ਸੀਤਾਪੁਰ/ਉੱਤਰ ਪ੍ਰਦੇਸ਼: ਜ਼ਿਲ੍ਹੇ ਦੇ ਸਿਧੌਲੀ ਕੋਤਵਾਲੀ ਇਲਾਕੇ ਵਿੱਚ ਅੱਜ ਸਵੇਰੇ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਦੇ ਪ੍ਰੇਮੀ ਨੇ ਹੀ ਪਹਿਲਾਂ ਤੇਜ਼ਧਾਰ ਹਥਿਆਰ ਨਾਲ ਉਸਦੀ ਗਰਦਨ ਵੱਢ ਦਿੱਤੀ ਅਤੇ ਫਿਰ ਪੈਟਰੋਲ ਪਾ ਕੇ ਜ਼ਿੰਦਾ ਸਾੜਨ (crime in sitapur) ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ, ਮੁਲਜ਼ਮ ਔਰਤ ਨੂੰ ਤੜਫਦਾ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਔਰਤ ਨੂੰ ਗੰਭੀਰ ਹਾਲਤ 'ਚ ਲਖਨਊ ਰੈਫਰ ਕਰ ਦਿੱਤਾ ਗਿਆ ਹੈ। ਔਰਤ ਨੇ ਮੁਲਜ਼ਮ 'ਤੇ ਆਪਣੇ ਬੇਟੇ ਨੂੰ ਵੀ ਫਾਹਾ ਲਗਾ ਕੇ ਮੌਤ ਦੇ ਘਾਟ ਉਤਾਰਨ ਦੇ ਗੰਭੀਰ ਦੋਸ਼ ਲਗਾਏ ਹਨ।
ਬਾਰਾਬੰਕੀ ਜ਼ਿਲੇ ਦੀ ਰਹਿਣ ਵਾਲੀ ਪ੍ਰੇਮਿਕਾ ਗੁੜੀਆ ਮੁਤਾਬਕ ਉਸ ਦਾ ਵਿਆਹ ਪ੍ਰੇਮ ਨਾਂ ਦੇ ਨੌਜਵਾਨ ਨਾਲ ਹੋਇਆ ਸੀ, ਪਰ ਉਸ ਦੇ ਸੁਮਿਤ ਯਾਦਵ ਨਾਂ ਦੇ ਨੌਜਵਾਨ ਨਾਲ ਕਰੀਬ 8 ਸਾਲ ਤੋਂ ਨਾਜਾਇਜ਼ ਸਬੰਧ ਸਨ। ਇਸ ਦੇ ਨਾਲ ਹੀ ਉਹ ਪਿਛਲੇ 3 ਸਾਲਾਂ ਤੋਂ ਸੁਮਿਤ ਨਾਲ ਲਖਨਊ 'ਚ ਰਹਿ ਰਹੀ ਸੀ। ਅੱਜ ਸੁਮਿਤ ਗੁੜੀਆ ਨੂੰ ਲੈ ਕੇ ਨਮੀਸ਼ਾਰਨਿਆ ਮੇਲਾ ਦਿਖਾਉਣ ਆਇਆ ਸੀ। ਜਿੱਥੇ ਵਾਪਸ ਆਉਂਦੇ ਸਮੇਂ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਜਿਸ ਤੋਂ ਬਾਅਦ ਸੁਮਿਤ ਨੇ ਗੁੜੀਆ ਦੀ ਗਰਦਨ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਜ਼ਖਮੀ ਕਰ ਦਿੱਤਾ। ਇੰਨਾ ਹੀ ਨਹੀਂ, ਉਸ 'ਤੇ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਔਰਤ ਨੂੰ ਤੜਫਦਾ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ।
ਮੌਕੇ 'ਤੇ ਪਹੁੰਚੀ ਪੁਲਿਸ ਨੇ ਔਰਤ ਨੂੰ ਇਲਾਜ ਲਈ ਸੀਐਚਸੀ ਵਿੱਚ ਦਾਖਲ ਕਰਵਾਇਆ। ਇੱਥੇ ਔਰਤ ਨੇ ਦੱਸਿਆ ਕਿ ਸੁਮਿਤ ਉਸ ਨੂੰ ਜ਼ਬਰਦਸਤੀ ਲੈ ਕੇ ਆਇਆ ਸੀ। ਉਸ ਨੇ ਆਪਣੇ 20 ਸਾਲਾ ਵੱਡੇ ਪੁੱਤਰ ਨੂੰ ਵੀ ਮਾਰ ਕੇ ਫਾਹੇ 'ਤੇ ਲਟਕਾ ਦਿੱਤਾ ਸੀ। ਇਸ ਤੋਂ ਬਾਅਦ ਉਹ ਦੋ ਹੋਰ ਪੁੱਤਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ, ਜਿਸ ਕਾਰਨ ਉਹ ਉਸ ਨਾਲ ਰਹਿਣ ਲਈ ਰਾਜ਼ੀ ਹੋ ਗਈ ਸੀ।
ਐਸਪੀ ਦੱਖਣੀ ਨੇ ਦੱਸਿਆ ਕਿ ਮਹਿਲਾ ਨੂੰ ਗੰਭੀਰ ਹਾਲਤ ਵਿੱਚ ਲਖਨਊ ਰੈਫਰ ਕੀਤਾ ਗਿਆ ਹੈ। ਮਹਿਲਾ ਨਾਲ ਮਹਿਲਾ ਪੁਲਿਸਕਰਮੀ ਵੀ ਮੌਜੂਦ ਹੈ। ਉੱਥੇ ਹੀ, ਮੁਲਜ਼ਮ ਦੀ ਭਾਲ ਲਈ ਸਾਰੇ ਠਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਪਤਨੀ ਨੇ ਆਪਣੇ ਪਤੀ ਨੂੰ ਪ੍ਰੇਮਿਕਾ ਨਾਲ ਫੜ੍ਹਿਆ, ਲੋਕਾਂ ਨੇ ਖੰਭੇ ਨਾਲ ਬੰਨ੍ਹ ਕੀਤੀ ਕੁੱਟਮਾਰ !