ਕਰਨਾਲ: ਨੈਸ਼ਨਲ ਹਾਇਵੇ ਤਰਾਵੜੀ-ਸ਼ਾਮਗਢ ਦੇ ਵਿਚਕਾਰ ਦੋ ਟਰੱਕਾਂ 'ਚ ਟਕਰਾ ਹੋ ਗਿਆ। ਦੋਵਾਂ ਟਰੱਕਾਂ ਦੀ ਟਕਰ ਦੇ ਕਾਰਨ ਇਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਵਿਸਕੀ ਸੜ ਕੇ ਸਵਾਹ ਹੋ ਗਈ। (Liquor-laden truck fire in Karnal) ਦੋਵੇਂ ਟਰੱਕ ਵੀ ਬੁਰੀ ਤਰ੍ਹਾਂ ਸੜ ਗਏ। ਖ਼ਬਰ ਲਿਖੇ ਜਾਣ ਤੱਕ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਮੌਜੂਦ ਸੀ ਸੜ ਕੇ ਸਵਾਹ ਹੋਏ ਟਰੱਕ ਨੂੰ ਕਰੇਨ ਦੀ ਮਦਦ ਨਾਲ ਪਿੱਛੇ ਹਟਾਉਣ ਦੀ ਕੋਸ਼ੀਸ ਕੀਤੀ ਜਾ ਰਹੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਨਾਲਾਗੜ੍ਹ ਤੋਂ ਇੱਕ ਟਰੱਕ ਵਿੱਚ ਵਿਸਕੀ ਲੈ ਕੇ ਦਿੱਲੀ ਵੱਲ ਨੂੰ ਜਾ ਰਿਹਾ ਸੀ ਪਰ ਜਿਵੇਂ ਹੀ ਟਰੱਕ ਡਰਾਈਵਰ ਬਲਬੀਰ ਸ਼ਾਮਗੜ੍ਹ ਨੇੜੇ ਪੁੱਜਾ ਤਾਂ ਪਿੱਛੇ ਤੋਂ ਆ ਰਹੇ ਇੱਕ ਟਰੱਕ ਡਰਾਈਵਰ ਨੇ ਡਿਵਾਈਡਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦਾ ਟਰੱਕ ਵੀ ਟਕਰਾ ਗਿਆ। ਜਿਸ ਨਾਲ ਦੋਵੇਂ ਟਰੱਕਾਂ ਨੂੰ ਅੱਗ ਲੱਗ ਗਈ। ਜਲਦੀ ਹੀ ਦੋਵੇਂ ਟਰੱਕ ਅੱਗ ਨਾਲ ਸੜ ਕੇ ਸੁਆਹ ਹੋ ਗਏ। ਟਰੱਕ ਵਿੱਚ ਲੱਦੀ ਵਿਸਕੀ ਅੱਗ ਦੀ ਲਪੇਟ ਵਿੱਚ ਆ ਗਈ। ਇਸ ਦੀ ਸੂਚਨਾ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ।
ਪੁਲਸ ਪ੍ਰਸ਼ਾਸਨ ਦੀ ਮਦਦ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਪਰ ਇਸ ਤੋਂ ਪਹਿਲਾਂ ਹੀ ਦੋਵੇਂ ਟਰੱਕ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਇੱਕ ਟਰੱਕ ਖ਼ਾਲੀ ਦੱਸਿਆ ਜਾ ਰਿਹਾ ਹੈ। ਜਦੋਂਕਿ ਦੂਜਾ ਟਰੱਕ ਇੱਕ ਕਰੋੜ ਰੁਪਏ ਤੋਂ ਵੱਧ ਕੀਮਤੀ ਦੀ ਵਿਸਕੀ ਨਾਲ ਭਰਿਆ ਹੋਇਆ ਸੀ। ਨੈਸ਼ਨਲ ਹਾਈਵੇਅ ਦੇ ਮੁੱਖ ਮਾਰਗ 'ਤੇ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਜਾਮ ਦੀ ਸਥਿਤੀ ਵੀ ਪੈਦਾ ਹੋ ਗਈ। ਪੁਲੀਸ ਨੇ ਰਸਤਾ ਮੋੜ ਕੇ ਜਾਮ ਵਿੱਚ ਫਸੇ ਵਾਹਨਾਂ ਨੂੰ ਦੂਜੇ ਰਸਤੇ ਤੋਂ ਬਾਹਰ ਕੱਢਿਆ।
ਟਰੱਕ ਮਾਲਕ ਨਾਸਿਰ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਦੇ ਟਰੱਕ ਵਿੱਚ ਇੱਕ ਕਰੋੜ ਤੋਂ ਵੱਧ ਕੀਮਤ ਦੀ ਵਿਸਕੀ ਨਾਲਾਗੜ੍ਹ ਤੋਂ ਦਿੱਲੀ ਲਿਜਾਈ ਜਾ ਰਹੀ ਸੀ। ਦੂਜੇ ਟਰੱਕ ਡਰਾਈਵਰ ਨੂੰ ਨੀਂਦ ਆਉਣ ਕਾਰਨ ਟਰੱਕ ਡਿਵਾਈਡਰ ਨਾਲ ਟਕਰਾ ਗਿਆ। ਇਸ ਕਾਰਨ ਉਸ ਦਾ ਟਰੱਕ ਵੀ ਅੱਗ ਦੀ ਲਪੇਟ ਵਿਚ ਆ ਗਿਆ ਅਤੇ ਅੱਗ ਲੱਗਣ ਕਾਰਨ 1 ਕਰੋੜ ਤੋਂ ਵੱਧ ਕੀਮਤ ਦੀ ਵਿਸਕੀ ਸੜ ਕੇ ਸੁਆਹ ਹੋ ਗਈ। ਫਿਲਹਾਲ ਇਸ ਹਾਦਸੇ ਤੋਂ ਬਾਅਦ ਦੋਵੇਂ ਟਰੱਕ ਡਰਾਈਵਰਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੱਗ ’ਤੇ ਗਊ ਦੀ ਪੂੰਛ ਨਾਲ ‘ਅਸ਼ੀਰਵਾਦ’ ਲੈਣ ਦੇ ਮਾਮਲੇ ’ਚ ਸੰਧਵਾਂ ਨੇ ਮੰਗੀ ਮੁਆਫੀ