ETV Bharat / bharat

ਵਿਆਹ 'ਚ ਹੈਰਾਨ ਕਰਨ ਵਾਲਾ ਮਾਮਲਾ.. ਰਸਮਾਂ ਦੌਰਾਨ ਬਿਜਲੀ ਦਾ ਕੱਟ, ਹਨੇਰਾ ਹੋਣ ਤੇ ਦੁਲਹਨ ਦੀ ਅਦਲਾ-ਬਦਲੀ - ਰਸਮਾਂ ਦੌਰਾਨ ਬਿਜਲੀ ਦਾ ਕੱਟ

ਉਜੈਨ ਜ਼ਿਲ੍ਹੇ ਵਿੱਚ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਵਿਆਹ ਦੇ ਮੰਡਪ ਵਿੱਚ ਦੋ ਲਾੜੇ ਆਪੋ-ਆਪਣੀਆਂ ਲਾੜੀਆਂ ਨਾਲ ਰਸਮਾਂ ਨਿਭਾ ਰਹੇ ਸਨ। ਥੋੜ੍ਹੀ ਦੇਰ ਬਾਅਦ ਸਾਬੀ ਦੂਜੀ ਰਸਮ ਕਰਨ ਲਈ ਮੰਡਪ ਨੇੜੇ ਗਏ ਪਰ ਇਸ ਦੌਰਾਨ ਬਿਜਲੀ ਚਲੀ ਗਈ। ਹਨੇਰਾ ਹੋਣ ਕਾਰਨ ਦੋਵੇਂ ਲਾੜਿਆ ਦੀਆਂ ਲਾੜੀਆਂ ਦੀ ਅਦਲਾ-ਬਦਲੀ ਹੋ ਗਈ।

ਵਿਆਹ 'ਚ ਹੈਰਾਨ ਕਰਨ ਵਾਲਾ ਮਾਮਲਾ
ਵਿਆਹ 'ਚ ਹੈਰਾਨ ਕਰਨ ਵਾਲਾ ਮਾਮਲਾ
author img

By

Published : May 9, 2022, 7:49 PM IST

ਮੱਧ ਪ੍ਰਦੇਸ਼/ਉਜੈਨ: ਉਜੈਨ ਜ਼ਿਲੇ ਦੇ ਅਸਲਾਨਾ 'ਚ ਵਿਆਹ ਸਮਾਗਮ ਦੌਰਾਨ ਬਿਜਲੀ ਜਾਣ ਕਾਰਨ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਵਿਆਹ ਵਿੱਚ ਚੱਲ ਰਹੀ ਪੂਜਾ ਦੌਰਾਨ ਦੋ ਲਾੜੀਆਂ ਇੱਕ ਦੂਜੇ ਵਿੱਚ ਬਦਲ ਗਈਆਂ। ਲਾੜੀ ਆਪਣੇ ਪਤੀ ਨਾਲ ਨਹੀਂ ਬੈਠੀ ਅਤੇ ਦੂਜੇ ਲਾੜੇ ਨਾਲ ਪੂਜਾ ਕਰਨ ਲੱਗੀ। ਜਦੋ ਫੇਰੇ ਦੌਰਾਨ ਲਾੜੀ ਨੂੰ ਲਾੜੇ ਕੋਲ ਬਿਠਾਇਆ ਗਿਆ ਤਾਂ ਹੰਗਾਮਾ ਹੋ ਗਿਆ। ਇਸ ਤੋਂ ਬਾਅਦ ਦੋਵੇਂ ਪਰਿਵਾਰਾਂ ਨੇ ਇਕੱਠੇ ਬੈਠ ਕੇ ਜਿਸ-ਜਿਸ ਲਾੜੇ ਨਾਲ ਰਿਸ਼ਤਾ ਹੋਇਆ ਸੀ ਉਨ੍ਹਾਂ ਅਸਲੀ ਲਾੜਿਆਂ ਨਾਲ ਫੇਰੇ ਕਰਵਾ ਕੇ ਲਾੜੀਆਂ ਨੂੰ ਵਿਦਾ ਕੀਤਾ।

ਹਨੇਰਾ ਹੋਣ ਤੇ ਦੁਲਹਨ ਦੀ ਅਦਲਾ-ਬਦਲੀ
ਹਨੇਰਾ ਹੋਣ ਤੇ ਦੁਲਹਨ ਦੀ ਅਦਲਾ-ਬਦਲੀ

ਫੇਰੇ ਤੋਂ ਪਹਿਲਾਂ ਵਾਪਰੀ ਘਟਨਾ ਕਾਰਨ ਮੱਚੀ ਹਫੜਾ-ਦਫੜੀ: ਵਿਆਹੁਤਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰ ਰੋਜ਼ ਸ਼ਾਮ 7 ਵਜੇ ਤੋਂ ਰਾਤ 12 ਵਜੇ ਤੱਕ ਬਿਜਲੀ ਦਾ ਕੱਟ ਲੱਗਿਆ ਰਹਿੰਦਾ ਹੈ। ਵਿਆਹ ਵਾਲੇ ਦਿਨ ਵੀ ਬਿਜਲੀ ਜਾਣ ਕਾਰਨ ਲਾੜਾ ਬਦਲ ਗਿਆ। ਦੋਵਾਂ ਦੇ ਫੇਰੇ ਸਵੇਰੇ 5 ਵਜੇ ਕਰਵਾਏ ਗਏ।

ਰਮੇਸ਼ ਲਾਲ ਦੇ ਬੇਟੇ ਗੋਵਿੰਦ ਦਾ ਵੀ ਵਿਆਹ ਹੋਣਾ ਸੀ। 6 ਮਈ ਨੂੰ ਦੋਵੇਂ ਬੇਟੀਆਂ ਦੀ ਵਿਦਾਈ ਤੋਂ ਬਾਅਦ ਪਰਿਵਾਰ ਵਾਲੇ ਗੋਵਿੰਦ ਦੇ ਵਿਆਹ ਵਿੱਚ ਲੱਗ ਗਏ।

ਉਜੈਨ ਜ਼ਿਲੇ ਦੇ ਬਦਨਗਰ ਰੋਡ 'ਤੇ ਪਿੰਡ ਅਸਲਾਨਾ 'ਚ ਰਹਿਣ ਵਾਲੇ ਰਮੇਸ਼ ਲਾਲ ਰਿਲੋਟ ਦੀਆਂ ਤਿੰਨ ਬੇਟੀਆਂ ਅਤੇ ਇਕ ਬੇਟੇ ਦਾ ਵਿਆਹ 5 ਮਈ ਨੂੰ ਸੀ। ਇਸ 'ਚ ਕੋਮਲ ਦਾ ਰਾਹੁਲ ਨਾਲ, ਨਿਕਿਤਾ ਦਾ ਭੋਲਾ ਨਾਲ, ਕਰਿਸ਼ਮਾ ਦਾ ਗਣੇਸ਼ ਨਾਲ ਵਿਆਹ ਤੈਅ ਸੀ। ਨਿਕਿਤਾ ਅਤੇ ਕਰਿਸ਼ਮਾ ਦੋਵਾਂ ਦੀ ਬਰਾਤ ਬਦਨਗਰ ਦੇ ਪਿੰਡ ਡੰਗਵਾੜਾ ਤੋਂ ਨਿਕਲੀ ਸੀ। ਲਾੜੇ ਦੇ ਮਾਮੇ ਨੇ ਦੱਸਿਆ ਕਿ ਦੁਪਹਿਰ ਵੇਲੇ ਵੱਡੀ ਧੀ ਕੋਮਲ ਦੀ ਬਰਾਤ ਨਿਕਲੀ ਸੀ ਅਤੇ ਉਸ ਦੇ ਫੇਰੇ ਵੀ ਹੋ ਚੁੱਕੇ ਸੀ।

