ਨਵੀਂ ਦਿੱਲੀ: ਅਰਥ ਸ਼ਾਸਤਰੀ ਅਤੇ ਯੋਜਨਾ ਕਮਿਸ਼ਨ ਦੇ ਸਾਬਕਾ ਮੈਂਬਰ ਅਭਿਜੀਤ ਸੇਨ ਦਾ ਦਿਹਾਂਤ (Leading economist Abhijit Sen passes away) ਹੋ ਗਿਆ ਹੈ। ਸੇਨ ਨੂੰ ਪੇਂਡੂ ਆਰਥਿਕਤਾ ਦੇ ਪ੍ਰਮੁੱਖ ਮਾਹਿਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਸੋਮਵਾਰ ਦੇਰ ਰਾਤ 72 ਸਾਲ ਦੀ ਉਮਰ 'ਚ ਉਨ੍ਹਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਉਸ ਦੇ ਭਰਾ ਨੇ ਦਿੱਤੀ।
ਚਾਰ ਦਹਾਕਿਆਂ ਤੋਂ ਵੱਧ ਲੰਬੇ ਆਪਣੇ ਅਕਾਦਮਿਕ ਕਰੀਅਰ ਵਿੱਚ, ਉਸਨੇ ਕਈ ਨਾਮਵਰ ਸੰਸਥਾਵਾਂ ਵਿੱਚ ਪੜ੍ਹਾਇਆ ਹੈ। ਅਭਿਜੀਤ ਦੇ ਭਰਾ ਡਾਕਟਰ ਪ੍ਰਣਬ ਸੇਨ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਅਭਿਜੀਤ ਨੂੰ ਹਸਪਤਾਲ ਲਿਜਾਇਆ ਗਿਆ ਪਰ ਜਦੋਂ ਤੱਕ ਅਸੀਂ ਹਸਪਤਾਲ ਪਹੁੰਚੇ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜੋ: ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਸੁਖਬੀਰ ਬਾਦਲ ਤੋਂ ਪੁੱਛਗਿੱਛ ਅੱਜ
ਚਾਰ ਸਾਲਾਂ ਤੋਂ ਵੱਧ ਦੇ ਕੈਰੀਅਰ ਵਿੱਚ, ਅਭਿਜੀਤ ਨੇ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਪੜ੍ਹਾਇਆ। ਇਸ ਤੋਂ ਇਲਾਵਾ ਉਹ ਖੇਤੀ ਲਾਗਤਾਂ ਅਤੇ ਕੀਮਤਾਂ ਬਾਰੇ ਕਮਿਸ਼ਨ ਦੇ ਚੇਅਰਮੈਨ ਸਮੇਤ ਕਈ ਅਹਿਮ ਸਰਕਾਰੀ ਅਹੁਦਿਆਂ 'ਤੇ ਵੀ ਰਹੇ।
ਦੱਸ ਦੇਈਏ ਕਿ ਮਨਮੋਹਨ ਸਿੰਘ ਸਰਕਾਰ ਦੌਰਾਨ ਅਭਿਜੀਤ 2004 ਤੋਂ 2014 ਤੱਕ ਯੋਜਨਾ ਕਮਿਸ਼ਨ ਦੇ ਮੈਂਬਰ ਰਹੇ ਸਨ। ਉਸ ਦਾ ਜਨਮ ਨਵੀਂ ਦਿੱਲੀ ਵਿੱਚ ਰਹਿੰਦੇ ਇੱਕ ਬੰਗਾਲੀ ਪਰਿਵਾਰ ਵਿੱਚ ਹੋਇਆ ਸੀ। ਉਹ ਫਿਜ਼ਿਕਸ ਆਨਰਜ਼ ਦੀ ਡਿਗਰੀ ਲਈ ਸਰਦਾਰ ਪਟੇਲ ਵਿਦਿਆਲਿਆ ਅਤੇ ਫਿਰ ਸੇਂਟ ਸਟੀਫਨ ਕਾਲਜ ਗਿਆ। ਉਸਨੇ 1981 ਵਿੱਚ ਕੈਮਬ੍ਰਿਜ ਯੂਨੀਵਰਸਿਟੀ (Cambridge University) ਤੋਂ ਅਰਥ ਸ਼ਾਸਤਰ ਵਿੱਚ ਆਪਣੀ ਪੀਐਚਡੀ ਕੀਤੀ, ਜਿੱਥੇ ਉਹ ਟ੍ਰਿਨਿਟੀ ਹਾਲ ਦੇ ਮੈਂਬਰ ਸਨ।
ਇਹ ਵੀ ਪੜੋ: ਨਾਬਾਲਿਗ ਲੜਕੀ ਨੇ ਬੱਚੇ ਨੂੰ ਦਿੱਤਾ ਜਨਮ, ਪਿਤਾ ਉੱਤੇ ਲਗਾਏ ਬਲਾਤਕਾਰ ਦੇ ਇਲਜ਼ਾਮ