ETV Bharat / bharat

ਓਡੀਸ਼ਾ ਦੇ ਖੇਤੀ ਖੋਜਕਰਤਾ ਸੁਬਰਤ ਮੋਹੰਤੀ ਤੋਂ ਜਾਣੋਂ ਕਿਵੇਂ ਹੁੰਦੀ ਐ ਹਾਈਡ੍ਰੋਫੋਨਿਕ ਕਾਸ਼ਤ - ਖੇਤੀ ਖੋਜਕਰਤਾ

ਭੁਵਨੇਸ਼ਵਰ (ਓਡੀਸ਼ਾ) ਦੇ ਇੱਕ ਖੇਤੀ ਖੋਜਕਰਤਾ (Agricultural research scholar) ਸੁਬਰਤ ਮੋਹੰਤੀ (Subrat Mohanty) ਨੇ ਕੰਕਰੀਟ ਦੀ ਛੱਤ ਉੱਤੇ ਸਬਜ਼ੀਆਂ ਦੀ ਸਫਲਤਾ ਪੂਰਵਕ ਖੇਤੀ ਕੀਤੀ ਹੈ। ਸ਼ਹਿਰ ਵਿੱਚ ਗਗਨਚੁੰਬੀ ਇਮਾਰਤਾਂ ਅਤੇ ਤੇਜ਼ੀ ਨਾਲ ਚਲ ਰਹੇ ਨਿਰਮਾਣ ਕਾਰਜ ਕਾਰਨ ਜਮੀਨ ਦਾ ਇੱਕ ਟੁਕੜਾ ਮਿਲਣ ਵੀ ਮੁਸ਼ਕਲ ਹੈ।

ਫ਼ੋਟੋ
ਫ਼ੋਟੋ
author img

By

Published : May 31, 2021, 11:28 AM IST

ਓਡੀਸ਼ਾ: ਕੰਕਰੀਟ ਦੀ ਛੱਤ ਨੂੰ ਹਰੇ ਮੈਦਾਨ ਦੇ ਰੂਪ ਵਿੱਚ ਬਦਲ ਦਿੱਤਾ ਗਿਆ ਹੈ। ਤਾਜ਼ੀ ਸਬਜ਼ੀਆਂ ਜਿਵੇਂ ਕਿ ਟਮਾਟਰ, ਪਾਲਕ, ਧਨਿਆ ਪੱਤੀ ਅਤੇ ਹਰੀ ਮਿਰਚ ਦੀ ਕਈ ਕਿਸਮਾਂ ਇੱਥੇ ਉਗਾਈਆਂ ਜਾ ਰਹੀਆਂ ਹਨ। ਪੂਰੀ ਛੱਤ ਬਾਜ਼ਾਰ ਵਿੱਚ ਉੁਪਲੱਬਧ ਕਰੀਬ ਸਾਰੀ ਸਬਜ਼ੀਆਂ ਨਾਲ ਭਰੀ ਹੋਈ ਹੈ। ਭੁਵਨੇਸ਼ਵਰ (ਓਡੀਸ਼ਾ) ਦੇ ਇੱਕ ਖੇਤੀ ਖੋਜਕਰਤਾ (Agricultural research scholar) ਸੁਬਰਤ ਮੋਹੰਤੀ (Subrat Mohanty) ਨੇ ਕੰਕਰੀਟ ਦੀ ਛੱਤ ਉੱਤੇ ਸਬਜ਼ੀਆਂ ਦੀ ਸਫਲਤਾ ਪੂਰਵਕ ਖੇਤੀ ਕੀਤੀ ਹੈ। ਸ਼ਹਿਰ ਵਿੱਚ ਗਗਨਚੁੰਬੀ ਇਮਾਰਤਾਂ ਅਤੇ ਤੇਜ਼ੀ ਨਾਲ ਚਲ ਰਹੇ ਨਿਰਮਾਣ ਕਾਰਜ ਕਾਰਨ ਜਮੀਨ ਦਾ ਇੱਕ ਟੁਕੜਾ ਮਿਲਣ ਵੀ ਮੁਸ਼ਕਲ ਹੈ। ਇਸ ਸਥਿਤੀ ਵਿੱਚ ਸੁਬਰਤ ਬਿਨਾਂ ਮਿਟਟੀ ਦੇ ਖੇਤ ਦੀ ਸਬਜ਼ੀਆ ਦੀ ਖੇਤੀ ਕਰ ਨਵੀਂ ਸੰਭਾਵਨਾਵਾਂ ਦਾ ਪ੍ਰਦਰਸ਼ਨ ਕਰਨ ਵਿੱਚ ਸਮਰਥ ਹਨ। ਉਹ ਦੂਜਿਆਂ ਲਈ ਪ੍ਰੇਰਣਾ ਦਾ ਸਰੋਤ ਵੀ ਹਨ।

