ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਬੀਤੇ ਦਿਨ ਹੀ 27 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਇਸ ਦੇ ਮੱਦੇਨਜ਼ਰ ਦਿੱਲੀ ਸਰਕਾਰ ਵਲੋਂ ਲੌਕ ਡਾਉਨ ਵਿੱਚ ਇੱਕ ਹਫ਼ਤੇ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ। ਇਸ ਸਬੰਧੀ ਦਿੱਲੀ ਦੇ ਮੁੱਖ ਮੰਤਰੀ ਵਲੋਂ ਟਵੀਟ ਕਰ ਜਾਣਕਾਰੀ ਦਿੱਤੀ ਗਈ। ਤੁਹਾਨੂੰ ਦੱਸ ਦੇਈਏ ਕਿ 19 ਅਪ੍ਰੈਲ ਤੋਂ ਦਿੱਲੀ ਵਿੱਚ ਲੌਕ ਡਾਉਨ ਲੱਗਿਆ ਹੋਇਆ ਹੈ।
-
Lockdown in Delhi is being extended by one week
— Arvind Kejriwal (@ArvindKejriwal) May 1, 2021 " class="align-text-top noRightClick twitterSection" data="
">Lockdown in Delhi is being extended by one week
— Arvind Kejriwal (@ArvindKejriwal) May 1, 2021Lockdown in Delhi is being extended by one week
— Arvind Kejriwal (@ArvindKejriwal) May 1, 2021
19 ਅਪ੍ਰੈਲ ਤੋਂ ਲਾਗੂ ਹੈ ਲੌਕ ਡਾਊਨ
19 ਅਪ੍ਰੈਲ ਦੀ ਰਾਤ 10 ਵਜੇ ਤੋਂ 26 ਅਪ੍ਰੈਲ ਸਵੇਰੇ 5 ਵਜੇ ਤੱਕ ਲਈ ਦਿੱਲੀ 'ਚ ਇਸ ਸਾਲ ਦਾ ਪਹਿਲਾ ਲੌਕ ਡਾਉਨ ਲਗਾਇਆ ਗਿਆ ਸੀ। ਕੋਰੋਨਾ ਦੇ ਮਾਮਲੇ ਹਰ ਦਿਨ ਰਿਕਾਰਡ ਤੋੜ ਰਹੇ ਸਨ। ਕੋਰੋਨਾ ਦੇ ਵੱਧਦੇ ਕੇਸਾਂ ਦੀ ਚੇਨ ਨੂੰ ਤੋੜਨ ਲਈ, ਦਿੱਲੀ ਸਰਕਾਰ ਵਲੋਂ ਰਾਤ ਦੇ ਕਰਫਿਊ ਤੋਂ ਬਾਅਦ ਲੌਕ ਡਾਉਨ ਦਾ ਫੈਸਲਾ ਲਿਆ ਗਿਆ ਸੀ। ਪਰ ਇਸ ਲੋਕ ਡਾਊਨ ਤੋਂ ਬਾਅਦ ਵੀ ਸਥਿਤੀ ਕਾਬੂ 'ਚ ਆਉਂਦੀ ਪ੍ਰਤੀਤ ਨਹੀਂ ਹੋਈ, ਜਿਸ ਕਾਰਨ ਲੌਕ ਡਾਉਨ 'ਚ 3 ਮਈ ਸਵੇਰੇ 5 ਵਜੇ ਤੱਕ ਵਾਧਾ ਕਰ ਦਿੱਤਾ ਗਿਆ ਸੀ। ਇਸ ਦੇ ਤਹਿਤ ਮੁੱਖ ਮੰਤਰੀ ਦਿੱਲੀ ਵਲੋਂ ਇੱਕ ਹਫ਼ਤੇ ਲਈ ਲੌਕ ਡਾਉਨ ਨੂੰ ਹੋਰ ਵਧਾ ਦਿੱਤਾ ਗਿਆ ਹੈ।
ਇੱਕ ਹਫ਼ਤਾ ਹੋਰ ਵਧਿਆ ਲੌਕ ਡਾਊਨ
ਲੌਕ ਡਾਉਨ ਦਾ ਸਮਾਂ ਸੋਮਵਾਰ ਸਵੇਰੇ 5 ਵਜੇ ਖਤਮ ਹੋਣਾ ਸੀ। ਪਰ ਹੁਣ ਵੀ ਦਿੱਲੀ ਕੋਰੋਨਾ ਦੀ ਗੰਭੀਰ ਸਥਿਤੀ ਵਿਚੋਂ ਲੰਘ ਰਹੀ ਹੈ। ਪਿਛਲੇ ਦਿਨੀਂ 24 ਘੰਟਿਆਂ ਵਿੱਚ 27047 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਅਤੇ 375 ਮਰੀਜ਼ਾਂ ਦੀ ਮੌਤ ਹੋ ਗਈ। ਕੋਰੋਨਾ ਨਾਲ ਪੀੜ੍ਹਤ ਹੋਣ ਵਾਲਿਆਂ ਦੀ ਦਰ ਹੁਣ ਵੀ ਲਗਭਗ 33 ਪ੍ਰਤੀਸ਼ਤ ਹੈ। ਭਾਵ ਹਰ 100 ਵਿੱਚੋਂ 33 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਪਾਏ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਦਿੱਲੀ ਸਰਕਾਰ ਵਲੋਂ ਲੌਕ ਡਾਉਨ 'ਚ ਇੱਕ ਹਫ਼ਤੇ ਦਾ ਹੋਰ ਵਾਧਾ ਕੀਤਾ ਗਿਆ ਹੈ।