੀ ਮੰਗ ਕਾਫੀ ਜਿਆਦਾ ਹੋਈ। ਲਗਭਗ ਸਾਰੀ ਬਾਂਸਰੀ ਵਿੱਕ ਗਈ ਸੀ। ਉਨ੍ਹਾਂ ਕਿਹਾ ਕਿ ਜਾਦੂਈ ਬਾਂਸਰੀ ਅਤੇ ਕਲਾ ਦੇ ਪ੍ਰਦਰਸ਼ਨ ਦੇ ਲਈ ਉਹ ਦੋ ਵਾਰ ਇਟਲੀ ਅਤੇ ਇੱਕ ਵਾਰ ਰੂਸ ਦੀ ਵੀ ਯਾਤਰਾ ਕਰ ਚੁੱਕੇ ਹਨ।

ਬਾਂਸ ਕੱਟਣ ਅਤੇ ਉਸ ਦੀ ਫਿਨੀਸ਼ਿੰਗ ਕਰਨ ਦੇ ਬਾਅਦ ਡਿਜ਼ਾਇਨ ਬਣਾਉਣ ਵਿੱਚ ਕਾਫੀ ਸਮਾਂ ਲੱਗਦਾ ਹੈ ਪਰ ਉਸ ਹਿਸਾਬ ਨਾਲ ਉਸ ਦੀ ਕੀਮਤ ਨਹੀਂ ਮਿਲਦੀ। ਇੱਕ ਬਾਂਸਰੀ 100 ਤੋਂ 300 ਤੱਕ ਵਿਕਦੀ ਹੈ। ਪਹਿਲਾ ਬਾਂਸਰੀ ਵਿੱਚ ਕੋਈ ਡਿਜਾਇਨ ਨਹੀਂ ਬਣਦੇ ਸੀ ਪਰ ਹੁਣ ਬਾਂਸ ਵਿੱਚ ਕਲਾਕਾਰੀ ਕਰਕੇ ਡਿਜਾਇਨ ਵੀ ਬਣਦੇ ਹਨ। ਇਸ ਨਾਲ ਬਾਜ਼ਾਰ ਵਿੱਚ ਚੰਗਾ ਹੁੰਗਾਰਾ ਮਿਲਦਾ ਹੈ। ਭਲੇ ਹੀ ਅਬੂਝਮਾੜ ਖੇਤਰ ਵਿੱਚ ਇਸ ਦੀ ਕੀਮਤ ਨਹੀਂ ਮਿਲਦੀ ਪਰ ਵਿਦੇਸ਼ਾ ਵਿੱਚ ਇਸ ਨੂੰ 1 ਹਜ਼ਾਰ ਰੁਪਏ ਤੱਕ ਵੇਚਿਆ ਜਾਂਦਾ ਹੈ। ਇਟਲੀ ਦੇ ਮਿਲਾਨ ਸ਼ਹਿਰ ਵਿੱਚ ਤਾਂ ਇਹ ਬਾਂਸਰੀ ਹਰ ਘਰ ਦੀ ਸ਼ੋਭਾ ਹੈ। ਨਵੀਂ ਦਿੱਲੀ ਦੇ ਇੱਕ ਐਕਸਪੋਰਟ ਹਾਉਸ ਨੇ ਹਾਲ ਹੀ ਵਿੱਚ ਦੋ ਹਜ਼ਾਰ ਬਾਂਸਰੀ ਦਾ ਆਰਡਰ ਦਿੱਤਾ ਹੈ।

ਹੁਣ ਬਾਂਸਰੀ ਬਣਾਉਣ ਵਾਲੇ ਕਾਰੀਗਰ ਬਹੁਤ ਘੱਟ ਰਹਿ ਗਏ ਹਨ। ਨਵੀਂ ਪੀੜੀ ਹੁਣ ਬਾਂਸਰੀ ਬਣਾਉਣ ਦਾ ਕੰਮ ਨਹੀਂ ਕਰਨਾ ਚਾਹੁੰਦੀ। ਪੰਡੀਰਾਮ ਮੰਡਾਵੀ ਨੇ ਦੱਸਿਆ ਕਿ ਬਾਂਸ ਦੇ ਕਾਰੀਗਰ ਅਤੇ ਹੋਰ ਲੋਕ ਹਨ ਪਰ ਬਾਂਸਰੀ ਬਣਾਉਣ ਵਿੱਚ ਰੂਚੀ ਨਹੀਂ ਲੈਂਦੇ। ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪੁੱਤਰ ਮਾਨ ਸਿੰਘ ਬਰਿੰਦਰ ਪ੍ਰਤਾਪ ਮੰਡਾਵੀ ਬਾਂਸਰੀ ਬਣਾਉਣ ਸਿਖ ਰਿਹਾ ਹੈ। ਉਹ ਵੀ ਹੁਣ ਬਾਂਸਰੀ ਬਣਾ ਲੈਂਦਾ ਹੈ। ਪੰਡੀਰਾਮ ਮੰਡਾਵੀ ਨੇ ਕਿਹਾ ਕਿ ਇਸ ਕਲਾ ਨੂੰ ਹੋਰ ਲੋਕ ਸਿੱਖਣ ਅਤੇ ਇਸ ਨੂੰ ਜੀਵਿਤ ਰੱਖਣ। ਉਨ੍ਹਾਂ ਸ਼ਾਸ਼ਨ ਅਤੇ ਪ੍ਰਸ਼ਾਨਸ ਨੂੰ ਇਸ ਵੱਲ ਕਦਮ ਵਧਾਉਣ ਦੀ ਅਪੀਲ ਕੀਤੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.