ਆਓ ਹੁਣ ਜਾਣਦੇ ਹਾਂ ਕਿ ਇਸ ਤਰ੍ਹਾਂ ਦੀ ਖੇਤੀ ਕਿਵੇਂ ਕੀਤੀ ਜਾਂਦੀ ਹੈ....

ਵੇਖੋ ਵੀਡੀਓ

ਸਭ ਤੋਂ ਪਹਿਲਾਂ ਜੀਆਈ ਪਾਈਪ ਦਾ ਸਟੇਅਪ ਤਿਆਰ ਕੀਤੇ ਜਾਂਦੇ ਹਨ ਅਤੇ ਉਸ ਵਿੱਚ ਛੇਦ ਕੀਤੇ ਜਾਂਦੇ ਹਨ। ਮਿਟੀ ਦੇ ਵਿਕਲਪ ਦੇ ਰੂਪ ਵਿੱਚ ਕੋਕੋ ਟੋਏ ਵਿੱਚ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ ਜਾਂਦੇ ਹਨ। ਇਸ ਤਰ੍ਹਾਂ ਦੀ ਖੇਤੀ ਨੂੰ ਹਾਈਡ੍ਰੋਫੋਨਿਕ ਕਾਸ਼ਤ (hydrophonic cultivation) ਕਿਹਾ ਜਾਂਦਾ ਹੈ। ਅਜਿਹੀਆਂ ਬੂਟੀਆਂ ਲਈ ਬਹੁਤ ਘੱਟ ਮਾਤਰਾ ਵਿੱਚ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਉਪਰੋਕਤ ਪਾਣੀ ਵਿੱਚ ਵਿਟਾਮਿਨ ਮਿਲਾ ਕੇ ਕਾਸ਼ਤ ਕੀਤੀ ਜਾਂਦੀ ਹੈ। ਸੁਬਰਤ ਦਾ ਕਹਿਣਾ ਹੈ ਕਿ ਇਸ ਕਿਸਮ ਦੀ ਖੇਤੀ ਕਰਨ ਲਈ ਉਨ੍ਹਾਂ ਨੇ ਯੂਟਿਉਬ ਦੀ ਮਦਦ ਲਈ ਹੈ।

