ਨਵੀਂ ਦਿੱਲੀ: ਉਮਰ ਭਾਵੇਂ ਕੋਈ ਵੀ ਹੋਵੇ, ਜੇਕਰ ਤੁਸੀਂ ਪੱਕੇ ਇਰਾਦੇ ਵਾਲੇ ਹੋ, ਤਾਂ ਤੁਸੀਂ ਯਕੀਨੀ ਤੌਰ 'ਤੇ ਸਫ਼ਲਤਾ ਪ੍ਰਾਪਤ ਕਰਦੇ ਹੋ। ਮਹਿਜ਼ 11 ਸਾਲ ਦੀ ਪ੍ਰੀਸ਼ਾ ਗੁਪਤਾ ਨੇ ਇਹ ਸਾਬਤ ਕਰ ਦਿੱਤਾ ਹੈ। ਜਿਸ ਉਮਰ ਵਿੱਚ ਬੱਚੇ ਖਿਡੌਣਿਆਂ ਨਾਲ ਖੇਡਦੇ ਹਨ, ਉਸ ਨੇ 20 ਸਕਿੰਟਾਂ ਵਿੱਚ 26 ਵਾਰ ਬੈਕ ਹੈਂਡ ਫਲਿੱਪ ਕਰਕੇ ਇੰਡੀਆ ਬੁੱਕ ਆਫ਼ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ। ਇੰਨਾ ਹੀ ਨਹੀਂ ਪ੍ਰੀਸ਼ਾ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਡਾਂਸ ਦੇ ਔਖੇ ਸਟੈਪ ਵੀ ਸਿੱਖੇ ਹਨ। ਪ੍ਰੀਸ਼ਾ ਨੇ 41 ਸੈਕਿੰਡ 'ਚ 36 ਵਾਰ ਏਅਰ ਫਲੇਅਰ ਡਾਂਸ ਸਟੈਪ ਕਰਕੇ ਦੁਨੀਆ ਦੇ ਡਾਂਸਰਾਂ ਨੂੰ ਚੁਣੌਤੀ ਪੇਸ਼ ਕੀਤੀ ਹੈ।
ਰੈਪਰ ਰਫ਼ਤਾਰ ਦੀ ਐਲਬਮ ਸਣੇ ਇਨ੍ਹਾਂ ਰਿਐਲਟੀ ਸ਼ੋਅ ਦਾ ਬਣ ਚੁੱਕੀ ਹਿੱਸਾ: ਲੰਡਨ ਅਤੇ ਹੋਰ ਦੇਸ਼ਾਂ ਦੀਆਂ ਕਈ ਸੰਸਥਾਵਾਂ ਨੇ ਇਸ ਨੂੰ ਵਿਸ਼ਵ ਰਿਕਾਰਡ ਦੱਸਿਆ ਹੈ। ਪ੍ਰੀਸ਼ਾ ਪੰਜਾਬੀ ਰੈਪਰ ਰਫ਼ਤਾਰ ਦੀ 'ਦਿੱਲੀ ਵਾਲੀ ਗੱਲਬਾਤ' ਐਲਬਮ ਵਿੱਚ ਅਪਣੇ ਡਾਂਸ ਨਾਲ ਚਾਰ (Delhi wala Galbaat raftaar album) ਚੰਨ ਲਾ ਚੁੱਕੀ ਹੈ। ਆਈਪੀਐਲ ਐਡ, ਡਾਂਸ ਇੰਡੀਆ ਡਾਂਸ, ਲਿਟਿਲ ਚੈਂਪਸ, ਡਾਂਸ ਵਿਦ ਮੀ ਸਣੇ ਹੋਰ ਸ਼ੋਅ ਵਿੱਚ ਵੀ ਪ੍ਰੀਸ਼ਾ ਆਪਣਾ ਹੁਨਰ ਪੇਸ਼ ਕਰ ਚੁੱਕੀ ਹੈ। ਐਮਿਟੀ ਇੰਟਰਨੈਸ਼ਨਲ ਸਕੂਲ ਵਿੱਚ 7ਵੀਂ ਦੀ ਵਿਦਿਆਰਥਣ ਹੈ ਅਤੇ ਅਪਣੇ ਪਰਿਵਾਰ ਨਾਲ ਵੈਸ਼ਾਲੀ ਸੈਕਟਰ-4 ਸਥਿਤ ਨੀਲਪਦਮ-2 ਸੋਸਾਇਟੀ ਵਿੱਚ ਰਹਿੰਦੀ ਹੈ।
ਕਿਵੇਂ ਪਿਆ ਸ਼ੌਂਕ ਅਤੇ ਕਿੱਥੋ ਸਿੱਖਿਆ ਡਾਂਸ : ਪ੍ਰੀਸ਼ਾ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਸ ਨੂੰ ਛੋਟੇ ਹੁੰਦਿਆਂ ਤੋਂ ਹੀ ਡਾਂਸ ਕਰਨ ਦਾ ਸ਼ੌਂਕ ਹੈ। ਪੰਜ ਸਾਲ ਦੀ ਉਮਰ ਹੋਣ ਉੱਤੇ ਉਸ ਦੀ ਮਾਂ ਨੇ ਉਸ ਨੂੰ ਨਿਊਕਲਰ ਡਾਂਸ ਅਕੈਡਮੀ ਭੇਜਣਾ ਸ਼ੁਰੂ ਕੀਤਾ। ਫਿਰ ਉੱਥੇ ਪੂਰੀ ਮਹਿਨਤ ਤੇ ਲਗਨ ਨਾਲ ਹਰ ਔਖੇ ਡਾਂਸ ਸਟੈਪ ਨੂੰ ਵੀ ਸਿੱਖਿਆ ਜਿਸ ਪਿੱਛੇ ਮੇਰੇ ਗੁਰੂਆਂ ਦਾ ਅਹਿਮ ਯੋਗਦਾਨ ਹੈ।
