ਨਵੀਂ ਦਿੱਲੀ: ਅਕਸਰ ਹੀ ਸਾਨੂੰ ਰੋਜ਼ਾਨਾ ਬਹੁਤ ਤਰ੍ਹਾਂ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਇਸੇ ਤਰ੍ਹਾਂ ਦੀ ਹੀ ਇੱਕ ਖ਼ਬਰ ਜੋ ਬਹੁਤ ਹੀ ਰੌਚਕ ਹੈ। ਦੁਨੀਆਂ ਦੀ ਸਭ ਤੋਂ ਛੋਟੀ ਬੱਚੀ ਹਸਪਤਾਲ ਵਿੱਚ 13 ਮਹੀਨੇ ਬਿਤਾਉਣ ਤੋਂ ਬਾਅਦ ਹੁਣ ਘਰ ਭੇਜਿਆ ਗਿਆ ਹੈ। ਇਹ ਬੱਚਾ ਦਾ ਜਨਮ ਸਮੇਂ ਭਾਰ ਸਿਰਫ 212 ਗ੍ਰਾਮ ਸੀ। ਕਿਹਾ ਜਾ ਸਕਦਾ ਹੈ ਕਿ ਬੱਚੀ ਦਾ ਭਾਰ ਇੱਕ ਸੇਬ ਦੇ ਬਰਾਬਰ ਸੀ।
ਇਸ ਬੱਚੀ ਦਾ ਜਨਮ ਪਿਛਲੇ ਸਾਲ 9 ਜੂਨ ਨੂੰ ਸਿੰਗਾਪੁਰ ਦੇ ਨੈਸ਼ਨਲ ਯੂਨੀਵਰਸਿਟੀ ਹਸਪਤਾਲ ਵਿੱਚ ਹੋਇਆ ਸੀ। BBC ਦੀ ਇੱਕ ਰਿਪੋਰਟ ਦੇ ਅਨੁਸਾਰ ਇਸ ਬੱਚੀ ਦਾ ਜਨਮ ਗਰਭ ਧਾਰਨ ਦੇ 25 ਹਫਤਿਆਂ ਬਾਅਦ ਹੀ ਹੋਇਆ ਸੀ, ਯਾਨੀ ਕਿ ਬੱਚੇ ਦਾ ਜਨਮ ਉਸਦੇ ਨਿਰਧਾਰਤ ਜਨਮ ਤੋਂ ਚਾਰ ਮਹੀਨੇ ਪਹਿਲਾਂ ਹੋਇਆ ਸੀ।
ਦੱਸ ਦੇਈਏ ਕਿ ਜਨਮ ਦੇ ਸਮੇਂ ਲੜਕੀ ਦੀ ਲੰਬਾਈ ਸਿਰਫ 24 ਸੈਂਟੀਮੀਟਰ ਸੀ। ਇਹ ਬੱਚੀ ਇੰਨੀ ਛੋਟੀ ਸੀ ਕਿ ਜਦੋਂ ਉਸ ਨੂੰ ਜਨਮ ਤੋਂ ਬਾਅਦ ਜਮਾਂਦਰੂ ਇੰਟੈਂਸਿਵ ਕੇਅਰ ਯੂਨਿਟ ਵਿੱਚ ਲਿਜਾਇਆ ਗਿਆ ਤਾਂ ਨਰਸ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋਇਆ। BBC ਦੀ ਰਿਪੋਰਟ ਦੇ ਅਨੁਸਾਰ ਨਰਸ ਨੇ ਕਿਹਾ, ਮੈਂ ਆਪਣੇ 22 ਸਾਲਾਂ ਦੇ ਕਰੀਅਰ ਵਿੱਚ ਅਜਿਹਾ ਕੇਸ ਨਹੀਂ ਵੇਖਿਆ ਇਹ ਇੰਨਾ ਛੋਟਾ ਬੱਚਾ ਹੈ।
ਇਹ ਵੀ ਪੜੋ: 2 ਭੈਣਾਂ ਨਾਲ ਕੀਤਾ ਬਲਾਤਕਾਰ ਫਿਰ ਪਿਲਾਇਆ ਜ਼ਹਿਰ