ਖੇਤੀ ਖੋਜਕਰਤਾ ਸੁਬਰਤ ਮੋਹੰਤੀ ਨੇ ਕਿਹਾ ਕਿ ਉਹ ਇਸ ਵਿਧੀ ਤੋਂ ਵੱਖ ਤਰ੍ਹਾਂ ਦੀ ਸਬਜ਼ੀਆ ਦੀ ਕਾਸ਼ਤ ਕਰਕੇ ਸਫਲਤਾ ਹਾਸਲ ਕੀਤੀ ਹੈ। ਮੈ ਪਾਲਕ, ਧਨਿਆ ਅਤੇ ਪੱਤੇਦਾਰ ਸਬਜੀਆਂ ਜਿਵੇਂ ਕੋਸ਼ਾਲਾ ਦੀ ਖੇਤੀ ਕੀਤੀ ਹੈ। ਮੈ ਸਾਰੀ ਤਰ੍ਹਾਂ ਦੀ ਫੁਲਗੋਭੀ ਅਤੇ ਗੋਭੀ ਅਤੇ ਟਮਾਟਰ ਦੀ ਤਿੰਨ ਕਿਸਮਾਂ ਦੀ ਖੇਤੀ ਕੀਤੀ ਹੈ। ਇਹ ਇਸ ਤਰ੍ਹਾਂ ਦੀ ਖੇਤੀ ਕਰਨ ਦਾ ਵਿਸ਼ੇਸ਼ ਤਰੀਕਾ ਹੈ। ਇਸ ਵਿਧੀ ਵਿੱਚ ਕੋਕੋ ਪਿਟ ਦੀ ਮਦਦ ਨਾਲ ਖੇਤੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀ ਖੇਤੀ ਕਰਨ ਦੇ ਲਈ ਜ਼ਰੂਰੀ ਸਮੱਗਰੀ ਓਡੀਸ਼ਾ ਵਿੱਚ ਉਪਲਬਧ ਨਹੀਂ ਹੈ। ਮੈਨੂੰ ਇਹ ਸੂਬੇ ਦੇ ਬਾਹਰ ਜਾ ਕੇ ਲਿਆਣੀ ਪੈਂਦੀ ਹੈ।

ਸੁਬਰਤ ਦੀ ਮਾਤਾ ਮਨੋਰਮਾ ਮੋਹੰਤੀ ਨੇ ਕਿਹਾ ਕਿ ਇਸ ਵਿਧੀ ਦੀ ਖੇਤੀ ਸਿਖਣ ਦੇ ਨਾਲ ਨਾਲ ਅਸੀਂ ਪੌਦੇ ਲਗਾਉਣਾ ਦਾ ਵੀ ਖਾਸ ਧਿਆਨ ਰਖ ਰਹੇ ਹਾਂ। ਖੇਤੀ ਦੀ ਇਸ ਨਵੀਂ ਵਿਧੀ ਨੂੰ ਕਰਨ ਨਾਲ ਸਾਨੂੰ ਬਹੁਤ ਅਨੁੰਦ ਮਿਲਦਾ ਹੈ। ਖੇਤੀ ਬਿਨਾਂ ਮਿਟੀ ਦੇ ਕੀਤੀ ਜਾਂਦੀ ਹੈ। ਪਾਲਕ ਅਤੇ ਸੇਮ ਵਰਗੀਆਂ ਕਈ ਹਰੀ ਸਬਜ਼ੀਆਂ ਇੱਥੇ ਉਗਾਈ ਜਾਂਦੀ ਹੈ। ਇਸ ਵਿਧੀ ਨੂੰ ਸਿੱਖਣ ਤੋਂ ਬਾਅਦ ਕਈ ਹੋਰ ਲੋਕ ਛੱਤ ਉੱਤੇ ਸਬਜ਼ੀਆਂ ਉਗਾ ਰਹੇ ਹਨ।

