ਗਾਜ਼ੀਪੁਰ ਬਾਰਡਰ: ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਅਤੇ ਬਾਲਿਆਣ ਖਾਪ ਦੇ ਮੁਖੀ ਚੌਧਰੀ ਨਰੇਸ਼ ਟਿਕੈਤ ਦੀ ਅਗਵਾਈ ਹੇਠ ਸਹਾਰਨਪੁਰ ਤੋਂ ਵੀਰਵਾਰ ਨੂੰ ਸ਼ੁਰੂ ਹੋਈ ਕਿਸਾਨਾਂ ਦਾ ਟਰੈਕਟਰ ਮਾਰਚ ਅੱਜ ਕਿਸਾਨਾਂ ਦੀ ਰਾਜਧਾਨੀ ਮੁਜ਼ੱਫਰਨਗਰ ਹੁੰਦੇ ਹੋਏ ਗਾਜ਼ੀਪੁਰ ਸਰਹੱਦ ਪਹੁੰਚ ਗਿਆ ਹੈ। ਕਿਸਾਨ ਨੇਤਾਵਾਂ ਅਨੁਸਾਰ ਇਹ ਟਰੈਕਟਰ ਮਾਰਚ ਦਾ ਪਹਿਲਾ ਪੜਾਅ ਹੈ। ਆਉਣ ਵਾਲੇ ਦਿਨਾਂ ਵਿੱਚ, ਟਰੈਕਟਰ ਯਾਤਰਾ ਦੇ ਹੋਰ ਪੜਾਅ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਗਾਜੀਪੁਰ ਸਰਹੱਦ 'ਤੇ ਲਗਾਤਾਰ ਪਹੁੰਚਣਗੇ।
ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਅਤੇ ਬਾਲਯਾਨ ਖਾਪ ਦੇ ਮੁਖੀ ਚੌਧਰੀ ਨਰੇਸ਼ ਟਿਕੈਤ ਨੇ ਕਿਹਾ, ਕਿ ਕਿਸਾਨ ਆਪਣੀ ਸ਼ਕਤੀ ਬਰਬਾਦ ਨਹੀਂ ਕਰਨਾ ਚਾਹੁੰਦੇ। ਦੇਸ਼ ਦੇ ਵੱਖ-ਵੱਖ ਹਿੱਸਿਆ ਵਿੱਚੋਂ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਲੋਕ ਲਗਾਤਾਰ ਪਹੁੰਚ ਰਹੇ ਹਨ। ਉਨ੍ਹਾਂ ਨੇ ਕਿਹਾ, ਕਿਸਾਨੀ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਹੁਣ ਟਰੈਕਟਰ ਯਾਤਰਾਵਾਂ ਲਗਾਤਾਰ ਜਾਰੀ ਰੱਖੀਆਂ ਜਾਣਗੀਆਂ।
ਨਰੇਸ਼ ਟਿਕਟ ਨੇ ਕਿਹਾ, ਕਿ ਕਿਸਾਨਾਂ ਦੇ ਦਿਲਾਂ ਦੇ ਦਰਵਾਜ਼ੇ ਹਮੇਸ਼ਾਂ ਖੁੱਲ੍ਹੇ ਰਹਿੰਦੇ ਹਨ। ਜੇਕਰ ਸਰਕਾਰ ਕੱਲ੍ਹ ਗੱਲਬਾਤ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੱਢਦੀ ਹੈ। ਤਾਂ ਕਿਸਾਨ ਆਗੂ ਗੱਲਬਾਤ ਲਈ ਤਿਆਰ ਹਨ। ਉਨ੍ਹਾਂ ਨੇ ਕਿਹਾ, ਕਿ ਕਿਸਾਨ ਕੋਈ ਜ਼ਿੱਦ ਫੜ ਕੇ ਨਹੀਂ ਬੈਠੇ ਹਨ। ਜੇਕਰ ਸਰਕਾਰ ਦੋ ਕਦਮ ਪਿੱਛੇ ਹੱਟੇਗੀ, ਤਾਂ ਕਿਸਾਨ ਵੀ ਦੋ ਕਦਮ ਪਿੱਛੇ ਹੱਟਣ ਲਈ ਤਿਆਰ ਹਨ।
ਬਾਲਯਾਨ ਖਾਪ ਦੇ ਮੁਖੀ ਨੇ ਕਿਹਾ, ਕਿ ਸਰਕਾਰ ਨੂੰ ਇੱਕ ਅਜਿਹਾ ਮੰਚ ਬਣਾਉਣਾ ਚਾਹੀਦਾ ਹੈ, ਜਿੱਥੇ ਗੱਲਬਾਤ ਹੋ ਸਕੇ, ਅਤੇ ਇੱਕ ਚੰਗਾ ਨਤੀਜਾ ਪ੍ਰਾਪਤ ਹੋ ਸਕੇ, ਉਨ੍ਹਾਂ ਨੇ ਕਿਹਾ, ਕਿ ਅਸੀਂ ਆਸ ਕਰਦੇ ਹਾਂ ਕਿ ਜਲਦ ਗੱਲਬਾਤ ਜ਼ਰੀਏ ਇਸ ਮਸਲੇ ਦਾ ਕੋਈ ਹੱਲ ਕੱਢਿਆ ਜਾਵੇ