ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ’ਚ 20 ਅਪ੍ਰੈਲ ਤੋਂ ਜਾਰੀ ਲੌਕਡਾਊਨ ਨੂੰ ਹੁਣ ਹੋਰ ਇੱਕ ਹਫ਼ਤੇ ਲਈ ਵਧਾ ਦਿੱਤਾ ਗਿਆ ਹੈ। ਹਾਲਾਂਕਿ ਮੁੱਖ ਮੰਤਰੀ ਕੇਜਰੀਵਾਲ ਦੀ ਘੋਸ਼ਣਾ ਅਨੁਸਾਰ, ਇਸ ਦੌਰਾਨ ਦੋ ਗਤੀਵਿਧੀਆਂ ਨਿਰਮਾਣ ਕਾਰਜਾਂ ਅਤੇ ਫੈਕਟਰੀ ਉਤਪਾਦਨ ਨੂੰ ਲੌਕਡਾਊਨ ਤੋਂ ਛੂਟ ਰਹੇਗੀ। 1 ਜੂਨ ਤੋਂ ਅਨ-ਲੌਕ ਦੀ ਪ੍ਰਕਿਰਿਆ ਤਹਿਤ ਇਨ੍ਹਾਂ ਦੋ ਕੰਮਾਂ ’ਚ ਛੂਟ ਦਿੱਤੀ ਗਈ ਹੈ।
![](https://etvbharatimages.akamaized.net/etvbharat/prod-images/11950259_lockdowns.png)
ਸ਼ਰਤਾਂ ਤਹਿਤ ਦਿੱਤੀ ਗਈ ਛੂਟ
![ਦਿੱਲੀ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਨੋਟਿਸ](https://etvbharatimages.akamaized.net/etvbharat/prod-images/del-ndl-01-lockdown-extended-till-7th-june-vis-7205761_29052021213036_2905f_1622304036_556.jpg)
ਇਸ ਨੂੰ ਲੈ ਕੇ ਦਿੱਲੀ ਸਰਕਾਰ ਵੱਲੋਂ ਜਾਰੀ ਸੂਚਨਾ ਤਹਿਤ, ਇੰਡਸਟ੍ਰੀਅਲ ਏਰੀਆ ’ਚ ਚਾਰ ਦੀਵਾਰੀ ਜਾ ਅੰਦਰੂਨੀ ਹਿੱਸਿਆਂ ’ਚ ਮੈਨੂਫੈਕਚਰਿੰਗ ਅਤੇ ਪ੍ਰੋਡਕਸ਼ਨ ਯੂਨਿਟਾਂ ਨੂੰ ਚਲਾਉਣ ਦੀ ਇਜਾਜ਼ਤ ਹੋਵੇਗੀ। ਉੱਥੇ ਹੀ, ਵਰਕਿੰਗ ਸਾਈਟਸ ’ਤੇ ਅੰਦਰੂਨੀ ਕੰਸਟ੍ਰਕਸ਼ਨ ਕੀਤੀ ਜਾ ਸਕੇਗੀ। ਹਾਲਾਂਕਿ ਸੰਚਾਲਨ ਦੀ ਛੂਟ ਦੇ ਬਾਵਜੂਦ ਇਨ੍ਹਾਂ ਕੰਮਾਂ ਲਈ ਨਿਯਮ ਅਤੇ ਸ਼ਰਤਾਂ ਵੀ ਰੱਖੀਆਂ ਗਈਆਂ ਹਨ।
ਸਮੇਂ ਸਮੇਂ ’ਤੇ ਹੋਵੇਗੀ ਰੇਡੰਮ ਟੈਸਟਿੰਗ
ਨਿਰਮਾਣ ਕਾਰਜਾਂ ਅਤੇ ਉਤਪਾਦਨ ਨਾਲ ਜੁੜੀਆਂ ਇਨਾਂ ਥਾਵਾਂ ’ਤੇ ਥਰਮਲ ਸਕਰੀਨਿੰਗ ਅਤੇ ਸੈਨੀਟਾਈਜ਼ਰ ਦਾ ਇਸਤੇਮਾਲ ਲਾਜ਼ਮੀ ਹੋਵੇਗਾ। ਕੰਮ ਦਾ ਸਮਾਂ ਅਲੱਗ-ਅਲੱਗ ਸ਼ਿਫਟਾਂ ’ਚ ਹੋਵੇਗਾ, ਤਾਂਕਿ ਇਕ ਸਮੇਂ ਦੌਰਾਨ ਜ਼ਿਆਦਾ ਭੀੜ ਇਕੱਠੀ ਨਾ ਹੋਵੇ। ਸਥਾਨਕ ਡੀਐੱਮ ਵੱਲੋਂ ਇਨ੍ਹਾਂ ਥਾਵਾਂ ’ਤੇ ਰੇਡੰਮ RT-PCR ਅਤੇ ਰੈਪਿਡ ਟੈਸਟ ਕਰਵਾਏ ਜਾਣਗੇ। ਇੱਥੇ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਲਈ ਮਾਸਕ, ਸੋਸ਼ਲ ਡਿਸਟੇਸਿੰਗ (Social distancing) ਅਤੇ ਕੋਰੋਨਾ ਹਦਾਇਤਾਂ ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ।
ਕਰਮਚਾਰੀਆਂ ਲਈ ਜਾਰੀ ਹੋਵੇਗਾ E-Pass
ਇਨ੍ਹਾਂ ਦੋਹਾਂ ਖੇਤਰਾਂ ਨਾਲ ਜੁੜੇ ਕੰਮ ਕਰਨ ਵਾਲਿਆਂ ਲਈ ਦਿੱਲੀ ਸਰਕਾਰ ਵੱਲੋਂ ਇਹ ਵੀ ਹੁਕਮ ਜਾਰੀ ਹੋਏ ਹਨ ਕਿ ਸਥਾਨਕ ਡੀਐੱਮ ਦੁਆਰਾ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਜਾਵੇਗਾ, ਜੋ ਸਮੇਂ ਸਮੇਂ ’ਚ ਕਾਰਜ ਸਥਲਾਂ ਦਾ ਦੌਰਾ ਕਰਨਗੀਆਂ। ਇਨ੍ਹਾਂ ਥਾਵਾਂ ’ਤੇ ਕੰਮ ਕਰਨ ਵਾਲਿਆਂ ਲਈ ਅਲੱਗ ਤੋਂ E-Pass ਜਾਰੀ ਕੀਤੇ ਜਾਣਗੇ, ਜਿਸ ਲਈ ਮਾਲਕ, ਇੰਮਪਲਾਈ ਜਾਂ ਠੇਕੇਦਾਰ ਦਿੱਲੀ ਸਰਕਾਰ ਦੇ ਪੋਰਟਲ ’ਤੇ ਜਾਣਕਾਰੀ ਦੇਕੇ ਅਪਲਾਈ ਕਰਨਗੇ।
ਹਦਾਇਤਾਂ ਦਾ ਉਲੰਘਣ ਕਰਨ ’ਤੇ ਹੋਵੇਗੀ ਸਖ਼ਤ ਕਾਰਵਾਈ
ਦਿੱਲੀ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕੋਰੋਨਾ ਨਿਯਮਾਂ ਦਾ ਉਲੰਘਣ ਕੀਤੇ ਜਾਣ ’ਤੇ ਮੈਨੂਫੈਕਚਰਿੰਗ ਯੂਨਿਟ ਜਾਂ ਕੰਸਟ੍ਰਕਸ਼ਨ ਸਾਈਟ ਨੂੰ ਬੰਦ ਵੀ ਕੀਤਾ ਜਾ ਸਕਦਾ ਹੈ। ਨਾਲ ਹੀ, ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ’ਤੇ ਡੀਡੀਐੱਮ ਐਕਟ ਤਹਿਤ ਕਾਰਵਾਈ ਵੀ ਕੀਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਮੁੱਖ ਮੰਤਰੀ ਕੇਜਰੀਵਾਲ ਨੇ ਬੀਤੇ ਕੱਲ੍ਹ ਦਿੱਲੀ ਵਾਸੀਆਂ ਨੂੰ ਸੰਬੋਧਨ ਦੌਰਾਨ ਕਿਹਾ ਸੀ ਕਿ ਮਜ਼ਦੂਰਾਂ ਦੀ ਜ਼ਰੂਰਤ ਨੂੰ ਦੇਖਦਿਆਂ ਹੋਇਆ ਦਿੱਲੀ ਸਰਕਾਰ ਦੁਆਰਾ ਇਨ੍ਹਾਂ ਦੋ ਕੰਮਾਂ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।