ਚੰਡੀਗੜ੍ਹ: ਕਾਗਰਸ 'ਚ ਚੱਲੇ ਲੰਬੇ ਕਲੇਸ਼ ਤੋਂ ਬਾਅਦ ਆਖਿਰ ਹਾਈਕਮਾਨ ਨੇ ਇਸ ਕਲੇਸ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਿਆਂ ਪੰਜਾਬ 'ਚ ਦਲਿਤ ਮੁੱਖ ਮੰਤਰੀ ਅਤੇ 2 ਡਿਪਟੀ ਸੀਐੱਮ ਬਣਾ ਦਿੱਤੇ ਹਨ ਜਿੰਨ੍ਹਾਂ 'ਚ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਅਤੇ ਸੁਖਜਿੰਦਰ ਰੰਧਾਵਾ ਤੇ ਓਮ ਪ੍ਰਕਾਸ਼ ਸੋਨੀ ਨੂੰ ਡਿਪਟੀ ਸੀਐੱਮ ਲਗਾਇਆ ਹੈ। ਹੁਣ ਗੱਲ ਕਰਾਂਗੇ ਨਵੇਂ ਡਿਪਟੀ ਸੀਐੱਮ ਓਪੀ ਸੋਨੀ ਬਾਰੇ।ਕਾਂਗਰਸ ਦੇ ਮਜ਼ਬੂਤ ਨੇਤਾ ਓਮਪ੍ਰਕਾਸ਼ ਸੋਨੀ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਹੈ।
ਓਪੀ ਸੋਨੀ ਦਾ ਜਨਮ
ਕਾਂਗਰਸ ਦੇ ਮਾਝਾ ਖੇਤਰ ਦੇ ਵੱਡੇ ਨੇਤਾਵਾਂ ਅਤੇ ਉਹ ਵੀ ਅੰਮ੍ਰਿਤਸਰ ਵਿੱਚ ਪੈਦਾ ਹੋਏ ਸਨ। ਓਪੀ ਸੋਨੀ ਦੇ ਰਾਜਨੀਤਿਕ ਸਫਰ ਕਰਦੇ ਹਾਂ।
ਓਪੀ ਸੋਨੀ ਦਾ ਸਿਆਸੀ ਸਫਰ
ਓਪੀ ਸੋਨੀ 1997, 2002, 2007, 2012 2017 ਵਿੱਚ ਵਿਧਾਇਕ ਚੁਣੇ ਗਏ ਸਨ। ਲਗਾਤਾਰ 5 ਵਾਰ ਅੰਮ੍ਰਿਤਸਰ ਸੈਂਟਰਲ ਤੋਂ ਵਿਧਾਇਕ ਚੁਣੇ ਗਏ ਸਨ। ਇਸ ਇਲਾਵਾ ਸਥਾਨਕ ਚੋਣਾਂ ਤੋਂ ਆਪਣਾ ਰਾਜਨੀਤਕ ਕਰੀਅਰ ਵੀ ਸ਼ੁਰੂ ਕੀਤਾ, ਉਹ 1991 ਵਿੱਚ ਪਹਿਲੀ ਵਾਰ ਅੰਮ੍ਰਿਤਸਰ ਦੇ ਮੇਅਰ ਬਣੇ।
2017 ਵਿੱਚ ਜਿਵੇਂ ਹੀ ਪੰਜਾਬ ਵਿੱਚ ਕਾਂਗਰਸ ਸਰਕਾਰ ਬਣੀ ਉਨ੍ਹਾਂ ਨੂੰ ਕੈਬਨਿਟ 'ਚ ਸ਼ਾਮਿਲ ਕੀਤਾ ਗਿਆ। ਕੈਬਨਿਟ ਵਿੱਚ ਸ਼ਾਮਲ ਸੋਨੀ ਨੂੰ ਮੈਡੀਕਲ ਸਿੱਖਿਆ ਅਤੇ ਖੋਜ ਅਜ਼ਾਦੀ ਘੁਲਾਟੀਏ ਅਤੇ ਫੂਡ ਪ੍ਰੋਸੈਸਿੰਗ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਓਪੀ ਸੋਨੀ ਉਨ੍ਹਾਂ 42 ਕਾਂਗਰਸੀ ਵਿਧਾਇਕਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਸਤਲੁਜ ਯਮੁਨਾ ਲਿੰਕ ਨਹਿਰ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ ਵਿੱਚ ਅਸਤੀਫਾ ਦੇ ਦਿੱਤਾ, 2017 ਵਿੱਚ ਉਨ੍ਹਾਂ ਨੇ ਭਾਜਪਾ ਦੇ ਤਰੁਣ ਚੁੱਘ ਨੂੰ ਤਕਰੀਬਨ 21000 ਵੋਟਾਂ ਨਾਲ ਹਰਾਇਆ, ਇਸ ਤੋਂ ਬਾਅਦ 2018 ਵਿੱਚ ਉਨ੍ਹਾਂ ਨੂੰ ਪੰਜਾਬ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਕਾਂਗਰਸ ਨੇ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਬਣਾ ਕੇ ਖੇਡਿਆ ਵੱਡਾ ਦਾਅ