ਕੀ-ਕੀ ਉਪਲਬਧੀਆਂ ਹਾਸਲ ਕੀਤੀਆਂ: ਪ੍ਰੀਸ਼ਾ ਨੇ ਦੱਸਿਆ ਕਿ ਜਦੋਂ ਲਾਕਡਾਊਨ ਦੌਰਾਨ ਸਕੂਲ ਬੰਦ ਹੋਏ ਤਾਂ ਉਸ ਦੀਆਂ ਆਨਲਾਈਨ ਕਲਾਸਾਂ ਚੱਲਦੀਆਂ ਸੀ। ਫਿਰ ਉਸ ਨੂੰ ਡਾਂਸ ਅਭਿਆਸ ਲਈ ਵੱਧ ਸਮਾਂ ਮਿਲ ਜਾਂਦਾ ਸੀ। ਉਦੋਂ ਉਸ ਨੇ 41 ਸੈਕੰਡ ਵਿੱਚ 36 ਵਾਰ ਏਅਰ ਫਲੇਅਰ ਕੀਤਾ ਅਤੇ ਉਸ ਦੀ ਮਾਤਾ ਨੇ ਉਹ ਵੀਡੀਓ ਸੋਸ਼ਲ ਮੀਡਆਂ ਉੱਤੇ ਪਾਈ। ਕਈ ਦੇਸ਼ਾਂ ਵਿੱਚ ਇਹ ਵੀਡੀਓ ਦੇਖੀ ਗਈ ਅਤੇ ਉਨ੍ਹਾਂ ਨੇ ਕਾਲ ਕਰਕੇ ਦੱਸਿਆ ਕਿ ਹੁਣ ਤੱਕ ਵਿਸ਼ਵ ਵਿੱਚ ਕਿਸੇ ਵੀ ਕੁੜੀ ਨੇ ਅਜਿਹਾ ਫਲਿੱਪ ਨਹੀਂ ਕੀਤਾ ਹੈ। ਇਹ ਵਿਸ਼ਵ ਦੇ ਡਾਂਸਰਾਂ ਲਈ ਚੁਣੌਤੀ ਹੈ। ਇੰਨਾ ਹੀ ਨਹੀਂ, ਬੀਯੋਂਡ ਦ ਲਿਮਿਟ ਅਤੇ ਟੂ ਹਾਰਡ ਬਾਈਟ ਵਰਗੀਆਂ ਸੰਸਥਾਵਾਂ ਨੇ ਅਪਣੀ ਵੈਬਸਾਈਟ ਉੱਤੇ ਪ੍ਰੀਸ਼ਾ ਦੇ ਏਅਰ ਫਲੇਅਰ ਨੂੰ ਵਿਸ਼ਵ ਰਿਕਾਰਡ ਦੱਸਿਆ ਹੈ। ਇਸ ਤੋਂ ਪਹਿਲਾਂ 2019 ਵਿੱਚ 20 ਸੈਕੰਡ ਵਿੱਚ 26 ਵਾਰ ਬੈਕ ਹੈਂਡ ਫਲਿੱਪ ਕਰਕੇ ਇੰਡਿਆ ਬੁੱਕ ਆਫ਼ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਇਆ ਸੀ।
ਸਕੂਲ 'ਚ ਵੀ ਮਿਲਿਆ ਆਲ ਰਾਊਂਡਰ ਐਵਾਰਡ: ਪ੍ਰੀਸ਼ਾ ਨੇ ਦੱਸਿਆ ਕਿ, ਉਹ ਪੜ੍ਹਾਈ ਅਤੇ ਡਾਂਸ ਅਭਿਆਸ ਬਹੁਤ ਚੰਗੀ ਤਰ੍ਹਾਂ ਕਰਦੀ ਹੈ, ਕਿਉਂਕਿ ਡਾਂਸ ਦਾ ਅਭਿਆਸ ਕਰਨ ਤੋਂ ਬਾਅਦ, ਮੈਨੂੰ ਸਮਾਂ ਪਾਸ ਕਰਨ ਲਈ ਖੇਡਣ ਜਾਂ ਹੋਰ ਕੁਝ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ। ਮੇਰੀ ਮੈਨੇਜਮੈਂਟ ਦੀ ਬਦੌਲਤ ਮੈਨੂੰ ਇਸ ਵਾਰ ਸਕੂਲ ਵੱਲੋਂ ਆਲ ਰਾਊਂਡਰ ਦਾ ਐਵਾਰਡ ਵੀ ਮਿਲਿਆ ਹੈ। ਮੈਂ ਵੱਖ-ਵੱਖ ਖੇਤਰਾਂ ਵਿੱਚ ਅਭਿਆਸ ਅਤੇ ਸੰਘਰਸ਼ ਕਰ ਰਹੇ ਡਾਂਸਰਾਂ ਨੂੰ ਕਹਿਣਾ ਚਾਹਾਂਗੀ ਕਿ ਉਹ ਸਖ਼ਤ ਮਿਹਨਤ ਅਤੇ ਲਗਨ ਨਾਲ ਅਭਿਆਸ ਕਰਦੇ ਰਹਿਣ ਅਤੇ ਉਨ੍ਹਾਂ ਨੂੰ ਜ਼ਰੂਰ ਸਫਲਤਾ ਮਿਲੇਗੀ।