ਨਵੀਂ ਦਿੱਲੀ : ਆਯਾ ਨਗਰ ਇਲਾਕੇ ਦੀ ਮੁੱਖ ਸੜਕ ਉੱਤੇ ਲੰਬੇ ਸਮੇਂ ਤੋਂ ਕੂੜਾ ਪਿਆ ਹੋਇਆ ਹੈ। ਇਹ ਕੂੜਾ ਮਹੀਨੇ 'ਚ ਮਹਿਜ਼ ਇੱਕ ਜਾਂ ਦੋ ਵਾਰ ਚੁੱਕਿਆ ਜਾਂਦਾ ਹੈ। ਇਸ ਲਾਪਰਵਾਹੀ ਨਾਲ ਐਮਸੀਡੀ ਦੇ ਸਵਛਤਾ ਅਭਿਆਨ ਦੀ ਪੋਲ ਖੁੱਲ੍ਹ ਗਈ ਹੈ।
ਅਵਾਰਾ ਪਸ਼ੂ ਤੇ ਕੂੜਾ :
ਲੋਕਾਂ ਦਾ ਕਹਿਣਾ ਹੈ ਕਿ ਮਹੀਨੇ ਭਰ 'ਚ ਇੱਕ ਵਾਰ ਕੂੜਾ ਚੁੱਕਿਆ ਜਾਂਦਾ ਹੈ। ਇਹ ਸਾਰਾ ਕੂੜਾ ਦੁਕਾਨਾਂ ਤੇ ਸਥਾਨਕ ਲੋਕਾਂ ਵੱਲੋਂ ਸੁੱਟਿਆ ਜਾਂਦਾ ਹੈ। ਇਸ ਤੋਂ ਇਲਾਵਾ ਅਵਾਰਾ ਪਸ਼ੂ ਇਸ ਨੂੰ ਖਿਲਾਰ ਦਿੰਦੇ ਹਨ। ਇਸ ਦੇ ਨੇੜੇ ਫਲ ਤੇ ਸਬਜ਼ੀਆਂ ਦੀਆਂ ਰੇਹੜੀਆਂ ਵੀ ਲੱਗਦੀਆਂ ਹਨ, ਉਥੋਂ ਵੀ ਲੋਕਾਂ ਵੱਲੋਂ ਕੂੜਾ ਸੁੱਟਿਆ ਜਾਂਦਾ ਹੈ। ਜਦੋਂ ਤੱਕ ਇਸ ਨੂੰ ਸਾਫ ਕਰਵਾਇਆ ਜਾਂਦਾ ਹੈ ਤਾਂ ਉਦੋਂ ਤੱਕ ਹੀ ਸੜ ਜਾਂਦਾ ਹੈ।
ਸ਼ਿਕਾਇਤ ਕਰਨ ਤੋਂ ਡਰਦੇ ਨੇ ਲੋਕ :
ਇਸ ਕੂੜੇ ਦੇ ਢੇਰ ਕਾਰਨ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਇਥੋਂ ਦੇ ਲੋਕਾਂ ਦੀ ਮੰਗ ਹੈ ਕਿ ਐਮਸੀਡੀ ਇਸ ਥਾਂ ਨੂੰ ਚੰਗੀ ਤਰ੍ਹਾਂ ਸਾਫ ਕਰੇ ਤੇ ਇਥੇ ਇੱਕ ਕੂੜੇਦਾਨ ਦੀ ਉਸਾਰੀ ਕਰਵਾਈ ਜਾਵੇ, ਤਾਂ ਜੋ ਲੋਕ ਉਥੇ ਕੂੜਾ ਸੁੱਟ ਸਕਣ। ਲੋਕ ਪ੍ਰਸ਼ਾਸਨ ਤੋਂ ਲੋਕ ਇਸ ਬਾਰੇ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨ ਤੋਂ ਡਰਦੇ ਹਨ ਕਿ ਜੇਕਰ ਉਹ ਐਮਸੀਡੀ ਨੂੰ ਸ਼ਿਕਾਇਤ ਕਰਦੇ ਹਨ ਤਾਂ ਐਮਸੀਡੀ ਉਨ੍ਹਾਂ ਦੀਆਂ ਰੇਹੜੀਆਂ ਨਾ ਹਟਵਾ ਦਵੇ। ਇਸ ਲਈ, ਉਹ ਸ਼ਿਕਾਇਤ ਨਹੀਂ ਕਰ ਪਾਉਂਦੇ।
ਸਵੱਛਤ ਭਾਰਤ ਦੀ ਖੁੱਲ੍ਹੀ ਪੋਲ :
ਹੁਣ ਵੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਮੁੱਖ ਸੜਕ ਨੂੰ ਕਿੰਨੀ ਦੇਰ ਸਾਫ਼ ਕੀਤਾ ਜਾਂਦਾ ਹੈ। ਕੀ ਅਵਾਰਾ ਪਸ਼ੂਆਂ ਉੱਤੇ ਪਾਬੰਦੀ ਲਗਾਈ ਜਾਂਦੀ ਹੈ। ਇਹ ਆਯਾ ਨਗਰ ਦੀ ਮੁੱਖ ਸੜਕ ਹੈ ਜਿੱਥੋਂ ਰੋਜ਼ਾਨਾ ਹਜ਼ਾਰਾਂ ਲੋਕ ਲੰਘਦੇ ਹਨ। ਇਹ ਸਾਰਾ ਕੂੜਾ ਇਥੋਂ ਦੀਆਂ ਦੁਕਾਨਾਂ ਤੇ ਘਰਾਂ ਵਿਚੋਂ ਸੁੱਟਿਆ ਜਾਂਦਾ ਹੈ। ਇਥੇ ਕੋਈ ਕੂੜੇਦਾਨ ਨਾਂ ਹੋਣ ਕਾਰਨ ਲੋਕ ਸੜਕ ਕੱਢੇ ਹੀ ਕੂੜਾ ਸੁੱਟ ਦਿੰਦੇ ਹਨ। ਅਜਿਹੀ ਸਥਿਤੀ ਵਿੱਚ ਇਹ ਸਵੱਛ ਭਾਰਤ ਮੁਹਿੰਮ ਦੇ ਨਾਂ 'ਤੇ ਝੂਠ ਤੋਂ ਇਲਾਵਾ ਕੁੱਝ ਵੀ ਨਹੀਂ ਹੈ।