ਗਾਜੀਪੁਰ: ਮਾਫ਼ੀਆ ਮੁੱਖਤਾਰ ਅੰਸਾਰੀ ਅਤੇ ਉਸ ਦੇ ਗੈਂਗ ਦੀਆਂ ਮੁਸ਼ਕਲ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਮੁੱਖਤਾਰ ਅੰਸਾਰੀ ਦੇ ਸ਼ੂਟਰਾਂ ਵਿੱਚ ਸ਼ੁਮਾਰ ਅੰਗਦ ਰਾਏ ਨੂੰ ਬਿਹਾਰ ਪੁਲਿਸ ਨੇ ਬੁੱਧਵਾਰ ਸ਼ਾਮ ਨੂੰ ਗ੍ਰਿਫ਼ਤਾਰ ਕੀਤਾ। ਬਿਹਾਰ ਪੁਲਿਸ ਦੀ ਪਕੜ ਵਿੱਚ ਆਏ ਅੰਗਦ ਰਾਏ ਕੋਲ ਸ਼ਰਾਬ ਵੀ ਬਰਾਮਦ ਹੋਈ ਹੈ। ਬਿਹਾਰ ਦੇ ਕੈਮੂਰ ਜ਼ਿਲ੍ਹੇ ਦੇ ਦੁਰਗਾਵਤੀ ਥਾਣਾ ਖੇਤਰ ਵਿੱਚ ਸ਼ੂਟਰ ਅੰਗਦ ਰਾਏ ਦੀ ਗ੍ਰਿਫ਼ਤਾਰੀ ਹੋਈ।
ਪੁਲਿਸ ਵੱਲੋਂ ਛਾਪੇਮਾਰੀ: ਹਾਲ ਹੀ 'ਚ ਅੰਗਦ ਰਾਏ ਦੇ ਉੱਪਰ ਗਵਾਹ ਨੂੰ ਧਮਕਾਉਣ ਦਾ ਇੱਕ ਨਵਾਂ ਮੁਕੱਦਮਾ ਦਰਜ ਹੋਇਆ ਹੈ। ਇਸ ਲਈ ਗਾਜੀਪੁਰ ਪੁਲਿਸ ਅੰਗਦ ਰਾਏ ਦੇ ਸਾਰੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਸੀ ਅਤੇ ਉਸਦੀ ਗ੍ਰਿਫ਼ਤਾਰੀ ਲਈ ਦਬਿਸ਼ ਦੇ ਰਹੀ ਸੀ, ਪਰ, ਸ਼ੂਟਰ ਅੰਗਦ ਰਾਏ ਨੂੰ ਗਾਜੀਪੁਰ ਪੁਲਿਸ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ ਸੀ। ਹੁਣ ਅੰਗਦ ਰਾਏ ਨੂੰ ਬਿਹਾਰ ਦੇ ਕੈਮੂਰ ਜ਼ਿਲ੍ਹੇ ਦੇ ਦੁਰਗਾਵਤੀ ਥਾਣਾ ਦੀ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਿਲ ਕੀਤਾ ਹੈ।
ਅੰਗਦ ਰਾਏ ਉੱਤੇ ਕਿੰਨੇ ਮਾਮਲੇ ਦਰਜ: ਮੁੱਖਤਾਰ ਅੰਸਾਰੀ ਦੇ ਸ਼ੂਟਰਾਂ ਵਿੱਚ ਸ਼ੁਮਾਰ ਅੰਗਦ ਰਾਏ ਦੇ ਉੱਪਰ ਕਈ ਗੰਭੀਰ ਮਾਮਲੇ ਦਰਜ ਹਨ। ਕਤਲ ਅਤੇ ਗਵਾਹਾਂ ਨੂੰ ਧਮਕਾਉਣ ਵਰਗੇ ਸੰਗੀਨ ਕੇਸਾਂ ਵਿੱਚ ਅੰਗਦ ਰਾਏ ਦਾ ਨਾਮ ਬੋਲਦਾ ਹੈ। ਇਨ੍ਹਾਂ ਸਾਰੇ ਮਾਮਲਿਆਂ ਵਿੱਚ ਪੁਲਿਸ ਅੰਗਦ ਰਾਏ ਦੇ ਘਰ 'ਤੇ ਛਾਪੇਮਾਰੀ ਕਰ ਰਹੀ ਸੀ। ਇਸ ਦੇ ਨਾਲ ਹੀ ਹਰ ਥਾਂ ਉੱਤੇ ਦਬਿਸ਼ ਦਿੱਤੀ ਜਾ ਰਹੀ ਸੀ। ਹੁਣ ਫਿਲਹਾਲ ਅੰਗਦ ਰਾਏ ਬਿਹਾਰ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ। ਹੁਣ ਦੇਖੇਣਾ ਹੋਵੇਗਾ ਕਿ ਗਾਜੀਪੁਰ ਪੁਲਿਸ ਅੰਗਦ ਰਾਏ ਨੂੰ ਲੈਣ ਲਈ ਬਿਹਾਰ ਕਦੋਂ ਜਾਂਦੀ ਹੈ।
ਗ੍ਰਿਫ਼ਤਾਰੀ ਦੀ ਕਹਾਣੀ ਉੱਤੇ ਉੱਠੇ ਸਵਾਲ: ਜਦੋਂ ਤੋਂ ਅੰਗਦ ਰਾਏ ਦੀ ਗ੍ਰਿਫ਼ਤਾਰੀ ਹੋਈ ਹੈ ਉਦੋਂ ਤੋਂ ਉਸ ਦੀ ਗ੍ਰਿਫ਼ਤਾਰੀ ਉੱਤੇ ਸਵਾਲ ਖੜ੍ਹੇ ਹੋ ਰਹੇ ਹਨ। ਦਰਅਸਲ ਕਿਹਾ ਜਾ ਰਿਹਾ ਹੈ ਕਿ 13 ਮਾਰਚ ਦੀ ਰਾਤ 9 ਵਜੇ ਦੁਰਗਾਵਤੀ ਥਾਣੇ ਦੀ ਟੀਮ ਵੱਲੋਂ ਵਹਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਉਸੇ ਸਮੇਂ ਇੱਕ ਸ਼ੱਕੀ ਵਿਅਕਤੀ ਦੀ ਤਲਾਸ਼ੀ ਲੈਣ 'ਤੇ 2 ਬੋਤਲਾਂ ਬੀਅਰ ਅਤੇ 2 ਬੋਤਲਾਂ ਸ਼ਰਾਬ ਦੀਆਂ ਮਿਲਦੀਆਂ ਹਨ। ਪੁਲਿਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਉਹ ਆਪਣਾ ਨਾਮ ਅੰਗਦ ਰਾਏ ਦੱਸਦਾ ਹੈ। ਇਸ ਤਰ੍ਹਾਂ ਹੋਈ ਗ੍ਰਿਫ਼ਤਾਰੀ ਸਵਾਲਾਂ ਦੇ ਘੇਰੇ ਵਿੱਚ ਹੈ।
ਜਾਨ ਨੂੰ ਖ਼ਤਰਾ: ਇੱਕ ਪਾਸੇ ਇਹ ਗੱਲ ਵੀ ਸਮਝ ਆ ਰਹੀ ਹੈ ਕਿ ਸ਼ੂਟਰ ਅੰਗਦ ਨੂੰ ਲੱਗ ਰਿਹਾ ਸੀ ਕਿ ਉਸ ਦਾ ਯੂਪੀ ਵਿੱਚ ਰਹਿਣਾ ਖ਼ਤਰੇ ਤੋਂ ਖ਼ਾਲੀ ਨਹੀਂ ਹੈ। ਉਸ ਨੂੰ ਐਂਨਕਾਊਂਟਰ ਦਾ ਡਰ ਵੀ ਸਤਾ ਰਿਹਾ ਸੀ। ਇਸ ਲਈ ਆਪਣੀ ਜਾਨ ਨੂੰ ਦੇਖਦੇ ਹੋਏ ਖੁਦ ਨੂੰ ਸ਼ਰਾਬ ਨਾਲ ਅੰਗਦ ਰਾਏ ਨੇ ਆਪਣੀ ਗ੍ਰਿਫ਼ਤਾਰੀ ਦਿੱਤੀ ਹੈ।
ਇਹ ਵੀ ਪੜ੍ਹੋ: Loot With Women Judge: ਗੁਲਾਬੀ ਬਾਗ ਬਾਹਰ ਸੈਰ ਕਰ ਰਹੀ ਮਹਿਲਾ ਜੱਜ ਨਾਲ ਹੋਈ ਲੁੱਟ