ਸਮਾਂ ਰਹਿੰਦੇ ਹੀ ਪਰਿਵਾਰ ਵਾਲਿਆਂ ਨੇ ਫੜੀ ਵੱਡੀ ਗਲਤੀ: ਇੱਥੇ ਬਿਜਲੀ ਕੱਟ ਕਾਰਨ ਸ਼ਾਮ ਸੱਤ ਵਜੇ ਤੋਂ ਪਿੰਡ ਵਿੱਚ ਬਿਜਲੀ ਨਹੀਂ ਸੀ। ਇਸ ਦੇ ਨਾਲ ਹੀ ਭੋਲਾ ਅਤੇ ਗਣੇਸ਼ ਦੋਵਾਂ ਦੀ ਬਰਾਤ ਰਾਤ ਨੂੰ ਕਰੀਬ 11 ਵਜੇ ਪਹੁੰਚੀ। ਬਰਾਤ ਦਾ ਸਵਾਗਤ ਕਰਨ ਤੋਂ ਬਾਅਦ, ਦੋਵੇਂ ਲਾੜਿਆਂ ਨੂੰ ਮਾਯਮਾਤਾ ਦੀ ਪੂਜਾ ਕਰਨ ਲਈ ਕਮਰੇ ਵਿੱਚ ਲਿਜਾਇਆ ਗਿਆ। ਇਸ ਤੋਂ ਬਾਅਦ ਬਿਜਲੀ ਕੱਟ ਕਾਰਨ ਹਨੇਰਾ ਹੋ ਗਿਆ। ਇਸ ਗੜਬੜ ਵਿੱਚ ਨਿਕਿਤਾ ਗਣੇਸ਼ ਦੇ ਕੋਲ ਬੈਠ ਗਈ ਅਤੇ ਕਰਿਸ਼ਮਾ ਨੇ ਭੋਲਾ ਨਾਲ ਵਿਆਹ ਦੀਆਂ ਰਸਮਾਂ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਜਦੋਂ ਲਾੜਾ-ਲਾੜੀ ਦੋਵਾਂ ਨੂੰ ਫੇਰੇ ਲਈ ਲਿਜਾਇਆ ਗਿਆ ਤਾਂ ਲਾੜੀ ਬਦਲਣ ਦਾ ਪਤਾ ਲੱਗਦਿਆਂ ਹੀ ਹਫੜਾ-ਦਫੜੀ ਮਚ ਗਈ ਅਤੇ ਪਰਿਵਾਰ 'ਚ ਝਗੜੇ ਦੀ ਸਥਿਤੀ ਬਣ ਗਈ। ਦੋਵਾਂ ਦੀ ਕਾਹਲੀ ਵਿੱਚ ਅਦਲਾ-ਬਦਲੀ ਕੀਤੀ ਗਈ ਅਤੇ ਫਿਰ ਵਿਆਹ ਦੀ ਰਸਮ ਅਦਾ ਕੀਤੀ ਗਈ। ਇਸ ਤੋਂ ਬਾਅਦ ਦੋਵੇਂ ਲਾੜੀਆਂ ਆਪਣੇ-ਆਪਣੇ ਪਤੀਆਂ ਨਾਲ ਸਹੁਰੇ ਘਰ ਲਈ ਰਵਾਨਾ ਹੋ ਗਈਆਂ।

ਹਨੇਰਾ ਹੋਣ ਤੇ ਦੁਲਹਨ ਦੀ ਅਦਲਾ-ਬਦਲੀ
ਹਨੇਰਾ ਹੋਣ ਤੇ ਦੁਲਹਨ ਦੀ ਅਦਲਾ-ਬਦਲੀ

ਪਰਿਵਾਰਕ ਮੈਂਬਰਾਂ ਨੇ ਆਪਸ ਵਿੱਚ ਸੁਲਝਾਇਆ ਮਾਮਲਾ: ਲਾੜੀ ਦੇ ਪਿਤਾ ਰਮੇਸ਼ ਲਾਲ ਨੇ ਦੱਸਿਆ ਕਿ ਦੋਵੇਂ ਲਾੜੀਆਂ ਬਦਲ ਗਈਆਂ ਸਨ ਪਰ ਕੁਝ ਸਮੇਂ ਬਾਅਦ ਹੀ ਪਤਾ ਲੱਗ ਗਿਆ। ਮਾਂ ਦੀ ਪੂਜਾ ਕਰਨ ਤੋਂ ਬਾਅਦ ਜਿਸ ਲਾੜੇ ਨਾਲ ਰਿਸ਼ਤਾ ਤੈਅ ਹੋ ਗਿਆ ਸੀ, ਸਭ ਨੂੰ ਪਤਾ ਲੱਗਦਿਆਂ ਹੀ ਫੇਰੇ ਲੱਗ ਗਏ। ਉਸ ਨਾਲ ਵਿਆਹ ਕਰਵਾ ਕੇ ਦੋਵੇਂ ਕੁੜੀਆਂ ਨੂੰ ਵਿਦਾ ਕਰ ਦਿੱਤਾ ਗਿਆ ਹੈ। ਹਾਲਾਂਕਿ ਲਾੜੀ ਬਦਲਣ ਤੋਂ ਬਾਅਦ ਝਗੜਾ ਹੋਇਆ ਪਰ ਪਰਿਵਾਰ ਵਾਲਿਆਂ ਨੇ ਸਮਝਾ ਕੇ ਝਗੜਾ ਸ਼ਾਂਤ ਕਰਵਾਇਆ। (Shocking case during marriage) (During marriage power cut) (Exchange of brides due to power cut)

ਇਹ ਵੀ ਪੜ੍ਹੋ: ਲਖੀਮਪੁਰ ਖੇੜੀ ਹਿੰਸਾ: ਇਲਾਹਾਬਾਦ ਹਾਈ ਕੋਰਟ ਨੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਕੀਤੀ ਰੱਦ

ETV Bharat Logo

Copyright © 2025 Ushodaya Enterprises Pvt. Ltd., All Rights Reserved.