ਸੁਬਰਤ ਹੀ ਨਹੀਂ ਬਲਕਿ ਓਡੀਸ਼ਾ ਦੀ ਰਾਜਧਾਨੀ ਦੇ ਕਰੀਬ 10 ਤੋਂ 12 ਹੋਰ ਪਰਿਵਾਰਾਂ ਨੇ ਛੱਤ ਉੱਤੇ ਖੇਤੀ ਕਰਨ ਦੇ ਲਈ ਇਸ ਢੰਗ ਨੂੰ ਅਪਣਾਇਆ ਹੈ। ਭੁਵਨੇਸ਼ਵਰ ਦੇ ਇਹ ਲੋਕ ਘੱਟ ਲਾਗਤ ਵਿੱਚ ਹਰੀ ਸਬਜ਼ੀਆਂ ਦੀ ਖੇਤੀ ਕਰਨ ਦੇ ਨਾਲ ਨਾਲ ਆਪਣੇ ਘਰ ਦੀ ਛੱਤ ਦੀ ਸੁੰਦਰਤਾ ਨੂੰ ਵਧਾ ਰਹੇ ਹਨ। ਇੱਥੇ ਤੱਕ ਕਿ ਔਰਤਾਂ ਨੇ ਵੀ ਇਹ ਤਰੀਕਾ ਅਪਣਾਇਆ ਹੈ ਅਤੇ ਵੱਖ ਵੱਖ ਤਰ੍ਹਾਂ ਦੀ ਸਬਜੀਆਂ ਦੀ ਖੇਤੀ ਕਰ ਰਹੀਆਂ ਹਨ। ਇਨ੍ਹਾਂ ਵਿੱਚੋਂ ਹੀ ਇੱਕ ਬਿਦੁਲਤਾ ਨਾਇਕ ਨੇ ਇਸ ਵਿਧੀ ਨੂੰ ਅਪਣਾ ਕੇ ਸਬਜੀਆਂ ਓਗਾਉਣ ਦਾ ਆਪਣਾ ਸ਼ੌਕ ਪੂਰਾ ਕੀਤਾ ਹੈ। ਇਸ ਖੇਤੀ ਨੂੰ ਕਰਨ ਦੇ ਲਈ ਪ੍ਰੋਪਾਈਟਰਸ, ਮਾਈਕਰੋ ਵਿਟਾਮਿਨ ਅਤੇ ਕੋਕੋ ਪਿਟਸ ਵਰਗੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਹਾਲਾਂਕਿ ਇਹ ਸਮੱਗਰੀ ਰਾਜ ਵਿੱਚ ਉਪਲਬਧ ਨਹੀਂ ਹਨ।

ਬਿਦੁਲਤਾ ਨਾਇਕ ਨੇ ਕਿਹਾ ਕਿ ਪਹਿਲਾਂ ਮੈਂ ਖਾਦ ਦੀ ਵਰਤੋਂ ਕਰ ਮਿਟੀ ਵਿੱਚ ਖੇਤੀ ਕਰ ਰਹੀ ਸੀ। ਖੇਤੀ ਦੀ ਇਸ ਨਵੀਂ ਤਕਨੀਕ ਨੂੰ ਦੇਖਣ ਦੇ ਬਾਅਦ ਮੈਨੂੰ ਇਸ ਵਿੱਚ ਦਿਲਚਸਪੀ ਹੋਈ। ਹੁਣ ਮੈਂ ਇਸ ਵਿਧੀ ਨਾਲ ਖੇਤੀ ਕਰ ਰਹੀ ਹਾਂ ਅਤੇ ਚੰਗੀ ਫਸਲ ਪ੍ਰਾਪਤ ਕਰ ਰਹੀ ਹਾਂ।

ਮੌਜੂਦਾ ਸਮੇਂ ਵਿੱਚ ਸੁਬਰਤ ਦੀ ਐਸਕੇਐਮ ਹਾਈਡ੍ਰੋਪੌਨਿਕ ਪ੍ਰੋਪਰਾਈਟਰ ਕੰਪਨੀ ਇਸ ਪ੍ਰਕਾਰ ਦੀ ਖੇਤੀ ਕਰਨ ਦੇ ਲਈ ਸਾਰੇ ਪ੍ਰਕਾਰ ਦੀ ਸਹਾਇਤਾ ਪ੍ਰਦਾਨ ਕਰ ਰਹੀ ਹੈ। ਸੁਬਰਤ ਮੋਹੰਤੀ ਦਾ ਮੂਲ ਉਦੇਸ਼ ਇਸ ਪ੍ਰਕਾਰ ਦੀ ਖੇਤੀ ਨੂੰ ਨਾ ਸਿਰਫ ਕਸਬਾਂ ਵਿੱਚ ਬਲਕਿ ਪੇਂਡੂ ਖੇਤਰ ਵਿੱਚ ਵੀ ਪ੍ਰਸਿੱਧ ਬਣਾਉਣਾ ਹੈ ਕਿਉਂਕਿ ਇਹ ਮਿਟੀ ਦੀ ਮਦਦ ਦੇ ਬਿਨਾਂ ਅਤੇ ਘੱਟ ਲਾਗਤ ਉੱਤੇ ਵੀ ਕੀਤੀ ਜਾਂਦੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.